Tuesday, April 01, 2025

kapurthala

Kapurthala News: ਦਰਦਨਾਕ ਸੜਕ ਹਾਦਸੇ 'ਚ 8 ਸਾਲਾ ਬੱਚੀ ਦੀ ਮੌਤ, ਗਲਤ ਸਾਈਡ ਤੋਂ ਆ ਰਹੀ ਸਕੂਲ ਬੱਸ ਨੇ ਮਾਰੀ ਸੀ ਟੱਕਰ

Kapurthala Accident News: ਢਿਲਵਾਂ 'ਚ ਇਕ ਨਿੱਜੀ ਸਕੂਲ ਦੀ ਬੱਸ ਅਤੇ ਬਾਈਕ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਹਾਦਸੇ 'ਚ 8 ਸਾਲਾ ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਬਾਈਕ ਸਵਾਰ ਪਤੀ-ਪਤਨੀ ਅਤੇ ਡੇਢ ਸਾਲ ਦੀ ਬੱਚੀ ਜ਼ਖਮੀ ਹੋ ਗਏ। ਸਾਰਿਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

Kapurthala: ਕਪੂਰਥਲਾ 'ਚ ਰਿਸ਼ਤਿਆਂ ਦਾ ਘਾਣ, ਭਰਾ ਨੇ ਸੌਤੇਲੀ ਭੈਣ ਨਾਲ ਕੀਤਾ ਦੁਸ਼ਕਰਮ, ਪੁਲਿਸ ਕੋਲ ਇਨਸਾਫ ਲਈ ਪਹੁੰਚੀ ਪੀੜਤਾ

ਜਾਣਕਾਰੀ ਮੁਤਾਬਕ ਪੀੜਤਾ 11ਵੀਂ ਜਮਾਤ ਦੀ ਵਿਦਿਆਰਥਣ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਉਸ ਨੇ ਦੱਸਿਆ ਕਿ ਸਾਲ 2018 'ਚ ਉਸ ਦੀ ਮਾਂ ਦੀ ਮੌਤ ਹੋ ਜਾਣ ਤੋਂ ਬਾਅਦ ਉਸ ਦੇ ਪਿਤਾ ਨੇ ਸਾਲ 2019 'ਚ ਪਿੰਡ ਫੱਤੂਚੱਕਾ ਦੀ ਰਹਿਣ ਵਾਲੀ ਔਰਤ ਨਾਲ ਵਿਆਹ ਕਰਵਾ ਲਿਆ ਸੀ। ਉਹ ਆਪਣੀ ਮਤਰੇਈ ਮਾਂ ਦੇ ਪਹਿਲੇ ਵਿਆਹ ਤੋਂ ਗੋਦ ਲਿਆ ਲੜਕਾ (ਦੋਸ਼ੀ) ਹੈ। ਦੋਸ਼ੀ ਮਤਰੇਆ ਭਰਾ ਪਹਿਲਾਂ ਹੀ ਉਸ 'ਤੇ ਬੁਰੀ ਨਜ਼ਰ ਰੱਖ ਰਿਹਾ ਸੀ।

Kapurthala: ਕਪੂਰਥਲਾ 'ਚ ਵਿਅਕਤੀ ਨੇ ਫਾਹਾ ਲੈ ਕੀਤੀ ਖੁਦਕੁਸ਼ੀ, ਪਤਨੀ ਦੀ ਸੱਸ ਦੀ ਕੁੱਟਮਾਰ ਤੋਂ ਸੀ ਪਰੇਸ਼ਾਨ, ਦੋਸ਼ੀ ਮਾਂ-ਧੀ ਫਰਾਰ

Kapurthala News: ਸਿਟੀ ਪੁਲਿਸ ਸਟੇਸ਼ਨ ਦੇ ਐਸਐਚਓ ਮਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਰਨ ਜੱਖੂ ਦੇ ਪਿਤਾ ਨੰਦਲਾਲ ਦੀ ਸ਼ਿਕਾਇਤ ’ਤੇ ਮ੍ਰਿਤਕ ਦੀ ਪਤਨੀ ਪੂਜਾ ਰਾਣੀ ਅਤੇ ਸੱਸ ਜਸਵੀਰ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਫਿਲਹਾਲ ਦੋਵੇਂ ਫਰਾਰ ਹਨ ਅਤੇ ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ।

Pastor Deol Khojewala: ਪੰਜਾਬ ਦੇ ਮਸ਼ਹੂਰ ਪਾਸਟਰ ਦਿਓਲ ਖੋਜੇਵਾਲਾ ਦੇ ਪੁੱਤਰ ਨੂੰ ਅਗਵਾ ਕਰਨ ਦੀ ਧਮਕੀ, ਪਾਕਿਸਤਾਨ ਦੇ ਨੰਬਰ ਤੋਂ ਆਈ ਸੀ ਕਾਲ

Pastor Deol Khojewala Threat: ਸਾਇੰਸ ਸਿਟੀ ਚੌਕੀ ਇੰਚਾਰਜ ਤੇ ਜਾਂਚ ਅਧਿਕਾਰੀ ਏਐਸਆਈ ਪਾਲ ਸਿੰਘ ਨੇ ਦੱਸਿਆ ਕਿ ਪਾਸਟਰ ਧਰਮਿੰਦਰ ਬਾਜਵਾ (ਵਾਈਸ ਚੇਅਰਮੈਨ ਪੈਂਤੀਕੋਸਟਲ ਕ੍ਰਿਸ਼ਚੀਅਨ ਕਮੇਟੀ ਪੰਜਾਬ) ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਪਿਛਲੇ 32 ਸਾਲਾਂ ਤੋਂ ਓਪਨ ਡੋਰ ਚਰਚ ਕਪੂਰਥਲਾ 'ਚ ਪ੍ਰਭੂ ਯਿਸੂ ਮਸੀਹ ਦੇ ਪ੍ਰਚਾਰ ਦੀ ਸੇਵਾ ਲਈ ਸਮਰਪਿਤ ਹੈ। ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ ਆਏ ਦਿਨ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਰਹਿੰਦੀਆਂ ਹਨ।

Kapurthala News: 40 ਹਜ਼ਾਰ ਲਈ ਨੌਜਵਾਨ ਨੂੰ ਬੇਰਹਿਮੀ ਨਾਲ ਉਤਾਰਿਆ ਮੌਤ ਦੇ ਘਾਟ, ਪਤੀ ਪਤਨੀ ਨੇ ਇੰਝ ਦਿੱਤਾ ਵਾਰਦਾਤ ਨੂੰ ਅੰਜਾਮ

Punjab News: ਗੈਂਗਸਟਰਾਂ ਦੇ ਖੌਫ ਕਰਕੇ ਸੋਸ਼ਲ ਮੀਡੀਆ ਤੋਂ ਦੂਰ ਹੋਣ ਲੱਗੇ ਪੰਜਾਬ ਦੇ ਕਾਰੋਬਾਰੀ, Facebook ਤੇ Instagram ਤੋਂ ਪ੍ਰਮੋਸ਼ਨਲ ਪੇਜ ਕੀਤੇ ਡਿਲੀਟ

ਪੰਜਾਬ ਦੇ ਪੈਰਿਸ ਕਪੂਰਥਲਾ ਦੇ ਕਾਰੋਬਾਰ ਡਿਜੀਟਲ ਸਪੇਸ ਤੋਂ ਗਾਇਬ ਹੋਣ ਲੱਗੇ ਹਨ। ਕਾਰੋਬਾਰੀਆਂ 'ਚ ਗੈਂਗਸਟਰਾਂ ਦਾ ਖੌਫ ਇੰਨਾ ਵੱਧ ਗਿਆ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਕਾਰੋਬਾਰ ਵਧਾਉਣ ਲਈ ਪ੍ਰਮੋਸ਼ਨ ਪੇਜ ਡਿਲੀਟ ਕੀਤੇ ਜਾ ਰਹੇ ਹਨ। ਇੰਨਾ ਹੀ ਨਹੀਂ ਪਰੰਪਰਾਗਤ ਤਰੀਕੇ ਨਾਲ ਕਾਰੋਬਾਰ ਕਰਨ ਦੀ ਰਵਾਇਤ ਨੂੰ ਮੁੜ ਸੁਰਜੀਤ ਕਰਨ ਲਈ ਉਨ੍ਹਾਂ ਨੇ ਪੁਰਾਣੇ ਤਰੀਕਿਆਂ ਵੱਲ ਮੁੜਨਾ ਹੀ ਬਿਹਤਰ ਸਮਝਣਾ ਸ਼ੁਰੂ ਕਰ ਦਿੱਤਾ ਹੈ।

Satinder Sartaaj: ਸੂਫੀ ਗਾਇਕ ਸਤਿੰਦਰ ਸਰਤਾਜ ਫਸੇ ਮੁਸੀਬਤ 'ਚ, ਗਾਇਕ 'ਤੇ ਪੈ ਗਿਆ ਕੇਸ, ਜਾਣੋ ਕੀ ਹੈ ਪੂਰਾ ਮਾਮਲਾ

ਪੰਜਾਬ ਦੇ ਮਸ਼ਹੂਰ ਸੂਫੀ ਗਾਇਕ ਸਤਿੰਦਰ ਸਰਤਾਜ ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਉਹ ਪੰਜਾਬ ਦੇ ਕਪੂਰਥਲਾ 'ਚ ਸ਼ੋਅ ਕਰਨ ਜਾ ਰਹੇ ਹਨ, ਪਰ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਅਦਾਲਤ 'ਚ ਪੇਸ਼ ਹੋਣਾ ਪਵੇਗਾ। ਸਰਤਾਜ ਨੂੰ ਜ਼ਿਲ੍ਹਾ ਅਦਾਲਤ ਕਪੂਰਥਲਾ ਨੇ 30 ਅਕਤੂਬਰ ਨੂੰ ਤਲਬ ਕੀਤਾ ਹੈ।

Advertisement