Tuesday, December 03, 2024

weather news

Punjab Weather: ਪੰਜਾਬ 'ਚ ਚਾਰ ਦਿਨ ਸੰਘਣੀ ਧੁੰਦ ਦਾ ਅਲਰਟ, ਹਾਦਸਿਆਂ ਦਾ ਖਤਰਾ, ਪਟਿਆਲਾ ਤੇ ਲੁਧਿਆਣਾ 'ਚ ਡਿੱਗਿਆ ਤਾਪਮਾਨ

Weather Report Punjab: ਮੰਗਲਵਾਰ ਨੂੰ ਰਾਤ ਦਾ ਤਾਪਮਾਨ 1.5 ਡਿਗਰੀ ਦੀ ਗਿਰਾਵਟ ਨਾਲ ਆਮ ਦੇ ਨੇੜੇ ਆ ਗਿਆ, ਜਦੋਂ ਕਿ ਸੋਮਵਾਰ ਨੂੰ ਇਹ ਆਮ ਨਾਲੋਂ 2.2 ਡਿਗਰੀ ਵੱਧ ਦਰਜ ਕੀਤਾ ਗਿਆ। ਲੁਧਿਆਣਾ ਅਤੇ ਪਟਿਆਲਾ ਵਿੱਚ ਦਿਨ ਅਤੇ ਰਾਤ ਦਾ ਤਾਪਮਾਨ ਆਮ ਨਾਲੋਂ ਹੇਠਾਂ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਅਗਲੇ ਪੰਜ ਦਿਨਾਂ ਵਿੱਚ ਮੌਸਮ ਖੁਸ਼ਕ ਰਹਿਣ ਦੀ ਭਵਿੱਖਬਾਣੀ ਕੀਤੀ ਹੈ।

ਬਠਿੰਡਾ ਵਿੱਚ ਸੰਘਣੀ ਧੁੰਦ ਕਾਰਨ ਵਾਪਰਿਆ ਭਿਆਨਕ ਹਾਦਸਾ, ਟਰਾਲੇ ਨਾਲ ਜਾ ਟਕਰਾਈ PRTC ਬੱਸ, ਕਈ ਲੋਕ ਜ਼ਖਮੀ

ਧੁੰਦ ਕਰਕੇ ਬਠਿੰਡਾ ਵਿਚ ਇੱਕ ਭਿਆਨਕ ਹਾਦਸੇ ਦੀ ਖਬਰ ਆ ਰਹੀ ਹੈ। ਜਿਸ ਵਿਚ ਸੰਘਣੀ ਧੁੰਦ ਕਾਰਨ ਪੀ ਆਰ ਟੀ ਸੀ ਦੀ ਬੱਸ ਦੀ ਟੱਕਰ ਟਰੈਕਟਰ ਟਰਾਲੀ ਨਾਲ ਹੋ ਗਈ। ਇਸ ਭਿਆਨਕ ਹਾਦਸੇ ਵਿੱਚ ਕਈ ਸਵਾਰੀਆਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ।

Punjab Weather: ਇਸ ਸੀਜ਼ਨ ਪੰਜਾਬ ਚ ਪਵੇਗੀ ਕੜਾਕੇ ਦੀ ਠੰਡ, ਮੌਸਮ ਵਿਭਾਗ ਨੇ ਕਿਸਾਨਾਂ ਲਈ ਜਾਰੀ ਕੀਤੀ ਇਹ ਚੇਤਾਵਨੀ

ਦੱਸ ਦੇਈਏ ਕਿ ਠੰਡ ਦੇ ਨਵੰਬਰ ਮਹੀਨੇ ਵਿੱਚ ਵੀ ਪੰਜਾਬ ਸਮੇਤ ਦਿੱਲੀ ਐਨ.ਸੀ.ਆਰ. ਭਾਰਤ ਵਿੱਚ ਸਰਦੀ ਦਾ ਜ਼ਿਆਦਾ ਪ੍ਰਭਾਵ ਵੇਖਣ ਨੂੰ ਨਹੀਂ ਮਿਲ ਰਿਹਾ। ਜਿਸ ਕਾਰਨ ਦੁਪਹਿਰ ਸਮੇਂ ਗਰਮੀ ਦਾ ਅਹਿਸਾਸ ਹੁੰਦਾ ਹੈ। ਹਾਲਾਂਕਿ ਰਾਤ ਦੇ ਸਮੇਂ ਮੌਸਮ ਵਿੱਚ ਥੋੜ੍ਹਾ ਬਦਲਾਅ ਹੁੰਦਾ ਹੈ ਅਤੇ ਠੰਡ ਦਾ ਅਸਰ ਦਿਖਾਈ ਦਿੰਦਾ ਹੈ।

Punjab Weather: ਪੰਜਾਬ ਚ ਅਗਲੇ 6 ਦਿਨ ਭਾਰੀ ਮੀਂਹ ਪੈਣ ਦੀ ਚੇਤਾਵਨੀ, ਜਲਦ ਦਸਤਕ ਦੇਵੇਗੀ ਠੰਡ

10 ਨਵੰਬਰ ਤੱਕ ਪੂਰੇ ਦੇਸ਼ ਲਈ ਮੌਸਮ ਦੀ ਅਪਡੇਟ ਸਾਹਮਣੇ ਆਈ ਹੈ, ਜਿਸ ਅਨੁਸਾਰ ਬੰਗਾਲ ਦੀ ਖਾੜੀ ਦੇ ਦੱਖਣ-ਪੂਰਬ ਵਿੱਚ ਚੱਕਰਵਾਤੀ ਸਰਕੂਲੇਸ਼ਨ ਬਣ ਰਿਹਾ ਹੈ। ਜਿਸ ਕਾਰਨ ਦੱਖਣੀ ਤਾਮਿਲਨਾਡੂ ਤੱਕ ਟ੍ਰਾਫ ਰੇਖਾ ਬਣ ਰਹੀ ਹੈ। ਇਸ ਦੇ ਪ੍ਰਭਾਵ ਕਾਰਨ ਤੱਟਵਰਤੀ ਰਾਜਾਂ 'ਚ ਭਾਰੀ ਬਾਰਿਸ਼ ਹੋਵੇਗੀ, ਜਦਕਿ ਦੇਸ਼ ਭਰ 'ਚ ਠੰਡ ਦਾ ਪ੍ਰਭਾਵ ਵਧੇਗਾ।

Advertisement