Friday, April 04, 2025

Punjab

ਮੁੱਖ ਮੰਤਰੀ ਮਾਨ 44 ਹਜ਼ਾਰ ਕਰੋੜ ਰੁਪਏ ਦੇ ਟੈਕਸ ਚੋਰੀ ਘੁਟਾਲੇ ਦੀ ਜਾਂਚ ਕਰਵਾਉਣ : ਸੁਖਪਾਲ ਖਹਿਰਾ

Sukhpal Khaira

July 03, 2022 08:42 PM

ਚੰਡੀਗੜ੍ਹ: ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ 44,000 ਕਰੋੜ ਰੁਪਏ ਤੋਂ ਵੱਧ ਦੇ ‘ਟੈਕਸ ਚੋਰੀ ਘੁਟਾਲੇ’ ਦੀ ਜਾਂਚ ਦੇ ਹੁਕਮ ਦੇਣ ਦੀ ਬੇਨਤੀ ਕੀਤੀ ਹੈ। ਹਾਲਾਂਕਿ ਪੰਜਾਬ ਦੇ ਪ੍ਰਮੁੱਖ ਸਕੱਤਰ (ਗ੍ਰਹਿ ਮਾਮਲੇ) ਅਨੁਰਾਗ ਵਰਮਾ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿੱਚ ਭੁਲੱਥ ਦੇ ਵਿਧਾਇਕ ਨੇ ਕਿਹਾ ਕਿ 2009 ਤੋਂ 2012 ਤੱਕ ਪੰਜਾਬ ਵਿੱਚ ਆਉਣ ਵਾਲੇ ਮਾਲ ਨਾਲ ਸਬੰਧਤ ਕਰੀਬ 44,000 ਕਰੋੜ ਰੁਪਏ ਦਾ ‘ਵੱਡਾ ਘੁਟਾਲਾ’ ਸਾਬਕਾ ਉਪ ਆਬਕਾਰੀ ਤੇ ਕਰ ਕਮਿਸ਼ਨਰ ਵਾਈ ਐਸ ਮੱਟਾ ਵੱਲੋਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ। ਖਹਿਰਾ ਨੇ ਲਿਖਿਆ ਕਿ ਕੁਝ ਬੇਈਮਾਨ ਡੀਲਰਾਂ ਵੱਲੋਂ ਪੰਜਾਬ 'ਚ ਲਿਆਂਦੇ ਗਏ ਮਾਲ 'ਤੇ ਵੈਲਿਊ ਐਡਿਡ ਟੈਕਸ ਦਾ ਭੁਗਤਾਨ ਨਹੀਂ ਕੀਤਾ ਗਿਆ। ਖਹਿਰਾ ਅਨੁਸਾਰ ਮੱਟਾ ਨੂੰ ਪਤਾ ਸੀ ਕਿ ਪੰਜਾਬ ਦੇ ਬੇਈਮਾਨ ਅਤੇ ਟੈਕਸ ਚੋਰੀ ਕਰਨ ਵਾਲੇ ਡੀਲਰ ਲੁਧਿਆਣਾ ਦੇ ਢੰਡਾਰੀ ਕਲਾਂ ਡਰਾਈ ਪੋਰਟ 'ਤੇ ਕੰਟੇਨਰਾਂ ਰਾਹੀਂ ਕਰੋੜਾਂ ਰੁਪਏ ਦਾ ਸਮਾਨ ਦਰਾਮਦ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਮੱਟਾ ਨੇ ਇਹ ਜਾਣਕਾਰੀ ਤਤਕਾਲੀ ਆਬਕਾਰੀ ਤੇ ਕਰ ਕਮਿਸ਼ਨਰ (ਈਟੀਸੀ) ਅਨੁਰਾਗ ਵਰਮਾ, ਜੋ ਹੁਣ ਪ੍ਰਮੁੱਖ ਸਕੱਤਰ ਹਨ, ਨਾਲ ਵੀ ਸਾਂਝੀ ਕੀਤੀ ਸੀ।

Have something to say? Post your comment