Chandigarh News: 'ਮਾਲੀਆ ਰਿਕਾਰਡ 'ਚ ਮਸਜਿਦ ਜਾਂ ਕਬਰੀਸਤਾਨ ਦਰਜ, ਤਾਂ ਜ਼ਮੀਨ ਵਕਫ ਬੋਰਡ ਦੀ ਮੰਨੀ ਜਾਏਗੀ', ਹਾਈ ਕੋਰਟ ਨੇ ਕੀਤਾ ਸਪੱਸ਼ਟ
ਕਪੂਰਥਲਾ ਦੀ ਬੁੱਢੋ ਪੁੰਡਰ ਗ੍ਰਾਮ ਪੰਚਾਇਤ ਨੇ ਵਕਫ ਟ੍ਰਿਬਿਊਨਲ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ, ਜਿਸ ਤਹਿਤ ਟ੍ਰਿਬਿਊਨਲ ਨੇ ਜ਼ਮੀਨ ਨੂੰ ਵਕਫ ਜਾਇਦਾਦ ਕਰਾਰ ਦਿੱਤਾ ਸੀ। ਟ੍ਰਿਬਿਊਨਲ ਨੇ ਗ੍ਰਾਮ ਪੰਚਾਇਤ ਨੂੰ ਇਸ ਦੇ ਕਬਜ਼ੇ ਵਿਚ ਰੁਕਾਵਟ ਪਾਉਣ ਤੋਂ ਰੋਕਿਆ ਸੀ। ਵਿਵਾਦਤ ਜ਼ਮੀਨ ਨੂੰ ਕਪੂਰਥਲਾ ਦੇ ਮਹਾਰਾਜਾ ਨੇ 1922 ਵਿਚ ਸੁਬਾਹ ਸ਼ਾਹ ਦੇ ਪੁੱਤਰਾਂ ਨਿੱਕੇ ਸ਼ਾਹ ਅਤੇ ਸਲਾਮਤ ਸ਼ਾ ਨੂੰ ਦਾਨ ਕੀਤਾ ਸੀ ਅਤੇ ਇਸ ਨੂੰ ਤਕੀਆ, ਕਬਰਸਤਾਨ ਅਤੇ ਮਸਜਿਦ ਘੋਸ਼ਿਤ ਕੀਤਾ ਗਿਆ ਸੀ।