Wednesday, April 02, 2025

Punjab

ਬਿਕਰਮ ਮਜੀਠੀਆ ਨੂੰ ਕੋਰਟ ਤੋਂ ਝਟਕਾ, ਹਾਈਕੋਰਟ ਨੇ ਸੁਣਵਾਈ ਕਰਨ ਤੋਂ ਕੀਤਾ ਇਨਕਾਰ

Bikram Majithia

July 04, 2022 03:38 PM

ਮੋਹਾਲੀ : ਡਰੱਗਜ਼ ਕੇਸ  'ਚ ਜੇਲ੍ਹ  'ਚ ਬੰਦ ਬਿਕਰਮ ਮਜੀਠੀਆ ਨੂੰ ਹਾਈਕੋਰਟ ਤੋਂ ਝਟਕਾ ਲੱਗਾ ਹੈ। ਕੋਰਟ ਵੱਲੋਂ ਸੁਣਵਾਈ ਕਰਨ ਤੋਂ ਹੀ ਇਨਕਾਰ ਕਰ ਦਿੱਤਾ ਗਿਆ । ਮਿਲੀ ਜਾਣਕਾਰੀ ਮੁਤਾਬਕ ਜ਼ਮਾਨਤ ਲਈ ਬਿਕਰਮ ਮਜੀਠੀਆ ਵੱਲੋਂ ਅਰਜ਼ੀ ਲਾਈ ਗਈ ਸੀ ਪਰ ਅਦਾਲਤ  ਨੇ ਇਸ  'ਤੇ ਸੁਣਵਾਈ ਕਰਨ ਤੋਂ ਇਨਕਾਰ ਕੀਤਾ ਹੈ। ਡਬਲ ਬੈਂਚ ਦੇ ਜਸਟਿਸ ਸੰਦੀਪ ਮੌਦਗਿਲ ਅਤੇ ਜਸਟਿਸ ਏ.ਜੀ. ਮਸੀਹ ਦੀ ਅਦਾਲਤ ਨੇ ਇੱਕ ਮਹੀਨਾ ਪਹਿਲਾਂ ਫੈਸਲਾ ਰਾਖਵਾਂ ਰੱਖ ਲਿਆ ਸੀ। ਪਰ ਅੱਜ ਉਸੇ ਬੈਂਚ ਨੇ ਕਿਹਾ ਕਿ ਅਸੀਂ ਇਸ ਵਿੱਚ ਫੈਸਲਾ ਨਹੀਂ ਕਰ ਸਕਦੇ ਅਤੇ ਮੁੱਖ ਜੱਜ ਫੈਸਲਾ ਕਰੇਗਾ ਕਿ ਕਿਹੜੀ ਅਦਾਲਤ ਇਸ ਮਾਮਲੇ ਦੀ ਸੁਣਵਾਈ ਕਰੇਗੀ।

Have something to say? Post your comment