Thursday, April 03, 2025

Road Rage case

ਕ੍ਰਿਕਟਰ ਤੋਂ ਬਾਅਦ ਹੁਣ ਕਲਰਕ ਬਣੇ ਸਿੱਧੂ, ਜੇਲ੍ਹ ਦੀ ਬੈਰਕ 'ਚ ਹੀ ਮਿਲਣਗੀਆਂ ਦਫਤਰ ਦੀਆਂ ਫਾਈਲਾਂ

ਜੇਲ੍ਹ ਸੁਪਰਡੈਂਟ ਦਾ ਕਹਿਣਾ ਹੈ ਕਿ ਸਿੱਧੂ ਦੀ ਸੁਰੱਖਿਆ ਤੇ ਉਨ੍ਹਾਂ ਦੀ ਪੜ੍ਹਾਈ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਇੱਧਰ-ਉੱਧਰ ਜਾਣ ਵਾਲਾ ਕੰਮ ਨਾ ਦੇ ਕੇ ਦਫਤਰ ਦਾ ਕੰਮ ਸੌਂਪਿਆ ਗਿਆ ਹੈ ਜੋ ਉਹ ਆਪਣੇ ਹੀ ਬੈਰਕ 'ਚ ਬੈਠ ਕੇ ਕਰਨਗੇ। ਇੰਨਾ ਹੀ ਨਹੀਂ ਸਿੱਧੂ ਨੂੰ ਜੇਲ੍ਹ ਤੋਂ ਦਫਤਰ ਤੱਕ ਵੀ ਜਾਣ ਦੀ ਲੋੜ ਨਹੀਂ ਹੋਵੇਗੀ ਬਲਕਿ ਸਿੱਧੂ ਦੀ ਬੈਰਕ 'ਚ ਹੀ ਉਨ੍ਹਾਂ ਨੂੰ ਕੰਮ ਲਈ ਫਾਈਲਾਂ ਟ੍ਰਾਂਸਫਰ ਕਰ ਦਿੱਤੀਆਂ ਜਾਣਗੀਆਂ।

ਸਿੱਧੂ ਦੀ ਨਵੀਂ ਪਛਾਣ ਕੈਦੀ ਨੰ. 241383, ਕਤਲ ਕੇਸ ਦੇ 8 ਕੈਦੀਆਂ ਨਾਲ ਰਹਿਣਗੇ ਬੈਰਕ 'ਚ

ਸਿੱਧੂ ਨੂੰ ਕੱਲ੍ਹ ਸ਼ਾਮ 7.15 ਵਜੇ ਜੇਲ੍ਹ ਮੈਨੂਅਲ ਅਨੁਸਾਰ ਦਾਲ-ਰੋਟੀ ਦਿੱਤੀ ਗਈ। ਹਾਲਾਂਕਿ ਉਨ੍ਹਾਂ ਨੇ ਸਿਹਤ ਦਾ ਹਵਾਲਾ ਦਿੰਦੇ ਹੋਏ ਇਸ ਤੋਂ ਇਨਕਾਰ ਕੀਤਾ ਹੈ। ਉਹ ਸਿਰਫ ਸਲਾਦ ਅਤੇ ਫਲ ਹੀ ਖਾਧੇ ਸਨ।

ਹੁਣ ਸਿੱਧੂ 1 ਸਾਲ ਰਹਿਣਗੇ ਜੇਲ੍ਹ 'ਚ! ਸਿੱਧੂ ਨੇ ਪਟਿਆਲਾ ਦੀ ਅਦਾਲਤ 'ਚ ਕੀਤਾ ਸਿਰੰਡਰ

ਨਵਜੋਤ ਸਿੱਧੂ ਦੇ ਵਕੀਲ ਅਭਿਸ਼ੇਕ ਮਨੂ ਸਿੰਘਵੀ ਦੀ ਪਟੀਸ਼ਨ 'ਤੇ ਜਸਟਿਸ ਏ ਐਮ ਖਾਨਵਿਲਕਰ ਨੇ ਕਿਹਾ ਕਿ ਅਸੀਂ ਮਾਮਲਾ ਚੀਫ਼ ਜਸਟਿਸ ਨੂੰ ਭੇਜ ਰਹੇ ਹਾਂ, ਉਹ ਇਸ 'ਤੇ ਸੁਣਵਾਈ ਕਰਨ ਦਾ ਫੈਸਲਾ ਕਰਨਗੇ। ਸਿੱਧੂ ਨੇ ਖ਼ਰਾਬ ਸਿਹਤ ਦੇ ਆਧਾਰ 'ਤੇ  ਸਿਰੰਡਰ ਕਰਨ ਲਈ ਅਦਾਲਤ ਤੋਂ ਇਕ ਹਫ਼ਤੇ ਦਾ ਸਮਾਂ ਵਧਾਉਣ ਦੀ ਮੰਗ ਕੀਤੀ ਸੀ।
Advertisement