Wednesday, April 02, 2025

Punjab

ਨਕਲੀ ਜਾਂ ਅਸਲੀ! ਰਾਮ ਰਹੀਮ ਸਬੰਧੀ ਸ਼ਰਧਾਲੂ ਵੱਲੋਂ ਪਾਈ ਪਟੀਸ਼ਨ ਪੰਜਾਬ ਹਰਿਆਣਾ ਹਾਈਕੋਰਟ 'ਚ ਖਾਰਜ, ਕੋਰਟ ਨੇ ਲਾਈ ਫਟਕਾਰ

Ram Rahim petition

July 04, 2022 03:17 PM

ਮੋਹਾਲੀ : ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਰਾਮ ਰਹੀਮ ਨੂੰ ਲੈ ਕੇ ਦਾਇਰ ਪਟੀਸ਼ਨ 'ਤੇ ਅੱਜ ਸੁਣਵਾਈ ਕੀਤੀ ਗਈ। ਪਟੀਸ਼ਨ 'ਚ ਸ਼ਰਧਾਲੂ ਵੱਲੋਂ ਕਿਹਾ ਗਿਆ ਹੈ ਕਿ ਜੇਲ੍ਹ 'ਚੋਂ ਬਾਹਰ ਆਇਆ ਰਾਮ ਰਹੀਮ ਨਕਲੀ ਹੈ ਤੇ ਕਿਉਂਕਿ ਉਸ ਦੇ ਹਾਵ-ਭਾਵ ਪਹਿਲਾਂ ਵਰਗੇ ਨਹੀਂ ਹਨ। ਅਸਲੀ ਰਾਹ ਰਹੀਮ ਰਾਜਸਥਾਨ ਤੋਂ ਕਿਡਨੈਪ ਹੋ ਚੁੱਕਾ ਹੈ ਤੇ ਨਕਲੀ ਰਾਹ ਰਹੀਮ ਗੱਦੀ ਲੈਣਾ ਚਾਹੁੰਦਾ ਹੈ। ਪਟੀਸ਼ਨ ਦਾਇਰ ਕਰਨ ਵਾਲੇ ਚੰਡੀਗੜ੍ਹ ਤੋਂ ਇਲਾਵਾ ਪੰਚਕੂਲਾ ਤੇ ਅੰਬਾਲਾ ਦੇ ਵਸਨੀਕ ਹਨ। ਉਨ੍ਹਾਂ ਨੇ ਹਰਿਆਣਾ ਸਰਕਾਰ, ਹਨੀਪ੍ਰੀਤ ਤੇ ਸਿਰਸਾ ਡੇਰੇ ਦੇ ਪ੍ਰਬੰਧਕ ਪੀਆਰ ਨੈਨ ਨੂੰ ਪਾਰਟੀ ਬਣਾਇਆ ਹੈ। ਇਨ੍ਹਾਂ ਡੇਰਾ ਸ਼ਰਧਾਲੂਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਅਸਲੀ ਡੇਰਾ ਮੁਖੀ ਨੂੰ ਅਗਵਾ ਕਰਨ ਤੋਂ ਬਾਅਦ ਨਕਲੀ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਹੈ। ਹੁਣ ਇਸ ਨਕਲੀ ਨੂੰ ਅਸਲੀ ਬਣਾ ਕੇ ਡੇਰੇ ਦੀ ਗੱਦੀ ਹਥਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਡੇਰੇ ਦੀ ਗੱਦੀ ਲਈ ਅਸਲੀ ਡੇਰਾ ਮੁਖੀ ਮਾਰਿਆ ਗਿਆ ਹੈ ਜਾਂ ਮਾਰਿਆ ਜਾਵੇਗਾ। ਇਸ 'ਤੇ ਕੋਰਟ ਨੇ ਸ਼ਰਧਾਲੂ ਨੂੰ ਫਟਕਾਰ ਲਈ ਤੇ ਕਿਹਾ ਕਿ ਇਹ ਕੋਈ ਫਿਲਮ ਨਹੀਂ ਹੈ।

Have something to say? Post your comment