Friday, November 22, 2024
BREAKING
ICC: ਅੰਤਰਰਾਸ਼ਟਰੀ ਅਪਰਾਧ ਅਦਾਲਤ ਨੇ ਜਾਰੀ ਕੀਤਾ ਨੇਤਨਯਾਹੂ ਖਿਲਾਫ ਵਾਰੰਟ, ਕੀ ਗ੍ਰਿਫਤਾਰ ਹੋਣਗੇ ਇਸਰਾਇਲੀ ਪ੍ਰਧਾਨ ਮੰਤਰੀ? Russia Ukraine War: ਰੂਸ ਨੇ ਯੂਕ੍ਰੇਨ 'ਤੇ ਕੀਤਾ ਜ਼ਬਰਦਸਤ ਅਟੈਕ, ਇਸ ਸ਼ਹਿਰ 'ਤੇ ਸੁੱਟੀ ਬੈਲੇਸਟਿਕ ਮਿਸਾਈਲ ICBM, ਅਮਰੀਕਾ-UK ਨੂੰ ਦਿੱਤੀ ਚੇਤਾਵਨੀ Gautam Adani: ਅਮਰੀਕਾ ਨੇ ਅਰਬਪਤੀ ਕਾਰੋਬਾਰੀ ਗੌਤਮ ਅਡਾਣੀ 'ਤੇ ਲਾਏ ਗੰਭੀਰ ਇਲਜ਼ਾਮ, ਭਾਰਤੀ ਅਧਿਕਾਰੀਆਂ ਨੂੰ 2 ਹਜ਼ਾਰ ਕਰੋੜ ਦੀ ਦਿੱਤੀ ਰਿਸ਼ਵਤ, ਜਾਣੋ ਕੀ ਹੈ ਮਾਮਲਾ Amritsar News: ਅੰਮ੍ਰਿਤਸਰ ਦੇ ਕਾਰੋਬਾਰੀ ਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ, ਗੈਂਗਸਟਰ ਹੈੱਪੀ ਜੱਟ ਨੇ ਮੰਗੀ ਫਿਰੌਤੀ, ਵਿਦੇਸ਼ੀ ਨੰਬਰ ਤੋਂ ਆਈ ਕਾਲ Child Marriage: ਰੂਪਨਗਰ ਦੇ ਪਿੰਡ ਆਸਪੁਰ ਕੋਟਾ 'ਚ ਕਰਾਇਆ ਜਾ ਰਿਹਾ ਸੀ ਬਾਲ ਵਿਆਹ, ਕੈਬਿਨਟ ਮੰਤਰੀ ਬਲਜੀਤ ਕੌਰ ਨੇ ਰੁਕਵਾਇਆ Delhi Assembly Elections: ਦਿੱਲੀ 'ਚ ਵਿਧਾਨ ਸਭਾ ਚੋਣ ਮੈਦਾਨ 'ਚ ਉੱਤਰੀਆਂ ਸਿਆਸੀ ਪਾਰਟੀਆਂ, AAP ਨੇ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਲਿਸਟ, ਜਾਣੋ ਕਿਸ ਨੂੰ ਮਿਲੀ ਟਿਕਟ Punjab Police: ਅਸਲ੍ਹਾ ਬਰਾਮਦ ਕਰਨ ਜੰਗਲ ਗਈ ਪੁਲਿਸ 'ਤੇ ਮੁਲਜ਼ਮ ਨੇ ਕੀਤੀ ਫਾਇਰਿੰਗ, ਪੁਲਿਸ ਨੇ ਕੀਤੀ ਜਵਾਬੀ ਕਾਰਵਾਈ, ਹੋਇਆ ਜ਼ਖਮੀ Sukhbir Badal: ਸੁਖਬੀਰ ਬਾਦਲ ਨੂੰ ਧਾਰਮਿਕ ਸਜ਼ਾ ਦਾ ਮਾਮਲਾ, SGPC ਪ੍ਰਧਾਨ ਧਾਮੀ, ਭੂੰਦੜ ਦੀ ਸਿੰਘ ਸਾਹਿਬਾਨ ਨਾਲ ਦੋ ਘੰਟੇ ਚੱਲੀ ਮੀਟਿੰਗ, ਜਾਣੋ ਕੀ ਸਿੱਟਾ ਨਿਕਲਿਆ Himmat Sandhu: ਪੰਜਾਬ ਗਾਇਕ ਹਿੰਮਤ ਸੰਧੂ ਨੇ ਕਰਵਾਇਆ ਵਿਆਹ, ਗਾਇਕ ਰਵਿੰਦਰ ਗਰੇਵਾਲ ਦੀ ਧੀ ਨਾਲ ਹੋਈ ਮੈਰਿਜ, ਦੇਖੋ ਖੂਬਸੂਰਤ ਤਸਵੀਰਾਂ Stubble Burning Punjab: ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲੇ 10 ਹਜ਼ਾਰ ਦੇ ਪਾਰ, CM ਮਾਨ ਦਾ ਜ਼ਿਲ੍ਹਾ ਸੰਗਰੂਰ ਟੌਪ 'ਤੇ, 5 ਸ਼ਹਿਰਾਂ ਦੀ ਹਵਾ ਬੇਹੱਦ ਜ਼ਹਿਰੀਲੀ

Sangrur by polls

ਸਿਮਰਨਜੀਤ ਮਾਨ ਨੇ ਬਿਨਾਂ ਕਿਰਪਾਨ ਚੁੱਕੀ ਸਹੁੰ, ਕਦੇ ਕਿਰਪਾਨ ਲੈ ਜਾਣ ਦੀ ਇਜਾਜ਼ਤ ਨਾ ਮਿਲਣ 'ਤੇ ਛੱਡਿਆ ਸੀ ਅਹੁਦਾ

ਸੰਗਰੂਰ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਸਿਮਰਨਜੀਤ ਮਾਨ ਅੱਜ ਐਮਪੀ ਵਜੋਂ ਸਹੁੰ ਚੁੱਕੀ। ਬੀਤੇ ਦਿਨੀਂ ਉਹ ਹਰਿਆਣਾ ਦੇ ਕਰਨਾਲ ਗਏ ਸੀ ਜਿੱਥੇ ਉਨ੍ਹਾਂ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਿਹਾ ਦਿੱਤਾ। ਉਨ੍ਹਾਂ ਦੇ ਇਸ ਮਗਰੋਂ ਬਾਅਦ ਹੰਗਾਮਾ ਵੀ ਹੋ ਰਿਹਾ ਹੈ।

ਰਾਘਵ ਚੱਢਾ ਨੇ ਸੰਗਰੂਰ ਸੀਟ 'ਤੇ 'ਆਪ' ਦੀ ਹਾਰ 'ਤੇ ਕਹੀ ਵੱਡੀ ਗੱਲ, ਪੜ੍ਹੋ ਪੂਰੀ ਡਿਟੇਲ

ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਦੂਜੇ ਸਥਾਨ 'ਤੇ ਰਹੇ | ਇਹ ਸੀਟ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਅਸਤੀਫਾ ਦੇਣ ਤੋਂ ਬਾਅਦ ਖਾਲੀ ਹੋਈ ਸੀ। ਸੀਐਮ ਮਾਨ ਇਸ ਸੀਟ ਤੋਂ ਦੋ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ। ਇਸ ਸੀਟ ਨੂੰ ਭਗਵੰਤ ਮਾਨ ਦਾ ਗੜ੍ਹ ਮੰਨਿਆ ਜਾਂਦਾ ਹੈ

ਸੁਖਬੀਰ ਬਾਦਲ ਨੇ ਸਿਮਰਨਜੀਤ ਮਾਨ ਨੂੰ ਦਿੱਤੀ ਵਧਾਈ, ਬੋਲੇ ਅਸੀਂ ਲੋਕ ਫ਼ਤਵੇ ਅੱਗੇ ਸੀਸ ਨਿਵਾਉਂਦੇ ਹਾਂ

ਸਿਮਰਨਜੀਤ ਸਿੰਘ ਮਾਨ ਤੇ ਉਨ੍ਹਾਂ ਦੀ ਪਾਰਟੀ ਨੂੰ ਸੰਗਰੂਰ ਪਾਰਲੀਮਾਨੀ ਸੀਟ ਦੀ ਜ਼ਿਮਨੀ ਚੋਣ ਵਿੱਚ ਜਿੱਤ ਲਈ ਤਹਿ ਦਿਲੋਂ ਵਧਾਈ ਦੇ ਨਾਲ, ਮੈਂ ਉਨ੍ਹਾਂ ਨੂੰ ਸ਼ੁਭ ਕਾਮਨਾਵਾਂ ਭੇਟ ਕਰਦੇ ਹੋਏ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੰਦਾ ਹਾਂ। ਸਮੁੱਚੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੱਚੀ ਲੋਕਰਾਜੀ ਭਾਵਨਾ ਨਾਲ ਅਸੀਂ ਲੋਕ ਫ਼ਤਵੇ ਅੱਗੇ ਸੀਸ ਨਿਵਾਉਂਦੇ ਹਾਂ।

ਆਪ ਸਰਕਾਰ ਨੇ ਕੰਮ ਹਲੇ ਸ਼ੁਰੂ ਹੀ ਕੀਤਾ ਹੈ, ਆਉਣ ਵਾਲੇ ਦਿਨਾਂ 'ਚ ਲੋਕਾਂ 'ਤੇ ਦੇਖਣ ਨੂੰ ਮਿਲੇਗਾ ਕੰਮ ਦਾ ਅਸਰ: ਮਾਲਵਿੰਦਰ ਕੰਗ

2014 ਦੀਆਂ ਲੋਕ ਸਭਾ ਚੋਣਾਂ 'ਚ ਦਿੱਲੀ ਵਿੱਚ ਇੱਕ ਵੀ ਸੀਟ ਨਹੀਂ ਮਿਲੀ ਸੀ, ਪਰ ਪਾਰਟੀ ਨੇ 2015 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ 70 ਵਿੱਚੋਂ 67 ਸੀਟਾਂ ਜਿੱਤ ਕੇ ਸਰਕਾਰ ਬਣਾਈ ਸੀ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਆਪ ਨੇ ਸੰਗਰੂਰ ਦੇ ਰੂਪ 'ਚ ਇੱਕੋ ਸੰਸਦ ਦੀ ਸੀਟ ਜਿੱਤੀ ਸੀ,

ਸਿਮਰਨਜੀਤ ਮਾਨ ਨੂੰ ਪਈਆਂ 35.61% ਵੋਟਾਂ, ਅਕਾਲੀ ਦਲ ਤੇ ਭਾਜਪਾ ਦੀਆਂ ਜ਼ਮਾਨਤਾਂ ਜ਼ਬਤ

ਸਿਮਰਨਜੀਤ ਮਾਨ ਨੂੰ ਯਾਨੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ 35.61% ਵੋਟਾਂ ਪਈਆਂ ਹਨ, ਇਸ ਦੇ ਨਾਲ ਹੀ 'ਆਪ' ਨੂੰ 34.79 %, ਕਾਂਗਰਸ ਨੂੰ 11.21% ,ਬੀਜੇਪੀ ਨੂੰ 9.33 % ਅਤੇ ਅਕਾਲੀ ਦਲ ਬਾਦਲ ਨੂੰ 6.25% ਹੀ ਵੋਟ ਪਏ ਹਨ।

 

Sangrur by polls: ਸਿਮਰਨਜੀਤ ਮਾਨ ਦੀ ਵੱਡੀ ਜਿੱਤ; 'ਆਪ' ਉਮੀਦਵਾਰ ਗੁਰਮੇਲ ਘਰਾਚੋਂ ਨੂੰ ਹਰਾਇਆ

ਸਿਮਰਨਜੀਤ ਮਾਨ ਦੀ ਜਿੱਤ ਨਾਲ ਸੰਗਰੂਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਿਲ੍ਹਾ ਢਹਿ ਗਿਆ ਹੈ। ਉਹ ਇੱਥੋਂ ਲਗਾਤਾਰ ਦੋ ਵਾਰ ਲੋਕ ਸਭਾ ਮੈਂਬਰ ਚੁਣੇ ਗਏ ਸਨ। ਹਾਲਾਂਕਿ ਇਸ ਵਾਰ ਉਹ ਇਹ ਸੀਟ ਨਹੀਂ ਬਚਾ ਸਕੇ। ਇਸ ਹਾਰ ਨਾਲ ਹੁਣ ਆਪ ਦਾ ਲੋਕ ਸਭਾ ਵਿੱਚ ਕੋਈ ਵੀ ਸੰਸਦ ਮੈਂਬਰ ਨਹੀਂ ਰਹਿ ਗਿਆ।

ਭਗਵੰਤ ਮਾਨ ਨੇ ਚੋਣ ਕਮਿਸ਼ਨ ਨੂੰ ਕੀਤੀ ਅਪੀਲ- ਵੋਟਾਂ ਪਾਉਣ ਦਾ ਸਮਾਂ 6 ਵਜੇ ਤੋਂ 7 ਵਜੇ ਤਕ ਦਾ ਕੀਤਾ ਜਾਵੇ

ਭਾਰਤ ਦੇ ਚੋਣ ਕਮਿਸ਼ਨ ਤੋਂ ਮੰਗ ਕਰਦੇ ਹਾਂ ਕਿ ਸਮਾਂ ਝੋਨੇ ਦੇ ਸੀਜ਼ਨ ਦਾ ਹੈ। ਬਹੁਤ ਲੋਕ ਦਿਹਾੜੀ ਜਾਂ ਹੋਰ ਕੰਮ 'ਤੇ ਗਏ ਹੋਏ ਹਨ। ਕਿਰਪਾ ਕਰਕੇ ਵੋਟਾਂ ਪਾਉਣ ਦਾ ਸਮਾਂ 6 ਵਜੇ ਤੋਂ ਵਧਾ ਕੇ 7 ਵਜੇ ਕਰ ਦਿੱਤਾ ਜਾਵੇ ਤਾਂ ਕਿ ਓਹ ਵੀ ਬਾਬਾ ਭੀਮ ਰਾਓ ਅੰਬੇਦਕਰ ਦੁਆਰਾ ਰਚਿਤ ਸੰਵਿਧਾਨ ਅਨੁਸਾਰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਸਕਣ।

ਸੰਗਰੂਰ ਜ਼ਿਮਨੀ ਚੋਣ ਲਈ ਵੋਟਿੰਗ ਸ਼ੁਰੂ, ਸ਼ਾਮ 6 ਵਜੇ ਤਕ ਪੈਣਗੀਆਂ ਵੋਟਾਂ, 26 ਜੂਨ ਨੂੰ ਆਵੇਗਾ ਨਤੀਜਾ

ਪਾਰਟੀ ਨੂੰ 117 'ਚੋਂ 92 ਸੀਟਾਂ ਮਿਲਣ ਤੋਂ ਬਾਅਦ ਉਨ੍ਹਾਂ ਨੇ ਮੁੱਖ ਮੰਤਰੀ ਬਣਨ ਲਈ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ। ਹੁਣ ਪਿਛਲੇ ਇੱਕ ਹਫ਼ਤੇ ਤੋਂ ਉਹ ਸੰਗਰੂਰ ਵਿੱਚ ਡਟੇ ਹੋਏ ਹਨ। ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਵੀ ਇੱਥੇ ਚੋਣ ਪ੍ਰਚਾਰ ਕਰ ਚੁੱਕੇ ਹਨ। ‘ਆਪ’ ਨੇ ਇੱਥੋਂ ਸਰਪੰਚ ਗੁਰਮੇਲ ਸਿੰਘ ਘਰਾਚੋਂ ਨੂੰ ਟਿਕਟ ਦਿੱਤੀ ਹੈ।

ਪੰਜਾਬ ’ਚ ਕਾਨੂੰਨ ਵਿਵਸਥਾ ਦੀ ਸਥਿਤੀ ਪੂਰੀ ਤਰ੍ਹਾਂ ਕੰਟਰੋਲ ’ਚ : ਮੁੱਖ ਮੰਤਰੀ ਭਗਵੰਤ ਮਾਨ

ਅਗਨੀਪੱਥ ਯੋਜਨਾ ਬਾਰੇ ਸਵਾਲ ਦਾ ਜਵਾਬ ਦਿੰਦਿਆਂ ਭਗਵੰਤ ਮਾਨ ਨੇ ਕਿਹਾ, ‘‘ਭਾਜਪਾ ਸਰਕਾਰ ਇਸ ਯੋਜਨਾ ਰਾਹੀਂ ਨਾ ਕੇਵਲ ਨੌਜਵਾਨਾਂ ਦਾ ਭਵਿੱਖ ਬਰਬਾਦ ਕਰਨ ਜਾ ਰਹੀ ਹੈ, ਸਗੋਂ ਫੌਜ ਦੇ ਅਫ਼ਸਰਾਂ ਤੇ ਜਵਾਨਾਂ ਦਾ ਮਨੋਬੱਲ ਵੀ ਤੋੜ ਰਹੀ ਹੈ। 

ਪਾਰਟੀ ਬੰਦੀ ਸਿੰਘਾਂ ਦੀ ਰਿਹਾਈ ਲੜ ਰਹੀ ਚੋਣ : ਸੁਖਬੀਰ ਬਾਦਲ

ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ ਉਹ ਸਿਮਰਨਜੀਤ ਸਿੰਘ ਮਾਨ ਕੋਲ ਗਏ ਸਨ ਕਿ ਸਿੱਖ ਬੰਦੀਆਂ ਦੀ ਰਿਹਾਈ ਲਈ ਇਸ ਵਾਰ ਬੀਬੀ ਕਮਲਦੀਪ ਕੌਰ ਨੂੰ ਸਾਂਝੇ ਤੌਰ ’ਤੇ ਉਮੀਦਵਾਰ ਐਲਾਨਿਆ ਜਾਵੇ ਪਰ ਮਾਨ ਆਪਣੀ ਜ਼ਿੱਦ ’ਤੇ ਅੜੇ ਰਹੇ।

ਸੰਗਰੂਰ 'ਚ ਅੱਜ ਖਤਮ ਹੋ ਜਾਵੇਗਾ ਚੋਣ ਪ੍ਰਚਾਰ, ਸ਼ਾਮ 6 ਵਜੇ ਤੋਂ ਬਾਅਦ ਲਾਗੂ ਹੋਵੇਗੀ ਧਾਰਾ 144

ਸੰਗਰੂਰ ਦੇ ਜ਼ਿਲ੍ਹਾ ਚੋਣ ਅਫ਼ਸਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਸ਼ਾਮ 6 ਵਜੇ ਧਾਰਾ 144 ਲਾਗੂ ਕਰ ਦਿੱਤੀ ਜਾਵੇਗੀ। ਇਸ ਤੋਂ ਬਾਅਦ ਪ੍ਰਵਾਨਗੀ ਤੋਂ ਬਗੈਰ ਜਨਤਕ ਮੀਟਿੰਗਾਂ ਤੇ ਇਕੱਠ ਕਰਨ 'ਤੇ ਪਾਬੰਦੀ ਰਹੇਗੀ। ਉਮੀਦਵਾਰ ਸੀਮਤ ਗਿਣਤੀ ਦੇ ਲੋਕਾਂ ਨਾਲ ਘਰ-ਘਰ ਪ੍ਰਚਾਰ ਕਰ ਸਕਦੇ ਹਨ।

ਅਸੀਂ ਭ੍ਰਿਸ਼ਟਾਚਾਰ ਦੀ ਜੜ੍ਹ ’ਤੇ ਹਮਲਾ ਕਰ ਰਹੇ ਹਾਂ, ਇਸ ਲਈ ਸਾਰੀਆਂ ਪਾਰਟੀਆਂ ਸਾਡਾ ਵਿਰੋਧ ਕਰ ਰਹੀਆਂ : ਭਗਵੰਤ ਮਾਨ

ਮੁੱਖ ਮੰਤਰੀ ਭਗਵੰਤ ਮਾਨ ਨੇ (ਆਪ) ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹੱਕ ’ਚ ਚੋਣ ਪ੍ਰਚਾਰ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੁੱਛੇ ਹਨ। ਮਾਨ ਨੇ ਕਿਹਾ ਕਿ ਅਸਲ ’ਚ ਅਕਾਲੀ ਦਲ ਬਾਦਲ ਅਤੇ ਕਾਂਗਰਸ ਦੇ ਆਗੂਆਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਇੱਕ ਆਮ ਘਰ ਦਾ ਮੁੰਡਾ ਪੰਜਾਬ ਦਾ ਮੁੱਖ ਮੰਤਰੀ ਕਿਵੇਂ ਬਣ ਗਿਆ। 

ਬਾਦਲ ਪੰਜਾਬ ਤੇ ਕੇਂਦਰ ਦੀ ਸੱਤਾ 'ਚ ਹੁੰਦਿਆ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕਰਵਾ ਸਕੇ ਤਾਂ ਹੁਣ ਕਿਉਂ ਰਿਹਾਈ ਦਾ ਰਾਗ ਅਲਾਪ ਰਹੇ ਨੇ : ਸਿਮਰਨਜੀਤ ਮਾਨ

ਬਾਦਲ ਦਲ ਹੁਣ ਬੰਦੀ ਸਿੰਘਾਂ ਦੀ ਰਿਹਾਈ ਦਾ ਰਾਗ ਅਲਾਪ ਕੇ ਲੋਕਾਂ ਦਾ ਭਰੋਸਾ ਹਾਸਲ ਕਰਨਾ ਚਾਹੁੰਦਾ ਹੈ ਪਰ ਲੋਕ ਉਨ੍ਹਾਂ ਨੂੰ ਸਫਲ ਨਹੀਂ ਹੋਣ ਦੇਣਗੇ। ਮਾਨ ਨੇ ਆਖਿਆ ਕਿ ਲੰਘੀਆਂ ਪੰਜਾਬ ਵਿਧਾਨ ਸਭਾ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਤਿੰਨ ਸੀਟਾਂ ਮਿਲਣਾ ਇਸ ਗੱਲ ਦੀ ਗਵਾਹੀ ਹੈ ਕਿ ਭਵਿੱਖ ਵਿੱਚ ਅਕਾਲੀ ਦਲ ਬਾਦਲ ਦਾ ਸਿਆਸੀ ਭੋਗ ਪੈਣ ਵਾਲਾ ਹੈ।

‘ਆਪ’ ਉਮੀਦਵਾਰ ਗੁਰਮੇਲ ਸਿੰਘ ਨੇ ਅਰੰਭਿਆਂ ਚੋਣ ਪ੍ਰਚਾਰ, ਲੋਕਾਂ ਦਾ ਮਿਲਿਆ ਭਾਰੀ ਸਮਰਥਨ

ਉਮੀਦਵਾਰ ਗੁਰਮੇਲ ਸਿੰਘ ਨੇ ਵੱਖ ਵੱਖ ਪਿੰਡਾਂ ’ਚ ਸੰਬੋਧਨ ਕਰਦਿਆਂ ਕਿਹਾ ਕਿ ਸੰਗਰੂਰ ‘ਆਪ’ ਦਾ ਗੜ੍ਹ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ 2014 ਅਤੇ 2019 ’ਚ ਇਸ ਸੀਟ ਤੋਂ ਦੋ ਵਾਰ ਜਿੱਤ ਚੁੱਕੇ ਹਨ।

ਦਲਵੀਰ ਗੋਲਡੀ ਹੋਣਗੇ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ, ਸ਼੍ਰੋਮਣੀ ਅਕਾਲੀ ਦਲ ਨੇ ਰਾਜੋਆਣਾ ਦੀ ਭੈਣ ਨੂੰ ਉਤਾਰਿਆ ਚੋਣ ਮੈਦਾਨ 'ਚ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਿਮਰਨਜੀਤ ਮਾਨ ਉਮੀਦਵਾਰ ਹਨ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਜੇਲ੍ਹ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਜੀਤ ਕੌਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।

Advertisement