Friday, April 04, 2025

Punjab

ਪੰਜਾਬ ਦੇਸ਼ ਦਾ ਸਭ ਤੋਂ ਵੱਧ ਖੁਸ਼ਹਾਲ ਸੂਬਾ ਸੀ ਪਰ ਅੱਜ ਕਤਲਾਂ, ਗੈਂਗਵਾਰਾਂ ਤੇ ਧਾਰਮਿਕ ਝੜੱਪਾਂ ਦਾ ਗੜ੍ਹ ਬਣ ਗਿਆ : ਸੁਖਬੀਰ ਬਾਦਲ

CM Bhagwant mann and Sukhbir singh badal

June 13, 2022 11:44 AM

ਮੋਹਾਲੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਪ ਨੂੰ ਘੇਰਦਿਆਂ ਕਿਹਾ ਹੈ ਕਿ ਅੱਜ ਦੇਸ਼ ਦਾ ਸਭ ਤੋਂ ਵੱਧ ਖੁਸ਼ਹਾਲ ਸੂਬਾ ਪੰਜਾਬ ਕਤਲਾਂ, ਗੈਂਗਵਾਰਾਂ ਤੇ ਧਾਰਮਿਕ ਝੜੱਪਾਂ ਦਾ ਗੜ੍ਹ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਆਪ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਦਲਾਅ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਸਨ, ਪਰ ਹਾਲਾਤ ਭਿਆਨਕ ਹੁੰਦੇ ਜਾ ਰਹੇ ਹਨ। ਆਪ 'ਤੇ ਨਿਸ਼ਾਨਾ ਵੰਨ੍ਹਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਕਿਹਾ ਕਿ ਪੰਜਾਬੀਆਂ ਨੇ ਅਜਿਹਾ ਬਦਲਾਅ ਨਹੀਂ ਮੰਗਿਆ ਸੀ। ਬਾਦਲ ਨੇ ਟਵੀਟ ਵਿੱਚ ਦੁੱਖ ਜ਼ਾਹਰ ਕੀਤਾ ਕਿ ‘ਦੇਸ਼ ਦਾ ਸਭ ਤੋਂ ਵੱਧ ਖੁਸ਼ਹਾਲ ਸੂਬਾ ਅੱਜ ਕਤਲਾਂ, ਗੈਂਗਵਾਰ, ਧਾਰਮਿਕ ਝੜਪਾਂ ਤੇ ਹੋਰਨਾਂ ਘਟਨਾਵਾਂ ਦਾ ਗੜ੍ਹ ਬਣ ਗਿਆ ਹੈ। ਇਹ ਸਭ ਕੁਝ ਸੂਬੇ ’ਚ ਹੋਣ ਵਾਲੇ ਨਿਵੇਸ਼ਾਂ ਤੇ ਸੂਬੇ ਦੀ ਪ੍ਰਤਿਭਾ ਲਈ ਘਾਤਕ ਸਾਬਤ ਹੋਵੇਗਾ।’

 

Have something to say? Post your comment