ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ SBI (ਸਟੇਟ ਬੈਂਕ ਆਫ਼ ਇੰਡੀਆ) ਨੇ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਜੇਕਰ ਤੁਸੀਂ ਵੀ ਲੋਨ ਲਿਆ ਹੈ ਜਾਂ ਲੈਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੀ EMI ਹੋਰ ਵੀ ਮਹਿੰਗੀ ਹੋ ਜਾਵੇਗੀ। ਬੈਂਕ ਨੇ ਇੱਕ ਵਾਰ ਫਿਰ MCLR ਵਿੱਚ ਵਾਧਾ ਕੀਤਾ ਹੈ। ਬੈਂਕ ਨੇ ਕਿਹਾ ਕਿ ਨਵੀਆਂ ਦਰਾਂ 15 ਮਈ ਯਾਨੀ ਐਤਵਾਰ ਤੋਂ ਲਾਗੂ ਹੋ ਗਈਆਂ ਹਨ।
10 ਬੇਸਿਸ ਪੁਆਇੰਟ ਹੋ ਗਿਆ ਵਾਧਾ
ਤੁਹਾਨੂੰ ਦੱਸ ਦੇਈਏ ਕਿ ਬੈਂਕ ਨੇ ਦੂਜੀ ਵਾਰ MCLR ਵਿੱਚ ਵਾਧਾ ਕੀਤਾ ਹੈ। ਇਸ ਵਾਰ ਬੈਂਕ ਨੇ 10 ਬੇਸਿਸ ਪੁਆਇੰਟ ਯਾਨੀ 0.10 ਫੀਸਦੀ ਦਾ ਵਾਧਾ ਕੀਤਾ ਹੈ। ਇਹ ਵਾਧਾ ਸਾਰੇ ਕਾਰਜਕਾਲ ਦੇ ਕਰਜ਼ਿਆਂ ਲਈ ਕੀਤਾ ਗਿਆ ਹੈ।
ਕੀ ਹਨ ਨਵੀਆਂ ਦਰਾਂ-
SBI ਦਾ ਓਵਰਨਾਈਟ, ਇਕ ਮਹੀਨੇ, 3-ਮਹੀਨੇ ਦਾ MCLR 6.75 ਫੀਸਦੀ ਤੋਂ ਵਧ ਕੇ 6.85 ਫੀਸਦੀ ਹੋ ਗਿਆ ਹੈ।
6 ਮਹੀਨੇ ਦਾ MCLR ਵਧ ਕੇ 7.15 ਫੀਸਦੀ ਹੋ ਗਿਆ ਹੈ।
ਇਸ ਤੋਂ ਇਲਾਵਾ 1 ਸਾਲ ਦਾ MCLR 7.20 ਫੀਸਦੀ ਹੋ ਗਿਆ ਹੈ।
2 ਸਾਲਾਂ ਲਈ MCLR 7.40 ਫੀਸਦੀ ਹੋ ਗਿਆ ਹੈ।
ਇਸ ਦੇ ਨਾਲ ਹੀ 3 ਸਾਲ ਦਾ MCLR ਵਧ ਕੇ 7.50 ਫੀਸਦੀ ਹੋ ਗਿਆ ਹੈ।
ਕਿਹੜੇ ਗਾਹਕ ਹੋਣਗੇ ਪ੍ਰਭਾਵਿਤ ?
ਬੈਂਕ ਵੱਲੋਂ ਲਏ ਗਏ ਇਸ ਫੈਸਲੇ ਦਾ ਅਸਰ ਉਨ੍ਹਾਂ ਸਾਰੇ ਗਾਹਕਾਂ 'ਤੇ ਪਵੇਗਾ, ਜਿਨ੍ਹਾਂ ਨੇ ਹੋਮ ਲੋਨ, ਆਟੋ ਲੋਨ ਜਾਂ ਪਰਸਨਲ ਲੋਨ ਲਿਆ ਹੈ। ਜੇਕਰ ਤੁਸੀਂ ਵੀ ਲੋਨ ਲਿਆ ਹੈ ਤਾਂ ਅੱਜ ਤੋਂ ਤੁਹਾਨੂੰ ਜ਼ਿਆਦਾ EMI ਅਦਾ ਕਰਨੀ ਪਵੇਗੀ।