ਸੰਗਰੂਰ: ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਪਹੁੰਚੇ।ਸੀਐਮ ਭਗਵੰਤ ਮਾਨ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਉਹ ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਵਿੱਚ ਪਾਰਟੀ ਲਈ ਪ੍ਰਚਾਰ ਕਰਨ ਲਈ ਪੁਹੰਚੇ। ਉਹਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਸੰਗਰੂਰ ਤੋਂ ਬਰਨਾਲਾ ਤੱਕ ਰੋਡ ਸ਼ੋਅ ਕੱਢਿਆ ਅਤੇ ਆਪ ਉਮੀਦਵਾਰ ਦੇ ਹੱਕ 'ਚ ਵੋਟ ਮੰਗੇ। ਦੇਸ਼ ਭਰ ਵਿਚ ਪਾਰਟੀ ਕੋਲ ਇਹ ਇਕਲੌਤੀ ਲੋਕ ਸਭਾ ਸੀਟ ਸੀ, ਜੋ ਭਗਵੰਤ ਮਾਨ ਦੇ ਅਸਤੀਫੇ ਤੋਂ ਬਾਅਦ ਖਾਲੀ ਹੋਈ ਹੈ। ਪਾਰਟੀ ਨੇ ਇਸ ਨੂੰ ਬਚਾਉਣ ਲਈ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ। ਸੰਗਰੂਰ ਤੋਂ ‘ਆਪ’ ਨੇ ਜ਼ਿਲ੍ਹਾ ਇੰਚਾਰਜ ਗੁਰਮੇਲ ਸਿੰਘ ਨੂੰ ਟਿਕਟ ਦਿੱਤੀ ਹੈ।
ਸੰਗਰੂਰ ਲੋਕ ਸਭਾ ਵਿੱਚ ਸੀਐਮ ਭਗਵੰਤ ਮਾਨ ਹੀ ਖੜ੍ਹੇ ਸੀ। ਉਹ ਲਗਾਤਾਰ ਦੋ ਵਾਰ ਇੱਥੋਂ ਸੰਸਦ ਮੈਂਬਰ ਰਹੇ ਹਨ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਮੰਤਰੀ ਵੀ ਇੱਥੇ ਪ੍ਰਚਾਰ ਕਰ ਰਹੇ ਹਨ। ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਵੀ ਇੱਥੇ ਚੋਣ ਪ੍ਰਚਾਰ ਕੀਤਾ ਹੈ। 'ਆਪ' ਨੇ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਪਿੰਡ-ਪਿੰਡ ਪ੍ਰਚਾਰ 'ਤੇ ਲਗਾ ਦਿੱਤਾ ਹੈ।