Green Pea Paratha Recipe: ਸਰਦੀ ਆਉਂਦੇ ਹੀ ਕਈ ਤਰ੍ਹਾਂ ਦੀਆਂ ਸਬਜ਼ੀਆਂ ਦੀ ਖਪਤ ਵੱਧ ਜਾਂਦੀ ਹੈ, ਬਾਜ਼ਾਰ ਵਿੱਚ ਹਰੀਆਂ ਸਬਜ਼ੀਆਂ ਦੀ ਭਰਮਾਰ ਹੁੰਦੀ ਹੈ। ਸਰਦੀਆਂ ਵਿੱਚ ਲੋਕ ਤਲਿਆ ਹੋਇਆ ਖਾਣਾ ਬਹੁਤ ਖਾਂਦੇ ਹਨ, ਇਸ ਦੇ ਨਾਲ ਹੀ ਉਹ ਪਰਾਂਠੇ ਦਾ ਵੀ ਬਹੁਤ ਆਨੰਦ ਲੈਂਦੇ ਹਨ। ਇਨ੍ਹਾਂ 'ਚੋਂ ਲੋਕ ਗੋਭੀ ਦੇ ਪਰਾਠੇ, ਗਾਜਰ ਦੇ ਪਰਾਠੇ, ਆਲੂ ਦੇ ਪਰਾਠੇ ਬਹੁਤ ਖਾਂਦੇ ਹਨ, ਪਰ ਕੀ ਤੁਸੀਂ ਕਦੇ ਮਟਰ ਦੇ ਪਰਾਠੇ ਖਾਧੇ ਹਨ? ਜੇਕਰ ਤੁਸੀਂ ਅਜੇ ਤੱਕ ਇਹ ਪਰਾਠੇ ਨਹੀਂ ਟ੍ਰਾਈ ਕੀਤੇ ਤਾਂ ਜ਼ਰੂਰ ਕਰੋ।
ਅੱਜ ਅਸੀਂ ਤੁਹਾਨੂੰ ਸਰਦੀਆਂ ਵਿੱਚ ਬਣੇ ਇਸ ਸੁਆਦੀ ਪਰਾਠੇ ਦੀ ਰੈਸਿਪੀ ਦੱਸਾਂਗੇ। ਠੰਡੇ ਮੌਸਮ 'ਚ ਇਹ ਪਰਾਂਠੇ ਜ਼ਿਆਦਾ ਸੁਆਦੀ ਹੋਣਗੇ, ਕਿਉਂਕਿ ਇਨ੍ਹਾਂ ਪਰਾਠਿਆਂ 'ਚ ਸਟਫਿੰਗ ਮਟਰਾਂ ਦੀ ਹੋਵੇਗੀ। ਆਓ ਜਾਣਦੇ ਹਾਂ ਮਟਰ ਦੇ ਪਰਾਠੇ ਬਣਾਉਣ ਦੀ ਸ਼ਾਨਦਾਰ ਰੈਸਿਪੀ।
ਮਟਰ ਪਰਾਠਾ ਬਣਾਉਣ ਲਈ ਜ਼ਰੂਰੀ ਚੀਜ਼ਾਂ-
ਹਰੇ ਮਟਰ
ਹਰਾ ਧਨੀਆ
ਹਰੀ ਮਿਰਚ
ਬਰੀਕ ਕੱੱਟਿਆ ਹੋਇਆ ਧਨੀਆ
ਪੀਸੀ ਹੋਈ ਲਾਲ ਮਿਰਚ
ਅੰਬਚੂਰ ਪਾਊਡਰ
ਜੀਰਾ
ਹੀਂਗ
ਲੂਣ/ਨਮਕ (ਸਵਾਦ ਅਨੁਸਾਰ)
ਆਟਾ
ਰਿਫਾਇੰਡ ਆਇਲ
ਮਟਰ ਪਰਾਠਾ ਬਣਾਉਣ ਦਾ ਤਰੀਕਾ-
ਸਭ ਤੋਂ ਪਹਿਲਾਂ ਹਰੇ ਮਟਰਾਂ ਨੂੰ ਛਿੱਲ ਲਓ ਅਤੇ ਪ੍ਰੈਸ਼ਰ ਕੁੱਕਰ 'ਚ ਥੋੜ੍ਹਾ ਜਿਹਾ ਨਮਕ ਪਾਓ ਅਤੇ 2-3 ਸੀਟੀਆਂ ਆਉਣ ਤੱਕ ਉਬਾਲ ਲਓ।
2-3 ਸੀਟੀਆਂ ਦੇ ਬਾਅਦ ਗੈਸ ਬੰਦ ਕਰ ਦਿਓ ਅਤੇ ਕੂਕਰ ਦੀ ਸੀਟੀ ਕੱਢ ਦਿਓ, ਹੁਣ ਮਟਰਾਂ ਨੂੰ ਛਾਣੋ ਤਾਂ ਕਿ ਸਾਰਾ ਪਾਣੀ ਨਿਕਲ ਜਾਵੇ।
ਜਦੋਂ ਮਟਰ ਠੰਢੇ ਹੋ ਜਾਣ ਤਾਂ ਉਨ੍ਹਾਂ ਨੂੰ ਥੋੜਾ ਜਿਹਾ ਮੈਸ਼ ਕਰੋ।
ਹੁਣ ਇੱਕ ਪੈਨ ਵਿੱਚ ਤੇਲ ਪਾਓ। ਜਦੋਂ ਤੇਲ ਗਰਮ ਹੋ ਜਾਵੇ ਤਾਂ ਅੱਧਾ ਚਮਚ ਜੀਰਾ ਅਤੇ ਇੱਕ ਮਿਰਚ ਪਾ ਕੇ ਮਟਰ ਪਾਓ।
ਇਸ ਤੋਂ ਬਾਅਦ ਇਸ ਵਿਚ ਡੇਢ ਚੱਮਚ ਪੀਸਿਆ ਧਨੀਆ, ਇਕ ਚੁਟਕੀ ਪੀਸੀ ਹੋਈ ਲਾਲ ਮਿਰਚ, ਬਾਰੀਕ ਕੱਟੀ ਹੋਈ ਹਰੀ ਮਿਰਚ, ਅੱਧਾ ਚੱਮਚ ਸੁੱਕਾ ਅੰਬ ਦਾ ਪਾਊਡਰ, ਬਾਰੀਕ ਕੱਟਿਆ ਹੋਇਆ ਧਨੀਆ ਪੱਤਾ, ਇਕ ਚੁਟਕੀ ਹੀਂਗ ਅਤੇ ਨਮਕ ਸਵਾਦ ਅਨੁਸਾਰ ਮਿਲਾ ਲਓ। ਚੰਗੀ ਤਰ੍ਹਾਂ ਰਲਾਓ।
ਹੁਣ ਇਸ ਨੂੰ 10 ਮਿੰਟ ਲਈ ਘੱਟ ਅੱਗ 'ਤੇ ਫ੍ਰਾਈ ਕਰੋ, ਇਸ ਨੂੰ ਵਿਚ-ਵਿਚ ਹਿਲਾਉਂਦੇ ਰਹੋ।
ਇਸ ਤੋਂ ਬਾਅਦ ਗੈਸ ਬੰਦ ਕਰ ਦਿਓ ਅਤੇ ਮਿਸ਼ਰਣ ਨੂੰ ਪਲੇਟ 'ਚ ਕੱਢ ਲਓ ਅਤੇ ਠੰਡਾ ਹੋਣ ਦਿਓ।
ਮਟਰ ਦੇ ਪਰਾਠੇ ਬਣਾਉਣ ਲਈ ਆਟੇ ਨੂੰ ਚੰਗੀ ਤਰ੍ਹਾਂ ਗੁਨ੍ਹੋ ਅਤੇ ਇਸ ਵਿਚ ਥੋੜ੍ਹਾ ਜਿਹਾ ਨਮਕ ਪਾਓ।
ਹੁਣ ਆਟੇ 'ਚ ਮਟਰ ਦਾ ਮਿਸ਼ਰਣ ਭਰ ਕੇ ਗੋਲ ਪੇੜਾ ਬਣਾ ਲਓ।
ਆਟੇ ਨੂੰ ਹਲਕਾ ਜਿਹਾ ਰੋਲ ਕਰੋ
ਦੂਜੇ ਪਾਸੇ ਪੈਨ 'ਤੇ ਰੋਲ ਕੀਤੇ ਪਰਾਠੇ ਨੂੰ ਚੰਗੀ ਤਰ੍ਹਾਂ ਤਲ ਲਓ। (ਤੁਸੀਂ ਭਾਵੇਂ ਰਿਫਾਇੰਗ 'ਚ ਪਰੌਠੇ ਨੂੰ ਤਲੋ, ਜਾਂ ਦੇਸੀ ਘਿਓ 'ਚ, ਇਹ ਤੁਹਾਡੀ ਮਰਜ਼ੀ ਹੈ)
ਜਦੋਂ ਪਰਾਠਾ ਦੋਹਾਂ ਪਾਸਿਆਂ ਤੋਂ ਪੱਕ ਜਾਵੇ ਤਾਂ ਇਸ ਨੂੰ ਪਲੇਟ 'ਤੇ ਕੱਢ ਲਓ।
ਹੁਣ ਇਸ ਪਰਾਠੇ ਨੂੰ ਅਚਾਰ ਅਤੇ ਚਾਹ ਨਾਲ ਖਾਓ।