ਉਪ ਰਾਸ਼ਟਰਪਤੀ ਚੋਣ ਲਈ ਉਮੀਦਵਾਰ ਬਣਾਏ ਜਾਣ ਤੋਂ ਪਹਿਲਾਂ ਉਹ ਪੱਛਮੀ ਬੰਗਾਲ ਦੇ ਰਾਜਪਾਲ ਸਨ। ਇਤਫਾਕਨ, ਲੋਕ ਸਭਾ ਦੇ ਸਪੀਕਰ ਅਤੇ ਰਾਜ ਸਭਾ ਦੇ ਚੇਅਰਮੈਨ ਇੱਕੋ ਸੂਬੇ ਨਾਲ ਸਬੰਧਤ ਹਨ।
ਵੱਡੇ ਫਰਕ ਨਾਲ ਉਨ੍ਹਾਂ ਨੇ ਉੱਪ ਰਾਸ਼ਟਰਪਤੀ ਦੀ ਚੋਣ ਜਿੱਤ ਲਈ ਹੈ। ਉਨ੍ਹਾਂ ਨੂੰ 582 ਵੋਟਾਂ ਹਾਸਲ ਹੋਈਆਂ ਜਦਕਿ ਮਾਰਗਰੇਟ ਅਲਵਾ ਨੂੰ 182 ਵੋਟਾਂ ਮਿਲੀਆਂ। ਕੁੱਲ 725 ਸਾਂਸਦਾਂ ਵੱਲੋਂ ਵੋਟ ਪਾਈ ਗਈ ਜਿਸ 'ਚੋਂ 15 ਵੋਟਾਂ ਅਯੋਗ ਮੰਨੀਆਂ ਗਈਆਂ ।