ਸਿਹਤ ਮੰਤਰੀ ਸਤੇਂਦਰ ਜੈਨ ਖਿਲਾਫ ਨਹੀਂ ਮਿਲਿਆ ਕੋਈ ਸਬੂਤ, ਲੋਕਾਯੁਕਤ ਨੇ ਸ਼ਿਕਾਇਤਕਰਤਾ 'ਤੇ ਠੋਕਿਆ 50,000 ਹਜ਼ਾਰ ਰੁਪਏ ਦਾ ਜੁਰਮਾਨਾ
ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਸਤੇਂਦਰ ਜੈਨ ਦੇ ਵਕੀਲ ਅਮਿਤ ਆਨੰਦ ਤਿਵਾਰੀ ਦਾ ਕਹਿਣਾ ਹੈ ਕਿ ਦਿੱਲੀ ਲੋਕਾਯੁਕਤ ਨੇ ਸ਼ਿਕਾਇਤਕਰਤਾ ਅਤੇ ਵਕੀਲ ਨੀਰਜ ਨੂੰ ਸਖਤ ਤਾੜਨਾ ਕੀਤੀ ਹੈ ਅਤੇ ਸਤੇਂਦਰ ਜੈਨ 'ਤੇ ਬੇਨਾਮੀ ਜਾਇਦਾਦ ਦਾ ਝੂਠਾ ਦੋਸ਼ ਲਗਾਉਣ ਲਈ ਉਸ 'ਤੇ 50,000 ਰੁਪਏ ਦਾ ਜੁਰਮਾਨਾ ਲਗਾਇਆ ਹੈ।