ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅੱਜ ਨੈਸ਼ਨਲ ਹੇਰਾਲਡ ਕੇਸ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ 'ਚ ਐਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਸਾਹਮਣੇ ਪੇਸ਼ ਹੋਏ ਜਿੱਥੇ ਉਨ੍ਹਾਂ ਕੋਲੋਂ ਲਗਪਗ 3 ਘੰਟੇ ਸਵਾਲ-ਜਵਾਬ ਕੀਤੇ ਗਏ। ਹੁਣ ਉਹ ਈਡੀ ਦਫ਼ਤਰ ਤੋਂ ਬਾਹਰ ਆ ਚੁੱਕੇ ਹਨ। ਜ਼ਿਕਰਯੋਗ ਹੈ ਕਿ ਈਡੀ ਦੇ ਸਾਹਮਣੇ ਰਾਹੁਲ ਗਾਂਧੀ ਦੀ ਪੇਸ਼ੀ ਲਈ ਸਵੇਰ ਤੋਂ ਹੀ ਨੇਤਾ ਤੇ ਵਰਕਰ ਕਾਂਗਰਸ ਹੈੱਡਕੁਆਰਟਰ ਪਹੁੰਚਣੇ ਸ਼ੁਰੂ ਹੋ ਗਏ ਸਨ। ਇਸ ਦੌਰਾਨ ਉਨ੍ਹਾਂ ਦੀ ਭੈਣ ਪ੍ਰਿਅੰਕਾ ਗਾਂਧੀ ਰਾਹੁਲ ਗਾਂਧੀ ਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚੀ।ਇੱਥੇ ਦੋਵਾਂ ਵਿਚਾਲੇ ਕਾਫੀ ਦੇਰ ਤਕ ਗੱਲਬਾਤ ਹੋਈ। ਇਸ ਤੋਂ ਬਾਅਦ ਪ੍ਰਿਅੰਕਾ ਤੇ ਰਾਹੁਲ ਗਾਂਧੀ ਕਾਂਗਰਸ ਹੈੱਡਕੁਆਰਟਰ ਲਈ ਰਵਾਨਾ ਹੋਏ। ਇੱਥੋਂ ਰਾਹੁਲ ਗਾਂਧੀ ਆਪਣੀ ਭੈਣ ਤੇ ਪਾਰਟੀ ਆਗੂਆਂ, ਸਮਰਥਕਾਂ ਨਾਲ ਪੈਦਲ ਹੀ ED ਦਫ਼ਤਰ ਰਵਾਨਾ ਹੋਏ। ਉੱਥੇ ਹੀ ਰਾਹੁਲ ਗਾਂਧੀ ਦੀ ਪੇਸ਼ੀ ਨੂੰ ਦੇਖਦੇ ਹੋਏ ਈਡੀ ਦਫ਼ਤਰ ਪਹੁੰਚੇ। ਉੱਥੇ ਹੀ, ਰਾਹੁਲ ਗਾਂਧੀ ਦੀ ਪੇਸ਼ੀ ਨੂੰ ਦੇਖਦੇ ਹੋਏ ਈਡੀ ਦੇ ਦਫ਼ਤਰ ਦੇ ਬਾਹਰ ਵਧੀਕ ਸੁਰੱਖਿਆ ਬਲ ਨੂੰ ਤਾਇਨਾਤ ਕੀਤਾ ਗਿਆ ਹੈ