Wednesday, April 02, 2025

Punjab

CM Maan Marriage : ਮੁੱਖ ਮੰਤਰੀ ਮਾਨ- ਡਾ. ਗੁਰਪ੍ਰੀਤ ਕੌਰ ਵਿਆਹ ਦੇ ਬੰਧਨ 'ਚ ਬੱਝੇ, ਸੀਐਮ ਹਾਊਸ 'ਚ ਲਈਆਂ ਲਾਵਾਂ

CM Bhagwant Maan Marriage

July 07, 2022 05:05 PM

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਤੇ ਡਾ: ਗੁਰਪ੍ਰੀਤ ਕੌਰ ਨਾਲ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ। ਸੀਐਮ ਹਾਊਸ ਅੰਦਰੋਂ ਵਿਆਹ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਜੋ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪਾਰਟੀ ਦੇ ਚੋਟੀ ਦੇ ਨੇਤਾ ਅਤੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਪਰਿਵਾਰ ਸਮੇਤ ਪੁੱਚੇ ਹਨ।

ਮੁੱਖ ਮੰਤਰੀ ਪੀਲੇ ਰੰਗ ਦੀ ਪੁਸ਼ਾਕ ਅਤੇ ਪੀਲੀ ਦਸਤਾਰ ਬੰਨ੍ਹੀ ਹੋਈ ਸੀ। ਉਨ੍ਹਾਂ ਦੀ ਲਾੜੀ ਵੀ ਲਾਲ ਰੰਗੇ ਦੇ ਜੋੜੇ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਮੁੱਖ ਮੰਤਰੀ ਦਾ ਸੀਐਮ ਹਾਊਸ ਦੇ ਅੰਦਰ ਹੀ ਵਿਆਹ ਹੋਇਆ ਹੋਵੇ।ਸਿੱਖ ਰੀਤੀ ਰਿਵਾਜਾਂ ਅਨੁਸਾਰ ਹੋ ਰਿਹਾ ਸੀਐਮ ਮਾਨ ਦਾ ਵਿਆਹ, ਸੀਐਮ ਹਾਊਸ 'ਚ ਆਨੰਦ ਕਾਰਜ ਹੋਇਆ।

Have something to say? Post your comment