Wednesday, April 02, 2025

Punjab

Coronavirus in Punjab: ਪੰਜਾਬ 'ਚ ਮੁੜ ਵਧਿਆ ਕੋਰੋਨਾ ਦਾ ਕਹਿਰ, 24 ਘੰਟਿਆਂ 'ਚ 60 ਮਰੀਜ਼ ਮਿਲੇ

Coronavirus in Punjab

June 14, 2022 10:50 AM

Coronavirus Update: ਪੰਜਾਬ 'ਚ ਫਿਰ ਤੋਂ ਕੋਰੋਨਾ ਦਾ ਡਰ ਵਧਣਾ ਸ਼ੁਰੂ ਹੋ ਗਿਆ ਹੈ। ਮੋਹਾਲੀ 'ਚ ਕੋਰੋਨਾ ਨਾਲ ਇੱਕ ਮਰੀਜ਼ ਦੀ ਮੌਤ ਹੋ ਗਈ। ਇਸ ਨਾਲ ਹੀ ਸੂਬੇ ਵਿੱਚ 24 ਘੰਟਿਆਂ ਵਿੱਚ 60 ਨਵੇਂ ਮਰੀਜ਼ ਮਿਲੇ ਹਨ। ਇਸ ਤੋਂ ਬਾਅਦ ਐਕਟਿਵ ਕੇਸ ਵਧ ਕੇ 299 ਹੋ ਗਏ ਹਨ। ਕੋਰੋਨਾ ਦੀ ਪੌਜੇਟੀਵਿਟੀ ਦਰ ਵੀ ਵਧਣੀ ਸ਼ੁਰੂ ਹੋ ਗਈ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਹਾਲੇ ਤੱਕ ਕੋਈ ਪਾਬੰਦੀ ਨਹੀਂ ਲਾਈ ਗਈ। ਹਾਲਾਂਕਿ ਮਰੀਜ਼ਾਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਇਸ ਸਬੰਧੀ ਕੋਈ ਫੈਸਲਾ ਲਿਆ ਜਾ ਸਕਦਾ ਹੈ। ਸੋਮਵਾਰ ਨੂੰ ਰਾਜ ਵਿੱਚ 3513 ਨਮੂਨੇ ਲੈ ਕੇ 6847 ਦੀ ਜਾਂਚ ਕੀਤੀ ਗਈ। ਸੋਮਵਾਰ ਨੂੰ ਮੋਹਾਲੀ 'ਚ 14 ਨਵੇਂ ਮਰੀਜ਼ ਮਿਲੇ ਹਨ। ਇੱਥੇ ਸਕਾਰਾਤਮਕਤਾ ਦਰ ਵੀ 8% ਤੱਕ ਪਹੁੰਚ ਗਈ। ਜਲੰਧਰ ਵਿੱਚ 16 ਤੇ ਲੁਧਿਆਣਾ ਵਿੱਚ 15 ਮਰੀਜ਼ ਪਾਏ ਗਏ ਹਨ। ਬਾਕੀ ਜ਼ਿਲ੍ਹਿਆਂ ਵਿੱਚ ਕੋਰੋਨਾ ਦੇ ਮਾਮਲੇ 10 ਤੋਂ ਘੱਟ ਹਨ। ਹਾਲਾਂਕਿ ਇਨ੍ਹਾਂ ਤਿੰਨਾਂ ਜ਼ਿਲ੍ਹਿਆਂ ਵਿੱਚ ਸਥਿਤੀ ਚਿੰਤਾਜਨਕ ਹੋਣ ਲੱਗੀ ਹੈ। ਲੁਧਿਆਣਾ ਦੇ ਪੱਖੋਵਾਲ ਰੋਡ 'ਤੇ ਸਥਿਤ ਗੁਰਦੇਵ ਨਗਰ ਦੇ ਇੱਕ ਘਰ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਬਣਾਇਆ ਜਾਣਾ ਹੈ।

Have something to say? Post your comment