Tuesday, April 01, 2025

money

Griha Lakshmi Yojana: ਸਰਕਾਰ ਦੀ ਗ੍ਰਹਿ ਲਕਸ਼ਮੀ ਯੋਜਨਾ ਯੋਜਨਾ ਦੇ ਤਹਿਤ ਔਰਤਾਂ ਨੂੰ ਮਿਲਦੇ ਹਨ 2 ਹਜ਼ਾਰ ਰੁਪਏ, ਜਾਣੋ ਕੀ ਹਨ ਇਸ ਦੇ ਨਿਯਮ?

Griha Lakshmi Yojana: ਕੁੱਲ ਮਿਲਾ ਕੇ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਸਰਕਾਰ ਔਰਤਾਂ ਲਈ ਵੱਖ-ਵੱਖ ਸਕੀਮਾਂ ਚਲਾਉਂਦੀ ਹੈ। ਅਜਿਹੀ ਹੀ ਇੱਕ ਯੋਜਨਾ ਕਰਨਾਟਕ ਵਿੱਚ ਵੀ ਚਲਾਈ ਜਾਂਦੀ ਹੈ ਜਿਸ ਨੂੰ ਗ੍ਰਹਿ ਲਕਸ਼ਮੀ ਯੋਜਨਾ ਕਿਹਾ ਜਾਂਦਾ ਹੈ। ਇਸ ਸਕੀਮ ਤਹਿਤ ਸਰਕਾਰ ਰਾਜ ਦੀਆਂ ਔਰਤਾਂ ਦੇ ਖਾਤਿਆਂ ਵਿੱਚ ਹਰ ਮਹੀਨੇ 2,000 ਰੁਪਏ ਜਮ੍ਹਾਂ ਕਰਦੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਸਕੀਮ ਤਹਿਤ ਕਿਹੜੀਆਂ ਔਰਤਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।

Diljit Dosanjh: ਦਿਲਜੀਤ ਦੋਸਾਂਝ ਦੇ ਲਾਈਵ ਸ਼ੋਅ ਦੀਆਂ ਟਿਕਟਾਂ 'ਚ ਵੱਡਾ ਘੋਟਾਲਾ, ED ਨੇ ਪੰਜ ਸੂਬਿਆਂ 'ਚ ਮਾਰੀ ਰੇਡ

ਦਿਲਜੀਤ ਦੋਸਾਂਝ ਦੇ ਕੰਸਰਟ ਨੂੰ ਲੈ ਕੇ ਪੰਜ ਸ਼ਹਿਰਾਂ ਵਿੱਚ ਛਾਪੇਮਾਰੀ ਕੀਤੀ ਹੈ। ਜਦੋਂ ਇਸ ਸੰਗੀਤ ਸਮਾਰੋਹ ਦੀਆਂ ਟਿਕਟਾਂ ਕੁਝ ਹੀ ਮਿੰਟਾਂ ਵਿੱਚ ਵਿਕ ਗਈਆਂ ਤਾਂ ਜਾਅਲੀ ਟਿਕਟਾਂ ਦਾ ਖੇਲ ਸ਼ੁਰੂ ਹੋ ਗਿਆ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਸਮਾਰੋਹ ਦੀਆਂ ਟਿਕਟਾਂ ਦੀ ਮਹਿੰਗੇ ਭਾਅ 'ਤੇ ਕਾਲਾਬਾਜ਼ਾਰੀ ਹੋ ਰਹੀ ਹੈ। ਕਈ ਪ੍ਰਸ਼ੰਸਕਾਂ ਨੂੰ ਜਾਅਲੀ ਟਿਕਟਾਂ ਵੇਚੀਆਂ ਗਈਆਂ। ਜਾਇਜ਼ ਟਿਕਟਾਂ ਦੇ ਨਾਂ 'ਤੇ ਉਨ੍ਹਾਂ ਤੋਂ ਮੋਟੀਆਂ ਕੀਮਤਾਂ ਵਸੂਲੀਆਂ ਗਈਆਂ।

Satyendar Jain AAP: ਜੇਲ੍ਹ ਤੋਂ ਰਿਹਾਅ ਹੋਏ ਸਤੇਂਦਰ ਜੈਨ, CM ਆਤਿਸ਼ੀ, ਸੰਜੇ ਸਿੰਘ ਤੇ ਸਿਸੋਦੀਆ ਨੇ ਇੰਝ ਕੀਤਾ ਸ਼ਾਨਦਾਰ ਸਵਾਗਤ

ਦਿੱਲੀ ਦੀ ਇੱਕ ਅਦਾਲਤ ਨੇ ਸ਼ੁੱਕਰਵਾਰ ਨੂੰ ਦਿੱਲੀ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਹੈ। ਆਮ ਆਦਮੀ ਪਾਰਟੀ (ਆਪ) ਦੇ ਨੇਤਾ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਦੁਆਰਾ 30 ਮਈ, 2022 ਨੂੰ ਕਥਿਤ ਤੌਰ 'ਤੇ ਚਾਰ ਕੰਪਨੀਆਂ ਦੇ ਕਾਰਨ ਮਨੀ ਲਾਂਡਰਿੰਗ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।

ਮਨੀਸ਼ ਸਿਸੋਦਿਆ ਦੇ ਘਰ CBI ਤੋਂ ਬਾਅਦ ਹੁਣ ED ਦੇ ਸਕਦੀ ਹੈ ਦਸਤਕ, ਮਨੀ ਲਾਂਡਰਿੰਗ ਮਾਮਲੇ 'ਚ ਜਾਂਚ ਸੰਭਵ

ਮਨੀਸ਼ ਸਿਸੋਦੀਆ ਲਈ ਰਾਹਤ ਦੀ ਗੱਲ ਹੈ ਕਿ ਈਡੀ ਮਨੀ ਲਾਂਡਰਿੰਗ ਦੀ ਜਾਂਚ ਕਰਨ ਤੋਂ ਪਹਿਲਾਂ ਸੀਬੀਆਈ ਮਾਮਲੇ ਦੇ ਵੇਰਵੇ ਅਤੇ ਵੱਖ-ਵੱਖ ਸਰਕਾਰੀ ਅਧਿਕਾਰੀਆਂ ਅਤੇ ਹੋਰ ਵਿਅਕਤੀਆਂ ਦੀ ਸ਼ਮੂਲੀਅਤ ਦੀ ਜਾਂਚ ਕਰੇਗੀ।

ਨਸ਼ਿਆਂ ਵਿਰੁੱਧ ਜੰਗ: ਇਕ ਮਹੀਨੇ 'ਚ ਫੜੇ ਗਏ 2205 ਨਸ਼ਾ ਤਸਕਰਾਂ 'ਚੋਂ 260 ਵੱਡੀਆਂ ਮੱਛੀਆਂ; 49 ਲੱਖ ਰੁਪਏ ਦੀ ਡਰੱਗ ਮਨੀ ਕੀਤੀ ਬਰਾਮਦ

ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਬਾਰੇ ਮਹੀਨਾਵਾਰ ਅਪਡੇਟਸ ਦਿੰਦਿਆਂ, ਆਈਜੀਪੀ ਨੇ ਕਿਹਾ ਕਿ ਪੁਲਿਸ ਨੇ 30 ਕਿਲੋਗ੍ਰਾਮ ਹੈਰੋਇਨ, 75 ਕਿਲੋਗ੍ਰਾਮ ਅਫੀਮ, 69 ਕਿਲੋਗ੍ਰਾਮ ਗਾਂਜਾ ਅਤੇ 185 ਕੁਇੰਟਲ ਭੁੱਕੀ ਬਰਾਮਦ ਕੀਤੀ ਹੈ 

ਸਿਹਤ ਮੰਤਰੀ ਸਤੇਂਦਰ ਜੈਨ ਖਿਲਾਫ ਨਹੀਂ ਮਿਲਿਆ ਕੋਈ ਸਬੂਤ, ਲੋਕਾਯੁਕਤ ਨੇ ਸ਼ਿਕਾਇਤਕਰਤਾ 'ਤੇ ਠੋਕਿਆ 50,000 ਹਜ਼ਾਰ ਰੁਪਏ ਦਾ ਜੁਰਮਾਨਾ

ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਸਤੇਂਦਰ ਜੈਨ ਦੇ ਵਕੀਲ ਅਮਿਤ ਆਨੰਦ ਤਿਵਾਰੀ ਦਾ ਕਹਿਣਾ ਹੈ ਕਿ ਦਿੱਲੀ ਲੋਕਾਯੁਕਤ ਨੇ ਸ਼ਿਕਾਇਤਕਰਤਾ ਅਤੇ ਵਕੀਲ ਨੀਰਜ ਨੂੰ ਸਖਤ ਤਾੜਨਾ ਕੀਤੀ ਹੈ ਅਤੇ ਸਤੇਂਦਰ ਜੈਨ 'ਤੇ ਬੇਨਾਮੀ ਜਾਇਦਾਦ ਦਾ ਝੂਠਾ ਦੋਸ਼ ਲਗਾਉਣ ਲਈ ਉਸ 'ਤੇ 50,000 ਰੁਪਏ ਦਾ ਜੁਰਮਾਨਾ ਲਗਾਇਆ ਹੈ।

ਸੰਜੇ ਰਾਵਤ ਤੋਂ ED ਨੇ ਕਰੀਬ 10 ਘੰਟੇ ਕੀਤੀ ਪੁੱਛਗਿੱਛ, ਕਿਹਾ- 'ਸ਼ੱਕ ਨੂੰ ਦੂਰ ਕਰਨਾ ਸਾਡਾ ਫਰਜ਼ ਹੈ'

ਈਡੀ ਦਫਤਰ ਪਹੁੰਚਣ 'ਤੇ, ਸ਼ਿਵ ਸੈਨਾ ਦੇ ਸੰਸਦ ਮੈਂਬਰ ਨੇ ਆਪਣੇ ਗਲੇ ਵਿਚ ਭਗਵਾ ਮਫਲਰ ਪਾਇਆ ਹੋਇਆ ਦੇਖਿਆ ਗਿਆ ਅਤੇ ਆਪਣੇ ਵਕੀਲ ਦੇ ਨਾਲ ਦਫਤਰ ਵਿਚ ਦਾਖਲ ਹੋਣ ਤੋਂ ਪਹਿਲਾਂ ਹੱਥ ਹਿਲਾ ਕੇ ਆਪਣੇ ਸਮਰਥਕਾਂ ਦਾ ਸਵਾਗਤ ਕੀਤਾ।

ਈਡੀ ਵੱਲੋਂ ਮਨੀ ਲਾਂਡਰਿੰਗ ਮਾਮਲੇ 'ਚ ਸਤੇਂਦਰ ਜੈਨ ਦੇ ਵੱਖ-ਵੱਖ ਟਿਕਾਣਿਆਂ 'ਤੇ ਛਾਪੇਮਾਰੀ

 ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸਤੇਂਦਰ ਜੈਨ ਨਾਲ ਸਬੰਧਤ ਮਨੀ ਲਾਂਡਰਿੰਗ ਜਾਂਚ ਦੇ ਸਿਲਸਿਲੇ 'ਚ ਦਿੱਲੀ 'ਚ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਦੱਸ ਦੇਈਏ ਕਿ ਦਸ ਦਿਨ ਪਹਿਲਾਂ ਵੀ ਈਡੀ ਨੇ ਜੈਨ ਦੇ ਘਰ ਸਮੇਤ ਦਿੱਲੀ ਵਿੱਚ ਛੇ ਅਤੇ ਗੁਰੂਗ੍ਰਾਮ ਵਿੱਚ ਸੱਤ ਥਾਵਾਂ ’ਤੇ ਛਾਪੇ ਮਾਰੇ ਸਨ।

ਸਵਿਸ ਬੈਂਕਾਂ 'ਚ ਵਧਿਆ ਭਾਰਤੀਆਂ ਦਾ ਪੈਸਾ, ਰਾਸ਼ੀ ਜਮ੍ਹਾ ਕਰਵਾਉਣ ਦੇ ਮਾਮਲੇ 'ਚ ਭਾਰਤ 44ਵੇਂ ਨੰਬਰ 'ਤੇ

ਸਵਿਸ ਬੈਂਕਾਂ 'ਚ ਪੈਸਾ ਰੱਖਣ ਵਾਲੇ ਟਾਪ-10 ਦੇਸ਼ਾਂ ਦੀ ਸੂਚੀ 'ਚ ਵੈਸਟਇੰਡੀਜ਼, ਜਰਮਨੀ, ਫ਼ਰਾਂਸ, ਸਿੰਗਾਪੁਰ, ਹਾਂਗਕਾਂਗ, ਬਹਾਮਾ, ਨੀਦਰਲੈਂਡ, ਕੇਮਨ ਆਈਲੈਂਡ ਅਤੇ ਸਾਈਪ੍ਰਸ ਸ਼ਾਮਲ ਹਨ। ਇਸ ਸੂਚੀ 'ਚ ਭਾਰਤ ਦਾ ਨੰਬਰ ਪੋਲੈਂਡ, ਦੱਖਣੀ ਕੋਰੀਆ, ਸਵੀਡਨ, ਬੰਗਲਾਦੇਸ਼ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਤੋਂ ਪਹਿਲਾਂ 44ਵਾਂ ਹੈ।

Advertisement