Baghdad Protest : ਸ੍ਰੀਲੰਕਾ 'ਚ ਕੁਝ ਦਿਨ ਪਹਿਲਾਂ ਆਰਥਿਕ ਸੰਕਟ ਕਾਰਨ ਪੈਦਾ ਹੋਈ ਸਿਆਸੀ ਅਸਥਿਰਤਾ ਕਾਰਨ ਸੜਕਾਂ ’ਤੇ ਉਤਰੇ ਲੱਖਾਂ ਪ੍ਰਦਰਸ਼ਨਕਾਰੀ ਰਾਸ਼ਟਰਪਤੀ ਭਵਨ ਵਿੱਚ ਦਾਖ਼ਲ ਹੁੰਦੇ ਵੇਖੇ ਗਏ। ਹੁਣ ਇਰਾਕ ਵਿੱਚ ਵੀ ਅਜਿਹਾ ਹੋ ਰਿਹਾ ਹੈ। ਜਿੱਥੇ ਭ੍ਰਿਸ਼ਟਾਚਾਰ ਅਤੇ ਕੁਸ਼ਾਸਨ ਤੋਂ ਪਰੇਸ਼ਾਨ ਲੋਕ ਸੰਸਦ ਭਵਨ ਵਿੱਚ ਦਾਖਲ ਹੁੰਦੇ ਦੇਖੇ ਗਏ ਹਨ।
ਸਥਾਨਕ ਸਮਾਚਾਰ ਏਜੰਸੀ ਸ਼ਫਾਕ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਇਰਾਕ ਦੀ ਰਾਜਧਾਨੀ ਬਗਦਾਦ 'ਚ ਸੰਸਦ ਦੀ ਇਮਾਰਤ 'ਚ ਭੰਨਤੋੜ ਵੀ ਕੀਤੀ। ਖ਼ਬਰਾਂ ਮੁਤਾਬਕ ਬਗਦਾਦੀ ਦੇ ਲੱਖਾਂ ਨਾਗਰਿਕ ਭ੍ਰਿਸ਼ਟਾਚਾਰ ਅਤੇ ਕੁਸ਼ਾਸਨ ਦਾ ਵਿਰੋਧ ਕਰਦੇ ਹੋਏ ਸੰਸਦ ਭਵਨ 'ਚ ਦਾਖਲ ਹੋ ਗਏ, ਜਿੱਥੇ ਉਨ੍ਹਾਂ ਨੇ ਕਾਫੀ ਭੰਨਤੋੜ ਵੀ ਕੀਤੀ। ਰਿਪੋਰਟਾਂ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਪ੍ਰਦਰਸ਼ਨ ਦੌਰਾਨ ਆਪਣੇ ਹੱਥਾਂ 'ਚ ਸ਼ੀਆ ਨੇਤਾ ਅਲ-ਸਦਰ ਦੀ ਤਸਵੀਰ ਚੁੱਕੀ ਹੋਈ ਸੀ।