Wednesday, April 02, 2025

Punjab

ਮਾਝੇ ਦੇ ਇਕ ਮੰਤਰੀ ਦੀ ਕੈਬਨਿਟ 'ਚੋਂ ਹੋ ਸਕਦੀ ਹੈ ਛੁੱਟੀ, ਨਵੇਂ ਮੰਤਰੀਆਂ 'ਚ ਅਮਨ ਅਰੋੜਾ ਤੇ ਮਾਣੂਕੇ ਦਾ ਨਾਂ ਸਭ ਤੋਂ ਅੱਗੇ

Punjab Cabinet

June 17, 2022 09:44 AM
ਚੰਡੀਗੜ੍ਹ : ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਦੂਜਾ ਮੰਤਰੀ ਮੰਡਲ ਦਾ ਵਿਸਥਾਰ ਜੁਲਾਈ ਵਿੱਚ ਹੋਣਾ ਲਗਪਗ ਤੈਅ ਹੈ। ਬੁੱਧਵਾਰ ਨੂੰ ਪੰਜਾਬ ਪਹੁੰਚੇ ਅਰਵਿੰਦ ਕੇਜਰੀਵਾਲ ਨਾਲ ਸੀਐਮ ਮਾਨ ਦੀ ਚਰਚਾ ਦੌਰਾਨ ਸਹਿਮਤੀ ਬਣ ਗਈ ਹੈ। ਅਜੇ ਇਹ ਤੈਅ ਨਹੀਂ ਹੋਇਆ ਹੈ ਕਿ ਨਵੀਂ ਕੈਬਨਿਟ ਦਾ ਵਿਸਥਾਰ ਕਦੋਂ ਹੋਵੇਗਾ। ਜਿਨ੍ਹਾਂ ਨੇਤਾਵਾਂ ਨੂੰ ਕੈਬਨਿਟ ਮੰਤਰੀਆਂ ਦੇ ਅਹੁਦੇ ਦੀ ਤਾਜਪੋਸ਼ੀ ਹੋਣਾ ਤੈਅ ਮੰਨਿਆ ਜਾ ਰਿਹਾ ਹੈ। ਉਸ ਵਿੱਚ ਫ਼ਿਲਹਾਲ ਅਮਨ ਅਰੋੜਾ, ਸਰਬਜੀਤ ਕੌਰ ਮਾਣੂਕੇ ਦਾ ਨਾਂ ਸਭ ਤੋਂ ਅੱਗੇ ਹੈ। ਸੂਤਰਾਂ ਮੁਤਾਬਕ ਨਵੇਂ ਉਮੀਦਵਾਰ ਦੀ ਚੋਣ ਦੇ ਨਾਲ-ਨਾਲ ਪੁਰਾਣੇ ਮੰਤਰੀਆਂ ਦੇ ਹੁਣ ਤੱਕ ਦੇ ਰਿਪੋਰਟ ਕਾਰਡ ਵੀ ਚੈੱਕ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਖੁਦ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਸੂਤਰਾਂ ਦੀ ਮੰਨੀਏ ਤਾਂ ਮੌਜੂਦਾ ਮੰਤਰੀ ਦੀ ਨਵੀਂ ਕੈਬਨਿਟ ਦੇ ਗਠਨ ਸਮੇਂ ਛੁੱਟੀ ਹੋ ਸਕਦੀ ਹੈ। ਜਿਸ ਮੰਤਰੀ ਨੂੰ ਕੈਬਨਿਟ ਤੋਂ ਦੂਰ ਰੱਖਿਆ ਜਾ ਸਕਦਾ ਹੈ ,ਉਹ ਮਾਝੇ ਨਾਲ ਸਬੰਧਤ ਕੈਬਨਿਟ ਮੰਤਰੀ ਹੋ ਸਕਦਾ ਹੈ। ਦੋਆਬੇ ਦੇ ਇੱਕ ਮੰਤਰੀ ਦੀ ਕਾਰਗੁਜ਼ਾਰੀ 'ਤੇ ਵੀ ਖਾਸ ਨਜ਼ਰ ਹੈ। ਮੰਤਰੀ ਮੰਡਲ ਦੇ ਵਿਸਥਾਰ ਦੀਆਂ ਖ਼ਬਰਾਂ ਤੋਂ ਬਾਅਦ ਪਾਰਟੀ ਵਿਧਾਇਕਾਂ ਵਿੱਚ ਵੀ ਜੋੜਤੋੜ ਅਤੇ ਲਾਬਿੰਗ ਸ਼ੁਰੂ ਹੋ ਗਈ ਹੈ।

Have something to say? Post your comment