Tuesday, April 01, 2025

Police Investigation

Salman Khan: 'ਸਲਮਾਨ ਖਾਨ-ਲਾਰੈਂਸ ਬਿਸ਼ਨੋਈ 'ਤੇ ਗਾਣਾ ਲਿਖਣ ਵਾਲੇ ਨੂੰ ਇੱਕ ਮਹੀਨੇ ਦੇ ਅੰਦਰ ਮਾਰ ਦਿੱਤਾ ਜਾਵੇਗਾ, ਐਕਟਰ ਨੂੰ ਮਿਲੀ ਇੱਕ ਹੋਰ ਧਮਕੀ

ਧਮਕੀ ਭਰੇ ਸੰਦੇਸ਼ 'ਚ ਅੱਗੇ ਲਿਖਿਆ ਹੈ, ''ਇਕ ਮਹੀਨੇ ਦੇ ਅੰਦਰ ਗੀਤਕਾਰ ਨੂੰ ਮਾਰ ਦਿੱਤਾ ਜਾਵੇਗਾ, ਗੀਤਕਾਰ ਦੀ ਹਾਲਤ ਅਜਿਹੀ ਹੋ ਜਾਵੇਗੀ ਕਿ ਉਹ ਆਪਣੇ ਨਾਂ 'ਤੇ ਗੀਤ ਨਹੀਂ ਲਿਖ ਸਕੇਗਾ। ਜੇਕਰ ਸਲਮਾਨ ਖਾਨ 'ਚ ਹਿੰਮਤ ਹੈ ਤਾਂ ਉਸ ਨੂੰ ਬਚਾ ਲਵੇ।" ਫਿਲਹਾਲ ਮੁੰਬਈ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

Diljit Dosanjh: ਦਿਲਜੀਤ ਦੋਸਾਂਝ ਦੇ ਲਾਈਵ ਸ਼ੋਅ 'ਚ ਚੋਰਾਂ ਨੇ ਕੀਤਾ ਹੱਥ ਸਾਫ, 100 ਤੋਂ ਜ਼ਿਆਦਾ ਫੋਨ ਚੋਰੀ, 32 FIR ਹੋਈਆਂ ਦਰਜ

ਥਾਣਾ ਸਦਰ ਦੇ ਐਸਐਚਓ ਨੰਦ ਲਾਲ ਜਾਟ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਹੁਣ ਤੱਕ 32 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਹਾਲਾਂਕਿ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਸ ਤੋਂ ਵੱਧ ਸ਼ਿਕਾਇਤਾਂ ਮਿਲੀਆਂ ਹਨ। ਸੰਗੀਤ ਸਮਾਰੋਹ ਤੋਂ ਬਾਅਦ, ਇੱਕ ਵੱਡੀ ਭੀੜ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕਰਨ ਲਈ ਇਕੱਠੀ ਹੋਈ, ਜਿਸ ਵਿੱਚ ਕਿਹਾ ਗਿਆ ਕਿ ਤਿੰਨ ਘੰਟੇ ਦੇ ਪ੍ਰਦਰਸ਼ਨ ਦੌਰਾਨ ਲਗਭਗ 100 ਮੋਬਾਈਲ ਫੋਨ ਗਾਇਬ ਹੋ ਗਏ।

Punjab News: ਕਿਸਾਨ ਆਗੂ ਅਮਨਾ ਪੰਡੋਰੀ ਦੇ ਕਤਲ ਮਾਮਲੇ 'ਚ ਜੱਸੀ ਢੱਟ ਗ੍ਰਿਫਤਾਰ, ਡੀਸੀ ਨੂਰਪੁਰਾ ਸਮੇਤ ਹੋਰ ਮੁਲਜ਼ਮ ਗ੍ਰਿਫਤਾਰ

Punjab News: ਫਿਰੋਜ਼ਪੁਰ ਤਿਹਰੇ ਕਤਲ ਕਾਂਡ ਦੇ ਦੋਸ਼ੀ ਗ੍ਰਿਫਤਾਰ, ਪੰਜਾਬ ਪੁਲਿਸ ਨੇ ਲਖਨਊ ਤੋਂ ਦਬੋਚੇ 2 ਸ਼ੂਟਰ, ਕਈ ਵਾਰਦਾਤਾਂ ਨੂੰ ਦੇ ਚੁੱਕੇ ਅੰਜਾਮ

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇੱਕ ਪੋਸਟ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ ਹੈ। ਡੀਜੀਪੀ ਨੇ ਦੱਸਿਆ ਕਿ ਫੜੇ ਗਏ ਦੋਵੇਂ ਮੁਲਜ਼ਮ ਪੰਜਾਬ ਵਿੱਚ ਵੱਖ-ਵੱਖ ਕਤਲ ਕੇਸਾਂ ਵਿੱਚ ਲੋੜੀਂਦੇ ਸਨ।

Lawrence Bishnoi: ਲਾਰੇਂਸ ਦਾ ਅਗਲਾ ਨਿਸ਼ਾਨਾ ਰਾਹੁਲ ਗਾਂਧੀ? ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਲਾਰੇਂਸ ਦੇ ਨਾਂ 'ਤੇ ਪੋਸਟ, FIR ਦਰਜ

NSUI ਵਰਕਰਾਂ ਨੇ ਇਸ ਸਬੰਧੀ ਵਾਰਾਣਸੀ ਦੇ ਸਿਗਰਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਐਨਐਸਯੂਆਈ ਨੇ ਸੋਸ਼ਲ ਮੀਡੀਆ ਯੂਜ਼ਰ ਖ਼ਿਲਾਫ਼ ਤੁਰੰਤ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਇਸ ਪੋਸਟ 'ਚ ਰਾਹੁਲ ਗਾਂਧੀ ਦੇ ਨਾਲ-ਨਾਲ AIMIM ਦੇ ਮੁਖੀ ਅਸਦੁਦੀਨ ਓਵੈਸੀ ਲਈ ਵੀ ਇਹੀ ਗੱਲ ਕਹੀ ਗਈ ਹੈ।

Delhi Rohini Blast: ਦਿੱਲੀ ਬੰਬ ਧਮਾਕੇ 'ਚ ਵੱਡਾ ਖੁਲਾਸਾ, CCTV ਫੁਟੇਜ 'ਚ ਨਜ਼ਰ ਆਏ 3 ਸ਼ੱਕੀ ਵਿਅਕਤੀ, ਜਾਣੋ FIR 'ਚ ਕੀ ਹੈ?

ਪੁਲਿਸ ਸੂਤਰਾਂ ਮੁਤਾਬਕ ਸੀਸੀਟੀਵੀ ਫੁਟੇਜ 'ਚ ਸ਼ਨੀਵਾਰ ਰਾਤ ਨੂੰ ਚਿੱਟੇ ਰੰਗ ਦੀ ਟੀ-ਸ਼ਰਟ ਪਹਿਨੀ ਇਕ ਸ਼ੱਕੀ ਵਿਅਕਤੀ ਮੌਕੇ 'ਤੇ ਨਜ਼ਰ ਆ ਰਿਹਾ ਹੈ। ਉਹ ਕੁਝ ਸਮਾਂ ਧਮਾਕੇ ਵਾਲੀ ਥਾਂ 'ਤੇ ਰਿਹਾ ਅਤੇ ਫਿਰ ਉੱਥੋਂ ਚਲਾ ਗਿਆ।

Advertisement