Thursday, April 03, 2025

Pankaj Oswal

NRI News: NRI ਅਰਬਪਤੀ ਪੰਕਜ ਓਸਵਾਲ ਦੀ ਧੀ ਨੂੰ ਮਿਲੀ ਜ਼ਮਾਨਤ, ਜੇਲ ਤੋਂ ਆਈ ਬਾਹਰ, ਪਰ ਰਹਿਣਾ ਪਵੇਗਾ ਯੂਗਾਂਡਾ ਵਿੱਚ

Vasundhara Oswal Out On Bail: ਯੂਗਾਂਡਾ ਵਿੱਚ ਨਜ਼ਰਬੰਦੀ ਵਿੱਚ ਕਰੀਬ ਤਿੰਨ ਹਫ਼ਤੇ ਬਿਤਾਉਣ ਤੋਂ ਬਾਅਦ, ਅਰਬਪਤੀ ਪੰਕਜ ਓਸਵਾਲ ਦੀ ਧੀ ਜ਼ਮਾਨਤ 'ਤੇ ਬਾਹਰ ਹੈ। ਹਾਲਾਂਕਿ ਉਹ ਅਜੇ ਵੀ ਯੂਗਾਂਡਾ ਵਿੱਚ ਰਹਿ ਰਹੀ ਹੈ।

NRI News: ਧੀ ਦੇ ਅਗ਼ਵਾ ਹੋਣ ਤੋਂ ਬਾਅਦ ਅਰਬਪਤੀ NRI ਪੰਕਜ ਓਸਵਾਲ ਵੀ ਹੋ ਗਏ 'ਗਾਇਬ', ਪਰਿਵਾਰ ਤੇ ਚਾਹੁਣ ਵਾਲੇ ਚਿੰਤਾ 'ਚ

ਦੱਸ ਦੇਈਏ ਕਿ ਵਸੁੰਧਰਾ ਓਸਵਾਲ ਨੂੰ 1 ਅਕਤੂਬਰ ਨੂੰ ਯੂਗਾਂਡਾ ਵਿੱਚ ਹਥਿਆਰਬੰਦ ਪੁਲਿਸ ਅਧਿਕਾਰੀਆਂ ਦੇ ਇੱਕ ਸਮੂਹ ਦੁਆਰਾ ਹਿਰਾਸਤ ਵਿੱਚ ਲਿਆ ਗਿਆ ਸੀ, ਜਿਸ ਬਾਰੇ ਪੁਲਿਸ ਜਾਂਚ ਕਰ ਰਹੀ ਹੈ। ਇਸ ਦੇ ਨਾਲ ਨਾਲ ਓਸਵਾਲ ਪਰਿਵਾਰ ਨੇ ਯੂਨਾਇਟੇਡ ਨੇਸ਼ਨ ਆਰਗਨਾਈਜੇਸ਼ਨ ਵਿੱਚ ਵੀ ਇਨਸਾਫ਼ ਦੀ ਅਪੀਲ ਕੀਤੀ ਹੈ। 

NRI ਦੀ ਧੀ ਨੂੰ ਯੂਗਾਂਡਾ 'ਚ ਲਿਆ ਗਿਆ ਹਿਰਾਸਤ 'ਚ, ਤਾਂ ਅਰਬਪਤੀ NRI ਨੇ UN ਨੂੰ ਕੀਤੀ ਸ਼ਿਕਾਇਤ, ਕਿਹਾ- 'ਮੇਰੀ ਧੀ ਦੀ ਬੁਰੀ ਹਾਲਤ...'

ਓਸਵਾਲ ਦਾ ਦਾਅਵਾ ਹੈ ਕਿ ਉਨ੍ਹਾਂ ਦੀ 26 ਸਾਲਾ ਧੀ ਨੂੰ ਗ਼ੈਰ-ਕਾਨੂੰਨੀ ਹਿਰਾਸਤ ਵਿਚ ਲਿਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਬੇਟੀ ਨੂੰ ‘ਕਾਰਪੋਰੇਟ ਅਤੇ ਸਿਆਸੀ ਹੇਰਾਫੇਰੀ’ ਦੇ ਝੂਠੇ ਦੋਸ਼ਾਂ ਕਾਰਨ ਪਹਿਲੀ ਅਕਤੂਬਰ ਤੋਂ ਬਿਨਾਂ ਕਿਸੇ ਮੁਕੱਦਮੇ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ। ਉਸ ਨੇ ਦੋਸ਼ ਲਾਇਆ ਕਿ 17 ਦਿਨ ਹੋ ਗਏ ਹਨ ਅਤੇ ਇਸ ਤਰ੍ਹਾਂ ਉਸ ਦੀ ਧੀ ਵਸੁੰਧਰਾ ਓਸਵਾਲ ਨੂੰ ਹਿਰਾਸਤ ਵਿਚ ਰੱਖਿਆ ਜਾ ਰਿਹਾ ਹੈ, ਜਿੱਥੇ ਉਸ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ।

Advertisement