Thursday, April 03, 2025

Sri Lanka

ਏਸ਼ੀਆ ਕੱਪ ਦਾ ਪਹਿਲਾਂ ਮੈਚ ਘਿਰਿਆ ਵਿਵਾਦਾਂ 'ਚ, ਫੈਨਜ਼ ਨੇ ਅੰਪਾਇਰ 'ਤੇ ਲਾਇਆ ਬੇਇਮਾਨੀ ਦਾ ਦੋਸ਼

ਅਫਗਾਨਿਸਤਾਨ ਅਤੇ ਸ਼੍ਰੀਲੰਕਾ ਵਿਚਾਲੇ ਹੋਏ ਮੈਚ 'ਚ ਟਾਸ ਹਾਰਨ ਤੋਂ ਬਾਅਦ ਸ਼੍ਰੀਲੰਕਾ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ। ਸ੍ਰੀਲੰਕਾ ਦੀ ਸ਼ੁਰੂਆਤ ਬਹੁਤ ਖ਼ਰਾਬ ਰਹੀ ਅਤੇ ਉਸ ਨੇ ਪਹਿਲੇ ਹੀ ਓਵਰ ਵਿੱਚ ਆਪਣੀਆਂ ਪਹਿਲੀਆਂ ਦੋ ਵਿਕਟਾਂ ਗੁਆ ਦਿੱਤੀਆਂ।

ਭਾਰਤ ਨੇ ਚੀਨ ਨੂੰ ਕਿਹਾ- ਸ਼੍ਰੀਲੰਕਾ ਨੂੰ ਮਦਦ ਦੀ ਲੋੜ ਹੈ, ਨਾ ਕਿ ਕਿਸੇ ਦੇਸ਼ ਦੇ ਏਜੰਡੇ ਨੂੰ ਪੂਰਾ ਕਰਨ ਲਈ ਜ਼ਰੂਰੀ ਦਬਾਅ ਦੀ

ਭਾਰਤੀ ਹਾਈ ਕਮਿਸ਼ਨ ਨੇ ਸ਼੍ਰੀਲੰਕਾ ਦੇ ਸਭ ਤੋਂ ਮਾੜੇ ਆਰਥਿਕ ਸੰਕਟ 'ਤੇ ਕਿਹਾ, ''ਸ੍ਰੀਲੰਕਾ ਨੂੰ ਸਹਿਯੋਗ ਦੀ ਲੋੜ ਹੈ ਨਾ ਕਿ ਕਿਸੇ ਹੋਰ ਦੇਸ਼ ਦੇ ਏਜੰਡੇ ਨੂੰ ਪੂਰਾ ਕਰਨ ਲਈ ਅਣਚਾਹੇ ਦਬਾਅ ਜਾਂ ਬੇਲੋੜੇ ਵਿਵਾਦਾਂ ਦੀ।

ਭਾਰਤ ਦੀ ਚਿੰਤਾਵਾਂ 'ਚ ਸ੍ਰੀਲੰਕਾ ਦੇ ਬੰਦਰਗਾਹ 'ਤੇ ਉਤਰਿਆ ਚੀਨ ਦਾ 'ਜਾਸੂਸੀ ਜਹਾਜ਼', ਸੈਟੇਲਾਈਟ ਤੇ ਮਿਜ਼ਾਇਲ ਕਰ ਸਕਦੈ ਟ੍ਰੈਕ

 ਸ਼੍ਰੀਲੰਕਾ ਨੂੰ ਚੀਨੀ ਜਹਾਜ਼ ਨੂੰ ਆਪਣੀ ਬੰਦਰਗਾਹ 'ਤੇ ਉਤਰਨ ਦੀ ਇਜਾਜ਼ਤ ਦੇਣ 'ਚ ਦੇਰੀ ਹੋਈ ਸੀ। ਪਹਿਲਾਂ ਇਹ ਜਹਾਜ਼ 11 ਅਗਸਤ ਨੂੰ ਆਉਣਾ ਸੀ।

ਆਸਟ੍ਰੇਲੀਆਈ ਕ੍ਰਿਕਟਰਾਂ ਨੇ ਇਨਾਮੀ ਰਾਸ਼ੀ ਸ਼੍ਰੀਲੰਕਾ ਦੇ ਬੱਚਿਆਂ ਨੂੰ ਕੀਤੀ ਦਾਨ

ਆਸਟ੍ਰੇਲੀਆਈ ਖਿਡਾਰੀਆਂ ਨੇ ਸ਼੍ਰੀਲੰਕਾ ਦੇ ਮੌਜੂਦਾ ਆਰਥਿਕ ਸੰਕਟ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ। ਪੈਟਰੋਲ ਪੰਪਾਂ 'ਤੇ ਲੰਬੀਆਂ ਲਾਈਨਾਂ ਅਤੇ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਦੀ ਆਵਾਜ਼ ਦੂਜੇ ਟੈਸਟ ਦੌਰਾਨ ਗੇਲ ਅੰਤਰਰਾਸ਼ਟਰੀ ਸਟੇਡੀਅਮ ਤੱਕ ਪਹੁੰਚਦੀ ਰਹੀ ਸੀ।

ਸ਼੍ਰੀਲੰਕਾ ਤੋਂ ਬਾਅਦ ਹੁਣ ਪ੍ਰਦਰਸ਼ਨਕਾਰੀਆਂ ਨੇ ਇਰਾਕੀ ਸੰਸਦ ਭਵਨ 'ਤੇ ਕੀਤਾ ਕਬਜ਼ਾ

ਬਗਦਾਦ ਦੀ ਸੰਸਦ ਵਿੱਚ ਭੰਨਤੋੜ ਕਰਨ ਵਾਲੇ ਇਰਾਕੀ ਪ੍ਰਦਰਸ਼ਨਕਾਰੀਆਂ ਨੂੰ ਇੱਕ ਪ੍ਰਭਾਵਸ਼ਾਲੀ ਮੌਲਵੀ, ਮੁਕਤਾਦਾ ਅਲ-ਸਦਰ ਦੇ ਸਮਰਥਕ ਮੰਨਿਆ ਜਾਂਦਾ ਹੈ। ਰਿਪੋਰਟਾਂ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਪ੍ਰਦਰਸ਼ਨ ਦੌਰਾਨ ਆਪਣੇ ਹੱਥਾਂ 'ਚ ਸ਼ੀਆ ਨੇਤਾ ਅਲ-ਸਦਰ ਦੀ ਤਸਵੀਰ ਚੁੱਕੀ ਹੋਈ ਸੀ।

Sri Lanka Crisis : ਸ਼੍ਰੀਲੰਕਾ 'ਚ ਹਾਲਾਤ ਬਹੇੱਦ ਖਰਾਬ, 4 ਮਹੀਨਿਆਂ 'ਚ ਚੌਥੀ ਵਾਰ ਰਾਨਿਲ ਵਿਕਰਮਸਿੰਘੇ ਨੇ ਕੀਤਾ ਐਮਰਜੈਂਸੀ ਦਾ ਐਲਾਨ

ਸ਼੍ਰੀਲੰਕਾ 'ਚ ਆਰਥਿਕ ਅਤੇ ਸਿਆਸੀ ਸੰਕਟ ਦੇ ਵਿਚਕਾਰ ਪਿਛਲੇ 4 ਮਹੀਨਿਆਂ 'ਚ ਚੌਥੀ ਵਾਰ ਦੇਸ਼ 'ਚ ਐਮਰਜੈਂਸੀ ਲਗਾਈ ਗਈ ਹੈ। ਸ੍ਰੀਲੰਕਾ 1948 ਵਿੱਚ ਆਪਣੀ ਆਜ਼ਾਦੀ ਤੋਂ ਬਾਅਦ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ।

Gotabaya Rajapaksa Resign: ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਬਾਯਾ ਰਾਜਪਕਸੇ ਨੇ ਦਿੱਤਾ ਅਸਤੀਫਾ

 ਸ਼੍ਰੀਲੰਕਾ 'ਚ ਸ਼ਾਂਤੀ ਬਹਾਲ ਹੋਣ ਦੀ ਸੰਭਾਵਨਾ ਘੱਟ ਹੈ। ਦੂਜੇ ਪਾਸੇ ਦੇਸ਼ ਦੀ ਸੱਤਾ 'ਤੇ ਕਾਬਜ਼ ਲੋਕਾਂ ਨੇ ਗੋ ਗੋਟਾ ਗੋ ਪ੍ਰਦਰਸ਼ਨਕਾਰੀਆਂ ਦੀ ਮੰਗ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਪ੍ਰਦਰਸ਼ਨਕਾਰੀ ਰਾਜਪਕਸ਼ੇ ਜਾਂ ਵਿਕਰਮਸਿੰਘੇ ਨੂੰ ਦੁਬਾਰਾ ਸੱਤਾ ਵਿੱਚ ਨਹੀਂ ਦੇਖਣਾ ਚਾਹੁੰਦੇ। ਸ੍ਰੀਲੰਕਾ ਸੱਤਾ ਦੇ ਹੰਕਾਰ ਦੇ ਨਸ਼ੇ ਅਤੇ ਇਸ ਦੇ ਖ਼ਤਰਨਾਕ ਨਤੀਜਿਆਂ ਦੀ ਉੱਤਮ ਮਿਸਾਲ ਹੈ। 

Sri Lanka Crisis : ਸ਼੍ਰੀਲੰਕਾ ਦੇ ਫੌਜ ਮੁਖੀ ਦੀ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ, ਹੁਣ ਤੱਕ ਚਾਰ ਕੈਬਨਿਟ ਮੰਤਰੀਆਂ ਨੇ ਦਿੱਤਾ ਅਸਤੀਫਾ

 ਸ਼੍ਰੀਲੰਕਾ ਦੇ ਫੌਜ ਮੁਖੀ ਜਨਰਲ ਸ਼ਵੇਂਦਰ ਸਿਲਵਾ ਨੇ ਐਤਵਾਰ ਨੂੰ ਕਿਹਾ ਕਿ ਮੌਜੂਦਾ ਸਿਆਸੀ ਸੰਕਟ ਨੂੰ ਸ਼ਾਂਤੀਪੂਰਵਕ ਹੱਲ ਕਰਨ ਦਾ ਮੌਕਾ ਹੁਣ ਉਪਲਬਧ ਹੈ। ਉਨ੍ਹਾਂ ਲੋਕਾਂ ਨੂੰ ਦੇਸ਼ ਵਿੱਚ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਵੀ ਕੀਤੀ। 

ਭਾਰਤ ਨੇ ਸ਼੍ਰੀਲੰਕਾ ਨੂੰ 34 ਦੌੜਾਂ ਨਾਲ ਹਾਰਿਆ, ਮਹਿਲਾ ਟੀਮ ਨੇ ਕੀਤੀ ਜਿੱਤ ਦੀ ਸ਼ੁਰੂਆਤ

ਭਾਰਤੀ ਟੀਮ ਨੇ ਹਰਮਨਪ੍ਰੀਤ ਦੀ ਅਗਵਾਈ 'ਚ 3 ਮੈਚਾਂ ਦੀ ਟੀ-20 ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ। ਭਾਰਤ ਲਈ ਰਾਧਾ ਯਾਦਵ ਨੇ 2 ਅਤੇ ਦੀਪਤੀ ਸ਼ਰਮਾ, ਪੂਜਾ ਵਸਤਰਕਾਰ ਅਤੇ ਸ਼ੈਫਾਲੀ ਵਰਮਾ ਨੇ 1-1 ਵਿਕਟਾਂ ਲਈਆਂ।

Shri Lanka Crisis : ਚੁਫੇਰਿਓਂ ਘਿਰੇ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੇ ਦਿੱਤਾ ਅਸਤੀਫਾ, ਦੇਸ਼ ਦੀ ਸਿਆਸਤ 'ਚ ਮਚਿਆ ਬਵਾਲ

ਪ੍ਰਧਾਨ ਮੰਤਰੀ ਮਹਿੰਦਾ ਨੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਦੀ ਬੇਨਤੀ ਤੋਂ ਬਾਅਦ ਇਹ ਫੈਸਲਾ ਲਿਆ ਹੈ। ਐਮਰਜੈਂਸੀ ਦੀ ਸਥਿਤੀ ਤੋਂ ਬਾਅਦ ਡੂੰਘੇ ਆਰਥਿਕ ਸੰਕਟ ਕਾਰਨ ਉਸ ਨੂੰ ਅਹੁਦਾ ਛੱਡਣ ਦੀ ਬੇਨਤੀ ਕੀਤੀ ਗਈ ਸੀ। ਦੱਸ ਦਈਏ ਕਿ ਮਹਿੰਦਰਾ ਨੇ ਇਹ ਜਾਣਕਾਰੀ ਪਹਿਲਾਂ ਹੀ ਆਪਣੀ ਕੈਬਨਿਟ ਨੂੰ ਦੇ ਦਿੱਤੀ ਸੀ।

Advertisement