Karwa Chauth 2024: ਕਰਵਾ ਚੌਥ 'ਤੇ ਇਸ ਸਾਲ ਕਦੋਂ ਦਿਸੇਗਾ ਚੰਦਰਮਾ? ਜਾਣੋ ਪੂਜਾ ਤੇ ਕਥਾ ਦਾ ਮਹੂਰਤ ਤੇ ਹੋਰ ਸਭ ਕੁੱਝ
ਅਕਤੂਬਰ ਮਹੀਨਾ ਤਿਓਹਾਰਾਂ ਦਾ ਮਹੀਨਾ ਹੁੰਦਾ ਹੈ। ਇਸ ਮਹੀਨੇ 'ਚ ਨਰਾਤੇ, ਦੁਸਹਿਰਾ, ਕਰਵਾ ਚੌਥ ਤੇ ਦੀਵਾਲੀ ਵਰਗੇ ਤਿਓਹਾਰ ਮਨਾਏ ਜਾਂਦੇ ਹਨ। ਪਰ ਔਰਤਾਂ ਦਾ ਸਭ ਤੋਂ ਪਿਆਰਾ ਤੇ ਮਨਭਾਉਂਦਾ ਤਿਓਹਾਰ ਕਰਵਾ ਚੌਥ ਹੀ ਹੁੰਦਾ ਹੈ। ਇਸ ਮੌਕੇ ਸਾਰੀਆਂ ਵਿਆਹੀਆਂ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਅਰਦਾਸ ਕਰਦੀਆਂ ਹਨ।