ਦੇਸ਼ ਦੇ ਸਭ ਤੋਂ ਵੱਡੇ ਬੈਂਕ ਨੇ ਕਿਹਾ ਕਿ ਵਿੱਤੀ ਸਾਲ 2022-23 ਦੀ ਪਹਿਲੀ ਤਿਮਾਹੀ ਵਿੱਚ ਉਸਦੀ ਸਟੈਂਡਅਲੋਨ ਆਮਦਨ ਘਟ ਕੇ 74,998.57 ਕਰੋੜ ਰੁਪਏ ਰਹਿ ਗਈ ਜੋ ਪਿਛਲੇ ਸਾਲ ਦੀ ਇਸੇ ਤਿਮਾਹੀ ਵਿੱਚ 77,347.17 ਕਰੋੜ ਰੁਪਏ ਸੀ।
ਬੈਂਕ ਵੱਲੋਂ ਲਏ ਗਏ ਇਸ ਫੈਸਲੇ ਦਾ ਅਸਰ ਉਨ੍ਹਾਂ ਸਾਰੇ ਗਾਹਕਾਂ 'ਤੇ ਪਵੇਗਾ, ਜਿਨ੍ਹਾਂ ਨੇ ਹੋਮ ਲੋਨ, ਆਟੋ ਲੋਨ ਜਾਂ ਪਰਸਨਲ ਲੋਨ ਲਿਆ ਹੈ। ਜੇਕਰ ਤੁਸੀਂ ਵੀ ਲੋਨ ਲਿਆ ਹੈ ਤਾਂ ਅੱਜ ਤੋਂ ਤੁਹਾਨੂੰ ਜ਼ਿਆਦਾ EMI ਅਦਾ ਕਰਨੀ ਪਵੇਗੀ।