Wednesday, April 02, 2025

Punjab

ਮੀਂਹ 'ਚ ਸੜਕ ਬਣਾ ਰਹੇ PWD ਦੇ 4 ਇੰਜੀਨੀਅਰ ਸਸਪੈਂਡ, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੁਅੱਤਲ

4 PWD engineers suspended

July 10, 2022 05:04 PM

ਚੰਡੀਗੜ੍ਹ : ਪੰਜਾਬ ਵਿੱਚ ਸਰਕਾਰ ਨੇ ਲੋਕ ਨਿਰਮਾਣ ਵਿਭਾਗ (PWD) ਦੇ 4 ਇੰਜੀਨੀਅਰਾਂ ਨੂੰ ਸਸਪੈਂਡ ਕਰ ਦਿੱਤਾ ਹੈ। ਤਿੰਨੋਂ ਬਾਰਸ਼ 'ਚ ਹੁਸ਼ਿਆਰਪੁਰ 'ਚ ਸੜਕ ਦੀ ਰੀਕਾਰਪੇਟਿੰਗ ਕਰ ਰਹੇ ਸਨ। ਆਪ ਦੇ ਇਕ ਵਰਕਰ ਨੇ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਮੁਅੱਤਲ ਕੀਤੇ ਇੰਜਨੀਅਰਾਂ ਵਿੱਚ ਐਸਡੀਓ ਤਰਸੇਮ ਸਿੰਘ, ਜੇਈ ਵਿਪਨ ਕੁਮਾਰ, ਪ੍ਰਵੀਨ ਕੁਮਾਰ ਅਤੇ ਜਸਬੀਰ ਸਿੰਘ ਸ਼ਾਮਲ ਹਨ। ਸੜਕ ਹੁਸ਼ਿਆਰਪੁਰ ਜ਼ਿਲ੍ਹੇ ਦੇ ਚੱਬੇਵਾਲ ਵਿਧਾਨ ਸਭਾ ਹਲਕੇ ਵਿੱਚ ਬਣ ਰਹੀ ਹੈ। ਮਾਹਿਲਪੁਰ ਬਲਾਕ ਦੇ ਪਿੰਡ ਨੰਗਲ ਖਿਲਦੀਆ ਅਤੇ ਸ਼ੇਰਪੁਰ ਨੂੰ ਇਸ ਰਾਹੀਂ ਜੋੜਿਆ ਜਾ ਰਿਹਾ ਹੈ। ਇਸੇ ਦੌਰਾਨ ‘ਆਪ’ ਵਰਕਰ ਗੁਰਵਿੰਦਰ ਸਿੰਘ ਨੇ ਉਸ ਨੂੰ ਰੋਕ ਲਿਆ। ਉਨ੍ਹਾਂ ਮੀਂਹ ਵਿੱਚ ਸੜਕ ਨਾ ਬਣਾਉਣ ਲਈ ਕਿਹਾ। ਇਸ ਦੇ ਬਾਵਜੂਦ ਉਸ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਕੇ ਕੰਮ ਜਾਰੀ ਰੱਖਿਆ।

Have something to say? Post your comment