Health News: ਸ਼ੂਗਰ ਦੇ ਜ਼ਿਆਦਾਤਰ ਮਰੀਜ਼ ਕਿਉਂ ਹੋ ਜਾਂਦੇ ਹਨ ਅੰਨ੍ਹੇ? ਜਾਣੋ ਡਾਈਬਿਟੀਜ਼ ਤੇ ਮੋਤੀਆਬਿੰਦ ਦਾ ਕੀ ਹੈ ਕਨੈਕਸ਼ਨ?
ਅੰਕੜੇ ਦਰਸਾਉਂਦੇ ਹਨ ਕਿ ਸ਼ੂਗਰ ਦੇ ਮਰੀਜ਼ਾਂ ਵਿੱਚ ਮੋਤੀਆਬਿੰਦ ਹੋਣ ਦੀ ਸੰਭਾਵਨਾ ਆਮ ਲੋਕਾਂ ਨਾਲੋਂ ਦੋ ਤੋਂ ਪੰਜ ਗੁਣਾ ਵੱਧ ਹੁੰਦੀ ਹੈ। ਇਸ ਤੋਂ ਇਲਾਵਾ ਸ਼ੂਗਰ ਦੇ ਕਾਰਨ ਮੋਤੀਆਬਿੰਦ ਤੇਜ਼ੀ ਨਾਲ ਵਧਦਾ ਹੈ ਅਤੇ ਅਕਸਰ ਇਲਾਜ ਵਿਚ ਜ਼ਿਆਦਾ ਸਮਾਂ ਲੱਗਦਾ ਹੈ। ਹਾਲਾਂਕਿ, ਇਸ ਸਥਿਤੀ ਨੂੰ ਸਹੀ ਦੇਖਭਾਲ ਅਤੇ ਸਮੇਂ ਸਿਰ ਇਲਾਜ ਨਾਲ ਕਾਬੂ ਕੀਤਾ ਜਾ ਸਕਦਾ ਹੈ।