Kashmir First Snowfall: ਕਸ਼ਮੀਰ ਦੇ ਮਸ਼ਹੂਰ ਟੂਰਿਸਟ ਪਲੇਸ ਗੁਲਮਰਗ 'ਚ ਸ਼ਨੀਵਾਰ ਨੂੰ ਸੀਜ਼ਨ ਦੀ ਪਹਿਲੀ ਬਰਫਬਾਰੀ ਹੋਈ ਅਤੇ ਮੈਦਾਨੀ ਇਲਾਕਿਆਂ 'ਚ ਬਾਰਿਸ਼ ਹੋਈ। ਬਰਫ਼ਬਾਰੀ ਸਵੇਰ ਤੋਂ ਸ਼ੁਰੂ ਹੋਈ ਅਤੇ ਰੁਕ-ਰੁਕ ਕੇ ਹੋ ਰਹੀ ਹੈ, ਜਿਸ ਕਾਰਨ ਇਲਾਕਾ ਇੰਚ ਮੋਟੀ ਬਰਫ ਦੀ ਚਾਦਰ ਨਾਲ ਢਕਿਆ ਨਜ਼ਰ ਆ ਰਿਹਾ ਹੈ।
ਬਾਂਦੀਪੋਰਾ ਜ਼ਿਲੇ ਦੇ ਗੁਰੇਜ਼, ਕੁਪਵਾੜਾ ਦੇ ਮਾਛਿਲ, ਸ਼ੋਪੀਆਂ ਦੇ ਮੁਗਲ ਰੋਡ ਅਤੇ ਘਾਟੀ ਦੇ ਕਈ ਹੋਰ ਉਪਰਲੇ ਇਲਾਕਿਆਂ ਅਤੇ ਹੋਰ ਥਾਵਾਂ 'ਤੇ ਵੀ ਬਰਫਬਾਰੀ ਹੋਈ।
ਇਸ ਦੌਰਾਨ ਸ੍ਰੀਨਗਰ ਸਮੇਤ ਮੈਦਾਨੀ ਇਲਾਕਿਆਂ ਦੇ ਕਈ ਹਿੱਸਿਆਂ ਵਿੱਚ ਮੀਂਹ ਪਿਆ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦੁਪਹਿਰ ਤੱਕ ਮੌਸਮ ਵਿੱਚ ਸੁਧਾਰ ਹੋਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਅਨੁਸਾਰ 17 ਤੋਂ 23 ਨਵੰਬਰ ਤੱਕ ਮੌਸਮ ਆਮ ਤੌਰ 'ਤੇ ਖੁਸ਼ਕ ਰਹੇਗਾ ਅਤੇ 24 ਨਵੰਬਰ ਨੂੰ ਉਪਰਲੇ ਇਲਾਕਿਆਂ 'ਚ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਜਾਂ ਹਲਕੀ ਬਰਫਬਾਰੀ ਹੋਣ ਦੀ ਸੰਭਾਵਨਾ ਹੈ।
ਉੱਤਰ ਭਾਰਤ 'ਚ ਵਧੇਗੀ ਠੰਢ
ਦੱਸ ਦਈਏ ਕਿ ਉੱਤਰ ਭਾਰਤ ਵਿੱਚ ਠੰਢ ਹੋਰ ਪੈਰ ਪਸਾਰੇਗੀ। ਠੰਡ ਨੇ 4-5 ਦਿਨ ਪਹਿਲਾਂ ਪੰਜਾਬ ਸਣੇ ਪੂਰੇ ਉੱਤਰ ਭਾਰਤ ਵਿੱਚ ਦਸਤਕ ਦੇ ਦਿੱਤੀ ਹੈ। ਦਿਨ ਤੇ ਰਾਤ ਦੇ ਤਾਪਮਾਨ ਵਿੱਚ ਜ਼ਬਰਦਸਤ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।