ਮੋਹਾਲੀ : ਭ੍ਰਿਸ਼ਟਾਚਾਰ ਦੇ ਮਾਮਲੇ 'ਚ ਫਸੇ ਪੰਜਾਬ ਦੇ ਸੀਨੀਅਰ ਆਈਏਐਸ ਅਧਿਕਾਰੀ ਸੰਜੇ ਪੋਪਲੀ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਕਾਰਤਿਕ ਪੋਪਲੀ ਦਾ ਕਤਲ ਕਰ ਦਿੱਤਾ ਗਿਆ ਹੈ। ਉਸ ਦੇ ਸਾਹਮਣੇ ਹੀ ਵਿਜੀਲੈਂਸ ਨੇ ਖੜ੍ਹੇ ਕਰਕੇ ਪੁੱਤਰ ਨੂੰ ਗੋਲੀ ਮਾਰੀ। ਮੈਂ ਇਸ ਦਾ ਚਸ਼ਮਦੀਦ ਗਵਾਹ ਹਾਂ। ਹੁਣ ਇਹ ਮੇਰਾ ਵੀ ਕਤਲ ਕਰਨ ਲਈ ਲਿਜਾ ਰਹੇ ਹਨ। ਪੋਪਲੀ ਨੂੰ ਸ਼ਨੀਵਾਰ ਦੇਰ ਰਾਤ ਹਸਪਤਾਲ ਲਿਜਾਇਆ ਗਿਆ। ਜਿੱਥੇ ਉਨ੍ਹਾਂ ਨੇ ਮੀਡੀਆ ਦੇ ਸਾਹਮਣੇ ਇਹ ਗੱਲ ਕਹੀ। ਪੋਪਲੀ ਨੇ ਇਸ ਲਈ ਵਿਜੀਲੈਂਸ ਦੇ ਡੀਐਸਪੀ ਅਜੈ ਕੁਮਾਰ ਨੂੰ ਜ਼ਿੰਮੇਵਾਰ ਠਹਿਰਾਇਆ।
ਇਸ ਤੋਂ ਪਹਿਲਾਂ ਕਾਰਤਿਕ ਪੋਪਲੀ ਦੀ ਮਾਂ ਨੇ ਵੀ ਪੁੱਤਰ ਦੀ ਮੌਤ ਲਈ ਵਿਜੀਲੈਂਸ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਉਸ ਨੇ ਦੱਸਿਆ ਕਿ ਉਸ ਦੇ ਲੜਕੇ ਨੂੰ ਵਿਜੀਲੈਂਸ ਵੱਲੋਂ ਘਰ ਦੀ ਉਪਰਲੀ ਮੰਜ਼ਿਲ ’ਤੇ ਲਿਜਾਇਆ ਗਿਆ। ਉੱਥੇ ਉਸ ਨੂੰ ਗੋਲੀ ਮਾਰ ਦਿੱਤੀ ਗਈ ਹੈ। ਉਸ ਨੇ ਕਿਹਾ ਕਿ ਜਦੋਂ ਤੱਕ ਉਸ ਦੇ ਪੁੱਤਰ ਦੀ ਮੌਤ ਦੇ ਜ਼ਿੰਮੇਵਾਰ ਪੁਲੀਸ ਮੁਲਾਜ਼ਮਾਂ ਦੀਆਂ ਵਰਦੀਆਂ ਨਹੀਂ ਉਤਰਵਾ ਦਿੰਦੀ , ਉਦੋਂ ਤੱਕ ਮੈਂ ਆਪਣੇ ਖੂਨ ਨਾਲ ਲਿਬੜੇ ਹੱਥ ਨਹੀਂ ਧੋਵਾਂਗੀ।