Tuesday, April 01, 2025

punjab news today

Punjab News: ਪੰਜਾਬ 'ਚ ਵੱਡਾ ਹਾਦਸਾ, ਧਰਮਕੋਟ 'ਚ ਟਾਟਾ ਪਿਕਅਪ ਨਾਲ ਟਕਰਾਈ ਬੇਕਾਬੂ ਰੋਡਵੇਜ਼ ਬੱਸ, ਖੱਡ 'ਚ ਡਿੱਗੀ, ਕਈ ਸਵਾਰੀਆਂ ਜ਼ਖਮੀ

Punjab News Today: ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬੱਸ ਡਰਾਈਵਰ ਫੋਨ 'ਤੇ ਗੱਲ ਕਰ ਰਿਹਾ ਸੀ ਅਤੇ ਉਸ ਨੂੰ ਵੀ ਇਜਾਜ਼ਤ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਸੀ। ਪਰ ਬੱਸ ਡਰਾਈਵਰ ਨੇ ਇੱਕ ਨਾ ਸੁਣੀ। ਤੇਜ਼ ਰਫਤਾਰ ਕਾਰਨ ਬੱਸ ਬੇਕਾਬੂ ਹੋ ਕੇ ਪਹਿਲਾਂ ਸੜਕ 'ਤੇ ਡਿਵਾਈਡਰ ਨਾਲ ਜਾ ਟਕਰਾਈ ਅਤੇ ਫਿਰ ਟਾਟਾ ਪਿਕਅੱਪ ਨਾਲ ਟਕਰਾ ਕੇ ਖਾਈ 'ਚ ਜਾ ਡਿੱਗੀ।

Punjab News: ਪੰਜਾਬ ਸਰਕਾਰ ਗੰਨੇ 'ਤੇ ਵਧਾਏਗੀ MSP, ਵਿੱਤ ਮੰਤਰੀ ਹਰਪਾਲ ਚੀਮਾ ਬੋਲੇ- 'ਜਲਦ ਕਰਾਂਗੇ ਐਲਾਨ'

Punjab News Today: ਪਿਛਲੇ ਸਾਲ ਗੰਨੇ ਦੇ ਸਰਕਾਰੀ ਸਮਰਥਨ ਮੁੱਲ ਵਿੱਚ 11 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰਨ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਚੀਮਾ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਗੰਨੇ ਦੇ ਸੂਬਾਈ ਸਮਰਥਨ ਮੁੱਲ ਵਿੱਚ ਹੋਰ ਵਾਧਾ ਕਰਨ ਬਾਰੇ ਵਿਚਾਰ ਕਰ ਰਹੀ ਹੈ। ਇਸ ਫੈਸਲੇ ਨਾਲ ਕਿਸਾਨਾਂ ਦੀ ਆਰਥਿਕ ਹਾਲਤ ਮਜ਼ਬੂਤ ਹੋਵੇਗੀ।

Punjab News: ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਦੀ ਜ਼ੈੱਡ ਪਲੱਸ ਸੁਰੱਖਿਆ ਕੇਂਦਰ ਨੇ ਲਈ ਵਾਪਸ, ਜਾਣੋ ਵਜ੍ਹਾ

Punjab News Today: ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲੀ ਹੋਈ Z+ ਸੁਰੱਖਿਆ ਨੂੰ ਵਾਪਿਸ ਲੈ ਲਿਆ ਹੈ। ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਆਗੂ ਵਿਰਸਾ ਸਿੰਘ ਵਲਟੋਹਾ ਨੇ ਸੁਰੱਖਿਆ ਨੂੰ ਲੈਕੇ ਸਵਾਲ ਚੁੱਕੇ ਸਨ। ਜਿਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਉਹਨਾਂ ਵੱਲੋਂ ਪਹਿਲਾਂ ਹੀ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਜਾ ਚੁੱਕੀ ਹੈ। ਜਿਸ ਵਿੱਚ ਉਹਨਾਂ ਨੇ ਸੁਰੱਖਿਆ ਨੂੰ ਵਾਪਿਸ ਲਏ ਜਾਣ ਦੀ ਮੰਗ ਕੀਤੀ ਹੈ। 

Uttarakhand Bus Accident: ਉੱਤਰਾਖੰਡ 'ਚ ਵੱਡਾ ਹਾਦਸਾ, ਖੱਡ 'ਚ ਡਿੱਗੀ ਬੱਸ, 30 ਸਵਾਰੀਆਂ ਦੀ ਹੋਈ ਦਰਦਨਾਕ ਮੌਤ, ਕਈ ਜ਼ਖਮੀ

ਜਾਣਕਾਰੀ ਅਨੁਸਾਰ ਅੱਜ ਸਵੇਰੇ ਨੈਨੀ ਡੰਡਾ ਤੋਂ ਰਾਮਨਗਰ ਜਾ ਰਹੀ ਇੱਕ ਬੱਸ ਖੱਡ ਵਿੱਚ ਡਿੱਗ ਗਈ। ਗੀਤ ਜਗੀਰ ਨਦੀ ਦੇ ਕੰਢੇ ਬੱਸ ਡਿੱਗਣ ਕਾਰਨ 15 ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ ਕਈ ਲੋਕ ਜ਼ਖਮੀ ਹੋਏ ਹਨ।

Farmers Protest: ਸ਼ੰਭੂ ਬਾਰਡਰ 'ਤੇ ਕਿਸਾਨ ਦੀ ਮੌਤ, ਪੰਧੇਰ ਨੇ ਕਿਹਾ- ਕਿਸਾਨ ਅੰਦੋਲਨ 2.0 'ਚ 35ਵੀਂ ਮੌਤ

ਕਿਸਾਨ ਦੀ ਪੀਜੀਆਈ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਕਿਸਾਨ ਅੰਦੋਲਨ-2 ਵਿੱਚ ਇਹ 35ਵੀਂ ਮੌਤ ਹੈ।

Punjab News: ਪੰਜਾਬ 'ਚ ਵੱਡਾ ਹਾਦਸਾ- ਸਰਹਿੰਦ ਰੇਲਵੇ ਸਟੇਸ਼ਨ ਕੋਲ ਚੱਲਦੀ ਟ੍ਰੇਨ 'ਚ ਪਟਾਕਿਆਂ ਨਾਲ ਹੋਇਆ ਧਮਾਕਾ, ਮਹਿਲਾ ਸਣੇ 4 ਜ਼ਖਮੀ

ਫ਼ਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਕੰਵਲਦੀਪ ਸਿੰਘ ਨੇ ਦੱਸਿਆ ਕਿ ਸਾਰੇ ਜ਼ਖ਼ਮੀਆਂ ਦੀ ਹਾਲਤ ਠੀਕ ਹੈ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ | ਇਸ ਹਾਦਸੇ ਤੋਂ ਬਾਅਦ ਯਾਤਰੀਆਂ ਵਿੱਚ ਡਰ ਦਾ ਮਾਹੌਲ ਬਣ ਗਿਆ ਅਤੇ ਲੋਕ ਆਪਣੀ ਜਾਨ ਬਚਾਉਣ ਲਈ ਭੱਜਦੇ ਦੇਖੇ ਗਏ।

Advertisement