Friday, April 04, 2025

Punjab

14 ਤੇ 15 ਜੁਲਾਈ ਨੂੰ ਬੈਂਗਲੁਰੂ ਵਿਖੇ ਹੋਣ ਵਾਲੀ ਖੇਤੀਬਾੜੀ ਮੰਤਰੀਆਂ ਦੀ ਬੈਠਕ 'ਚ ਚੁਕਾਂਗਾਂ ਕਿਸਾਨਾਂ ਦੇ ਮੁੱਦੇ : ਧਾਲੀਵਾਲ

Agriculture Ministers Dhaliwal

July 09, 2022 04:28 PM

ਅੰਮ੍ਰਿਤਸਰ : 14 ਤੋਂ 15 ਜੁਲਾਈ ਤੱਕ ਬੈਂਗਲੋਰ ਵਿਖੇ ਕੇਂਦਰੀ ਖੇਤੀਬਾੜੀ ਮੰਤਰੀ ਦੀ ਅਗਵਾਈ ਹੇਠ ਦੇਸ਼ ਭਰ ਦੇ ਖੇਤੀਬਾੜੀ ਮੰਤਰੀਆਂ ਦੀ ਬੈਠਕ ਹੋਣ ਜਾ ਰਹੀ ਹੈ ਅਤੇ ਇਸ ਬੈਠਕ ਵਿੱਚ ਤਾਰੋਂ ਪਾਰ ਖੇਤੀ ਕਰਦੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਚੁਕਾਂਗਾ ਤੇ ਉਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਦਾ ਯਤਨ ਕੀਤਾ ਜਾਵੇਗਾ।
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ: ਕੁਲਦੀਪ ਸਿੰਘ ਧਾਲੀਵਾਲ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਅਤੇ ਖੇਤੀਬਾੜੀ ਮੰਤਰੀ ਪੰਜਾਬ ਨੇ ਬਾਰਡਰ ਕੱਸੋਵਾਲ ਅਜਨਾਲਾ ਵਿਖੇ ਤਾਰੋਂ ਪਾਰ ਖੇਤੀ ਕਰਦੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣਨ ਉਪਰੰਤ ਕੀਤਾ। ਸ: ਧਾਲੀਵਾਲ ਨੇ ਕਿਹਾ ਕਿ ਤਾਰੋਂ ਪਾਰ ਖੇਤੀ ਕਰਦੇ ਕਿਸਾਨਾਂ ਨੂੰ ਬਿਜਲੀ ਦੇ ਨਵੇਂ ਕੁਨੈਕਸਨ ਅਤੇ ਉਨਾਂ ਦੀ ਅਕਵਾਇਰ ਕੀਤੀ ਜਮੀਨ ਦਾ ਮੁਆਵਜਾ ਨਾ ਮਿਲਣ ਦਾ ਮੁੱਦਾ ਕੇਂਦਰ ਸਰਕਾਰ ਦੇ ਧਿਆਨ ਵਿਚ ਲਿਆਂਦਾ ਜਾਵੇਗਾ ਤਾਂ ਜੋ ਉਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾ ਸਕੇ। ਉਨਾਂ ਕਿਹਾ ਕਿ ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ ਅਤੇ ਪੰਜਾਬ ਦਾ ਕਿਸਾਨਾ ਸਾਰੇ ਦੇਸ਼ ਦਾ ਅੰਨਦਾਤਾ ਹੈ। ਪਰ ਬੜੇ ਅਫਸੋਸ ਦੀ ਗੱਲ ਹੈ ਕਿ ਕਿਸਾਨੀ ਹੁਣ ਬਹੁਤ ਗੰਭੀਰ ਸੰਕਟ ਵਿਚੋਂ ਗੁਜਰ ਰਹੀ ਹੈ। ਉਨਾਂ ਕਿਹਾ ਕਿ ਉਹ ਆਪ ਖੁਦ ਗਰਾਉਂਡ ਜੀਰੋ ਤੇ ਆ ਕੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਜਾਨਣ ਆਏ ਹਨ ਅਤੇ ਸਾਡੀ ਸਾਰਕਾਰ ਇਨਾਂ ਮੁਸ਼ਕਿਲਾਂ ਦਾ ਹੱਲ ਪਹਿਲ ਦੇ ਆਧਾਰ ਤੇ ਕਰੇਗੀ।
ਸ: ਧਾਲੀਵਾਲ ਨੇ ਕਿਹਾ ਕਿ ਪਿੰਡ ਘੋਨੇਵਾਲ ਤੋਂ ਭਿੰਡੀਸੈਂਦਾ ਤੱਥ ਧੁੱਸੀਂ ਬਨ੍ਹ ਦੇ ਨਾਲ 18 ਫੁੱਟੀ ਚੌੜੀ ਸੜ੍ਹਕ ਬਣਾਈ ਜਾਵੇਗੀ ਅਤੇ ਬਾਰਡਰ ਬੈਲਟ ਨੂੰ ਵੀ ਸੜ੍ਹਕ ਦੇ ਨਾਲ ਜੋੜਿਆ ਜਾਵੇਗਾ। ਇਸ ਉਪਰੰਤ ਕੈਬਨਿਟ ਮੰਤਰੀ ਧਾਲੀਵਾਲ ਵਲੋਂ ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਕੀਤੇ ਜਾਂਦੇ ਪ੍ਰਬੰਧਾਂ ਦਾ ਜਾਇਜਾ ਵੀ ਲਿਆ, ਉਨਾਂ ਕਿਹਾ ਕਿ ਜਿਨਾਂ ਥਾਂਵਾਂ ਤੇ ਹੜ੍ਹਾ ਦਾ ਜਿਅਦਾ ਖ਼ਤਰਾ ਹੈ, ਉਥੇ ਪ੍ਰਸ਼ਾਸਨ ਵਲੋਂ ਪੂਰੇ ਇੰਤਜਾਮ ਕੀਤੇ ਗਏ ਹਨ। ਸ: ਧਾਲੀਵਾਲ ਨੇ ਕਿਹਾ ਕਿ ਹੜ੍ਹਾਂ ਦੇ ਸੰਭਾਵੀ ਖਤਰੇ ਨੂੰ ਦੇਖਦੇ ਹੋਏ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਦੀਆਂ ਡਿਊਟੀਆਂ ਲੱਗਾ ਦਿੱਤੀਆਂ ਹਨ ਅਤੇ ਇਸ ਕੰਮ ਵਿੱਚ ਕੋਈ ਵੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਉਪਰੰਤ ਸ: ਧਾਲੀਵਾਲ ਵਲੋਂ ਬੀ.ਪੀ.ਓ. ਚੰਡੀਗੜ੍ਹ, ਬੀ.ਪੀ.ਓ. ਧਰਮਪਕਾਸ਼ , ਪੰਜ ਗਰਾਏਂ, ਰੁੜੇਵਾਲ, ਕੋਟ ਰਜਾਦਾ, ਚਾਹਤਪੁਰ ਵਿਖੇ ਬੰਨ੍ਹਾਂ ਦਾ ਮੁਆਇਨਾਂ ਵੀ ਕੀਤਾ ਗਿਆ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਵੀ ਸੁਣਿਆ।
ਕੈਬਨਿਟ ਮੰਤਰੀ ਧਾਲੀਵਾਲ ਨੇ ਤਾਰੋਂ ਪਾਰ ਖੇਤੀ ਕਰਦੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੀ ਸਰਕਾਰ ਹਰ ਵੇਲੇ ਤੁਹਾਡੇ ਨਾਲ ਹੈ ਅਤੇ ਤੁਹਾਡੇ ਵਲੋਂ ਜੋ ਵੀ ਮੁਸ਼ਕਿਲਾਂ ਦੱਸੀਆਂ ਗਈਆਂ ਹਨ, ਉਨਾਂ ਸਾਰੀਆਂ ਮੁਸ਼ਕਿਲਾਂ ਨੂੰ ਮੁੱਖ ਮੰਤਰੀ ਪੰਜਾਬ ਜੀ ਦੇ ਧਿਆਨ ਵਿਚ ਲਿਆ ਕੇ ਹੱਲ ਕੀਤਾ ਜਾਵੇਗਾ।
ਇਸ ਮੌਕੇ ਐਸ.ਡੀ.ਐਮ. ਅਜਨਾਲਾ ਸ: ਅਮਨਪ੍ਰੀਤ ਸਿੰਘ, ਐਕਸੀਐਨ ਪੀ.ਡਬਲਯੂ.ਡੀ. ਸ੍ਰੀ ਦਿਆਲ ਸ਼ਰਮਾ, ਐਸ.ਡੀ.ਓ. ਮਨਜਿੰਦਰ ਸਿੰਘ ਮੱਤੇਨੰਗਲ, ਡੀ.ਐਸ.ਪੀ. ਸ੍ਰੀ ਸੰਜੀਵ ਕੁਮਾਰ, ਸ੍ਰੀ ਸੱਤਪਾਲ ਸੋਖੀ, ਸ: ਬਲਦੇਵ ਸਿੰਘ, ਸ੍ਰੀ ਰਾਜੀਵ ਮਦਾਨ, ਸ: ਕੁਲਵੰਤ ਸਿੰਘ, ਸਰਪੰਚ ਕਾਬਲ ਸਿੰਘ, ਸ: ਕੰਵਲਜੀਤ ਸਿੰਘ, ਸ: ਦਲਜੀਤ ਸਿੰਘ ਲਾਟੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਪ ਦੇ ਵਰਕਰ ਹਾਜ਼ਰ ਸਨ।
ਕੈਪਸ਼ਨ: ਸ: ਕੁਲਦੀਪ ਸਿੰਘ ਧਾਲੀਵਾਲ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਅਤੇ ਖੇਤੀਬਾੜੀ ਮੰਤਰੀ ਪੰਜਾਬ ਬਾਰਡਰ ਕੱਸੋਵਾਲ ਅਜਨਾਲਾ ਵਿਖੇ ਤਾਰੋਂ ਪਾਰ ਖੇਤੀ ਕਰਦੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣਦੇ ਹੋਏ।

Have something to say? Post your comment