Wednesday, January 29, 2025

National

Manipur Violence: ਮਣੀਪੁਰ 'ਚ ਐਪੀਪੀ ਨੇ ਹਿੰਸਾ ਦੇ ਮੱਦੇਨਜ਼ਰ NDA ਸਰਕਾਰ ਕੋਲੋਂ ਵਾਪਸ ਲਿਆ ਸਮਰਥਾ, CM 'ਤੇ ਲਾਏ ਇਹ ਇਲਜ਼ਾਮ

November 17, 2024 09:04 PM

Manipur Violence News: ਮਣੀਪੁਰ 'ਚ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ, ਹਿੰਸਾ ਦੇ ਮੱਦੇਨਜ਼ਰ ਐਨਪੀਪੀ ਨੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਹੈ। ਜਾਣਕਾਰੀ ਮੁਤਾਬਕ ਐੱਨਪੀਪੀ ਨੇ ਸੂਬੇ 'ਚ ਚੱਲ ਰਹੀ ਹਿੰਸਾ ਨੂੰ ਰੋਕਣ ਲਈ ਸੀਐੱਮ ਐੱਨ ਬੀਰੇਨ ਸਿੰਘ ਦੀਆਂ ਕੋਸ਼ਿਸ਼ਾਂ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਨੈਸ਼ਨਲ ਪੀਪਲਜ਼ ਪਾਰਟੀ ਨੇ ਸੂਬੇ ਵਿੱਚ ਲੰਬੇ ਸਮੇਂ ਤੋਂ ਚੱਲ ਰਹੀ ਅਸ਼ਾਂਤੀ ਲਈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਐਨਪੀਪੀ ਨੇ ਜੇਪੀ ਨੱਡਾ ਨੂੰ ਪੱਤਰ ਲਿਖਿਆ
ਨੈਸ਼ਨਲ ਪੀਪਲਜ਼ ਪਾਰਟੀ ਨੇ ਬੀਜੇਪੀ ਪ੍ਰਧਾਨ ਜੇਪੀ ਨੱਡਾ ਨੂੰ ਲਿਖੇ ਇੱਕ ਪੱਤਰ ਵਿੱਚ ਲਿਖਿਆ - ਨੈਸ਼ਨਲ ਪੀਪਲਜ਼ ਪਾਰਟੀ ਮਨੀਪੁਰ ਰਾਜ ਵਿੱਚ ਮੌਜੂਦਾ ਕਾਨੂੰਨ ਵਿਵਸਥਾ ਦੀ ਸਥਿਤੀ ਉੱਤੇ ਆਪਣੀ ਡੂੰਘੀ ਚਿੰਤਾ ਪ੍ਰਗਟ ਕਰਨਾ ਚਾਹੁੰਦੀ ਹੈ। ਪਿਛਲੇ ਕੁਝ ਦਿਨਾਂ ਵਿੱਚ ਅਸੀਂ ਸਥਿਤੀ ਨੂੰ ਵਿਗੜਦੇ ਦੇਖਿਆ ਹੈ, ਜਿੱਥੇ ਕਈ ਮਾਸੂਮ ਜਾਨਾਂ ਜਾ ਚੁੱਕੀਆਂ ਹਨ ਅਤੇ ਸੂਬੇ ਦੇ ਲੋਕ ਅਥਾਹ ਦੁੱਖਾਂ ਵਿੱਚੋਂ ਗੁਜ਼ਰ ਰਹੇ ਹਨ।

ਅਸੀਂ ਪੂਰੀ ਤਰ੍ਹਾਂ ਮਹਿਸੂਸ ਕਰਦੇ ਹਾਂ ਕਿ ਮੁੱਖ ਮੰਤਰੀ ਬੀਰੇਨ ਸਿੰਘ ਦੀ ਅਗਵਾਈ ਵਾਲੀ ਮਨੀਪੁਰ ਰਾਜ ਸਰਕਾਰ ਸੰਕਟ ਨੂੰ ਹੱਲ ਕਰਨ ਅਤੇ ਆਮ ਸਥਿਤੀ ਨੂੰ ਬਹਾਲ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਨੈਸ਼ਨਲ ਪੀਪਲਜ਼ ਪਾਰਟੀ ਨੇ ਮਨੀਪੁਰ ਰਾਜ ਵਿੱਚ ਬੀਰੇਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਤੋਂ ਤੁਰੰਤ ਪ੍ਰਭਾਵ ਨਾਲ ਆਪਣਾ ਸਮਰਥਨ ਵਾਪਸ ਲੈਣ ਦਾ ਫੈਸਲਾ ਕੀਤਾ ਹੈ।

ਸੂਬੇ ਦੀ ਭਾਜਪਾ ਸਰਕਾਰ 'ਤੇ ਕੋਈ ਅਸਰ ਨਹੀਂ ਪਵੇਗਾ
ਫਿਲਹਾਲ ਐਨਪੀਪੀ ਦਾ ਸਮਰਥਨ ਲੈਣ ਤੋਂ ਬਾਅਦ ਵੀ ਮਣੀਪੁਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਉੱਤੇ ਕੋਈ ਖਾਸ ਅਸਰ ਨਹੀਂ ਹੋਣ ਵਾਲਾ ਹੈ ਕਿਉਂਕਿ ਭਾਜਪਾ ਕੋਲ 60 ਵਿਧਾਨ ਸਭਾ ਸੀਟਾਂ ਦੇ ਨਾਲ ਰਾਜ ਵਿੱਚ 37 ਸੀਟਾਂ ਹਨ। ਇਸ ਤਰ੍ਹਾਂ ਭਾਜਪਾ ਬਿਨਾਂ ਕਿਸੇ ਸਮਰਥਨ ਦੇ ਸੂਬੇ ਵਿਚ ਸਰਕਾਰ ਚਲਾ ਸਕਦੀ ਹੈ ਕਿਉਂਕਿ ਬਹੁਮਤ ਲਈ ਭਾਜਪਾ ਨੂੰ ਕਿਸੇ ਦੇ ਸਮਰਥਨ ਦੀ ਲੋੜ ਨਹੀਂ ਹੈ। ਹੋਰ ਪਾਰਟੀਆਂ ਦੀ ਗੱਲ ਕਰੀਏ ਤਾਂ ਵਿਧਾਨ ਸਭਾ ਵਿੱਚ ਨਾਗਾ ਪੀਪਲਜ਼ ਫਰੰਟ ਕੋਲ ਪੰਜ, ਐਨਪੀਪੀ ਸੱਤ, ਜਨਤਾ ਦਲ (ਯੂ) ਕੋਲ ਇੱਕ, ਆਜ਼ਾਦ ਉਮੀਦਵਾਰ ਤਿੰਨ, ਕਾਂਗਰਸ ਕੋਲ ਪੰਜ ਅਤੇ ਕੁਕੀ ਪੀਪਲਜ਼ ਅਲਾਇੰਸ ਕੋਲ ਦੋ ਸੀਟਾਂ ਹਨ।

ਗ੍ਰਹਿ ਮੰਤਰੀ ਨੇ ਮਣੀਪੁਰ 'ਤੇ ਬੁਲਾਈ ਅਹਿਮ ਬੈਠਕ
ਮਨੀਪੁਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਰੁਕ-ਰੁਕ ਕੇ ਹਿੰਸਾ ਦੀਆਂ ਖ਼ਬਰਾਂ ਆ ਰਹੀਆਂ ਹਨ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਅੱਜ ਕੌਮੀ ਰਾਜਧਾਨੀ ਵਿੱਚ ਸੀਨੀਅਰ ਅਧਿਕਾਰੀਆਂ ਨਾਲ ਮਣੀਪੁਰ ਦੀ ਸਥਿਤੀ ਨੂੰ ਲੈ ਕੇ ਅਹਿਮ ਮੀਟਿੰਗ ਕੀਤੀ। ਇਸ ਬੈਠਕ 'ਚ ਅਮਿਤ ਸ਼ਾਹ ਨੇ ਮਣੀਪੁਰ 'ਚ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ, ਇਸ ਤੋਂ ਇਲਾਵਾ ਗ੍ਰਹਿ ਮੰਤਰੀ ਭਲਕੇ ਇਸ ਮੁੱਦੇ 'ਤੇ ਵਿਸਤ੍ਰਿਤ ਬੈਠਕ ਕਰਨਗੇ।

Have something to say? Post your comment