Wednesday, April 02, 2025

Punjab

ਗੈਂਗਸਟਰ ਰਣਬੀਰ ਸਿੰਘ ਰਾਣਾ ਕੰਦੋਵਾਲੀਆ ਦੇ ਕਤਲ ਦੀ ਜ਼ਿੰਮੇਵਾਰੀ ਦੂਜੇ ਗੈਂਗਸਟਰ ਨੇ ਲਈ

August 04, 2021 03:48 PM

ਅੰਮ੍ਰਿਤਸਰ : ਗੈਂਗਸਟਰ ਰਣਬੀਰ ਸਿੰਘ ਰਾਣਾ ਕੰਦੋਵਾਲੀਆ ਦੇ ਕਤਲ ਦੀ ਜ਼ਿੰਮੇਵਾਰੀ ਖ਼ਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਫੇਸਬੁੱਕ ਆਈ. ਡੀ. 'ਤੇ ਲੈ ਲਈ ਗਈ। ਇਥੇ ਦੱਸਣਯੋਗ ਹੈ ਕਿ ਗੈਂਗਸਟਰ ਰਣਬੀਰ ਸਿੰਘ ਰਾਣਾ ਕੰਦੋਵਾਲੀਆ ਦਾ 4 ਹਥਿਆਰਬੰਦ ਹਮਲਾਵਰਾਂ ਨੇ ਕਤਲ ਕਰ ਦਿੱਤਾ ਸੀ। ਇਸ ਵਾਰਦਾਤ ਵਿਚ ਰਾਣਾ ਕੰਦੋਵਾਲੀਆ ਦਾ ਇਕ ਹੋਰ ਸਾਥੀ ਤੇਜਬੀਰ ਸਿੰਘ ਵੀ ਜ਼ਖਮੀ ਹੋ ਗਿਆ ਸੀ। ਹਮਲੇ ਦੌਰਾਨ ਇਕ ਸਕਿਓਰਿਟੀ ਗਾਰਡ ਵੀ ਜ਼ਖ਼ਮੀ ਹੋਇਆ ਸੀ।ਜੱਗੂ ਭਗਵਾਨਪੁਰੀਆ ਨੇ ਫੇਸਬੁੱਕ ਆਈ. ਡੀ. 'ਤੇ ਇਸ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਲਿਖਿਆ ਕਿ ਜਿਹੜਾ ਰਾਤ ਅੰਮ੍ਰਿਤਸਰ ਵਿਚ ਰਾਣਾ ਕੰਧੋਵਾਲੀਆ ਦਾ ਕਤਲ ਹੋਇਆ ਸੀ, ਉਸ ਦੀ ਜ਼ਿੰਮੇਵਾਰੀ ਮੈਂ ਜੱਗੂ ਭਗਵਾਨਪੁਰੀਆ ਤੇ ਮੇਰਾ ਭਰਾ ਗੋਲਡੀ ਬਰਾੜ ਲੈਂਦੇ ਹਾਂ। ਇਹ ਕਤਲ ਮੇਰੇ ਵੀਰ ਮਨਦੀਪ ਤੂਫਾਨ ਬਟਾਲਾ ਵਾਲੇ ਨੇ ਕੀਤਾ ਹੈ। ਸਭ ਨੂੰ ਪਤਾ ਹੈ ਕਿ ਰਾਣਾ ਵਿਕੀ ਗੌਂਡਰ ਤੇ ਦਵਿੰਦਰ ਬੰਬੀਹਾ ਗਰੁੱਪ ਦਾ ਸਾਥ ਦਿੰਦਾ ਸੀ। ਇਸ ਨੇ ਤਰਨਤਾਰਨ ਵਾਲੇ ਕਾਂਡ ਵਿਚ ਦਵਿੰਦਰ ਬੰਬੀਹਾ ਦੇ ਕਹਿਣ 'ਤੇ ਸਾਡੇ ਭਰਾ ਲੰਮਾ ਪੱਟੀ ਦੀ ਕਿਡਨੈਪਿੰਗ ਵਿਚ ਮਦਦ ਕੀਤੀ ਸੀ।

Have something to say? Post your comment