Karwa Chauth Special: ਅਕਤੂਬਰ ਮਹੀਨਾ ਤਿਓਹਾਰਾਂ ਦਾ ਮਹੀਨਾ ਹੁੰਦਾ ਹੈ। ਇਸ ਮਹੀਨੇ 'ਚ ਨਰਾਤੇ, ਦੁਸਹਿਰਾ, ਕਰਵਾ ਚੌਥ ਤੇ ਦੀਵਾਲੀ ਵਰਗੇ ਤਿਓਹਾਰ ਮਨਾਏ ਜਾਂਦੇ ਹਨ। ਪਰ ਔਰਤਾਂ ਦਾ ਸਭ ਤੋਂ ਪਿਆਰਾ ਤੇ ਮਨਭਾਉਂਦਾ ਤਿਓਹਾਰ ਕਰਵਾ ਚੌਥ ਹੀ ਹੁੰਦਾ ਹੈ। ਇਸ ਮੌਕੇ ਸਾਰੀਆਂ ਵਿਆਹੀਆਂ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਅਰਦਾਸ ਕਰਦੀਆਂ ਹਨ।
ਦੱਸ ਦਈਏ ਕਿ ਇਸ ਸਾਲ ਯਾਨਿ 2024 'ਚ ਕਰਵਾ ਚੌਥ 20 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ।ਇਸ ਮੌਕੇ ਔਰਤਾਂ ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਤੜਕੇ ਹੀ ਸਰਗੀ ਖਾ ਕੇ ਆਪਣਾ ਫਾਸਟ ਸ਼ੁਰੂ ਕਰਦੀਆਂ ਹਨ। ਇਸ ਤੋਂ ਬਾਅਦ ਉਹ ਪੂਰੇ ਦਿਨ ਭਰ ਪਾਣੀ ਵੀ ਨਹੀਂ ਪੀਂਦੀਆਂ, ਪਰ ਉਹ ਫਲ ਜ਼ਰੂਰ ਖਾ ਸਕਦੀਆਂ ਹਨ। ਤਾਂ ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਇਸ ਕਰਵਾ ਚੌਥ 'ਤੇ ਚੰਦਰਮਾ ਕਦੋਂ ਨਿਕਲੇਗਾ ਤੇ ਇਸ ਤਿਓਹਾਰ ਨਾਲ ਜੁੜੀ ਹੋਰ ਸਾਰੀ ਜਾਣਕਾਰੀ:
ਕਰਵਾ ਚੌਥ 2024 ਦਾ ਸਮਾਂ
- ਮਿਤੀ: 20 ਅਕਤੂਬਰ, 2024
- ਪੂਜਾ ਮੁਹੂਰਤ: 05:46 P.M. - 07:02 P.M. (ਅਵਧੀ: 1 ਘੰਟਾ 16 ਮਿੰਟ)
- ਵਰਤ ਰੱਖਣ ਦਾ ਸਮਾਂ: 06:25 A.M. - 07:54 P.M. (ਅਵਧੀ: 13 ਘੰਟੇ 29 ਮਿੰਟ)
- ਚੰਦਰਮਾ ਨਿਕਲਣ ਦਾ ਸਮਾਂ: ਸ਼ਾਮ 07:54 ਵਜੇ
ਕਰਵਾ ਚੌਥ ਦੇ ਪਿੱਛੇ ਕਹਾਣੀ
ਤਿਉਹਾਰ ਦੀ ਸ਼ੁਰੂਆਤ ਪ੍ਰਾਚੀਨ ਕਥਾਵਾਂ ਵਿੱਚ ਹੁੰਦੀ ਹੈ, ਜਿਸ ਵਿੱਚ ਵੀਰਵਤੀ ਦੀ ਕਹਾਣੀ ਵੀ ਸ਼ਾਮਲ ਹੈ, ਜਿਸ ਨੇ ਆਪਣੇ ਪਤੀ ਦੀ ਲੰਬੀ ਉਮਰ ਅਤੇ ਤੰਦਰੁਸਤੀ ਲਈ ਵਰਤ ਰੱਖਿਆ ਸੀ। ਇਕ ਹੋਰ ਪ੍ਰਸਿੱਧ ਕਹਾਣੀ ਕਰਵਾ ਦੀ ਕਹਾਣੀ ਦੱਸਦੀ ਹੈ, ਇਕ ਸਮਰਪਿਤ ਪਤਨੀ ਜਿਸ ਨੇ ਆਪਣੇ ਪਤੀ ਨੂੰ ਮਗਰਮੱਛ ਤੋਂ ਬਚਾਇਆ ਸੀ।
ਰੀਤੀ ਰਿਵਾਜ ਅਤੇ ਪਰੰਪਰਾਵਾਂ
1. ਸਰਗੀ: ਦਿਨ ਦੀ ਸ਼ੁਰੂਆਤ ਸੂਰਜ ਚੜ੍ਹਨ ਤੋਂ ਪਹਿਲਾਂ ਸੱਸ ਦੁਆਰਾ ਨੂੰਹ ਲਈ ਤਿਆਰ ਕੀਤੇ ਭੋਜਨ ਨਾਲ ਹੁੰਦੀ ਹੈ।
2. ਵਰਤ: ਔਰਤਾਂ ਸੂਰਜ ਚੜ੍ਹਨ ਤੋਂ ਚੰਦਰਮਾ ਨਿਕਲਣ ਤੱਕ ਵਰਤ ਰੱਖਦੀਆਂ ਹਨ, ਆਪਣੇ ਪਤੀ ਦੀ ਸਿਹਤ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕਰਦੀਆਂ ਹਨ।
3. ਪੂਜਾ: ਔਰਤਾਂ ਇੱਕ ਸਮੂਹਿਕ ਪ੍ਰਾਰਥਨਾ ਲਈ ਇਕੱਠੀਆਂ ਹੁੰਦੀਆਂ ਹਨ ਅਤੇ ਮਿਲ ਕੇ ਆਪਣੇ ਪਤੀ ਦੀ ਲੰਬੀ ਉਮਰ ਲਈ ਪ੍ਰਾਰਥਨਾ ਕਰਦੀਆਂ ਹਨ।
4. ਚੰਦਰਮਾ: ਔਰਤਾਂ ਚੰਦਰਮਾ ਨੂੰ ਕੱਪੜੇ ਜਾਂ ਛਾਨਣੀ 'ਚ ਦੇਖਦੀਆਂ ਹਨ, ਉਸ ਤੋਂ ਬਾਅਦ ਉਹ ਛਾਨਣੀ 'ਚ ਆਪਣੇ ਪਤੀ ਨੂੰ ਦੇਖਦੀਆਂ ਹਨ। ਇਸ ਤੋਂ ਬਾਅਦ ਪਤੀ ਆਪਣੀ ਪਤਨੀ ਨੂੰ ਪਾਣੀ ਪਿਲਾ ਕੇ ਉਸ ਦਾ ਵਰਤ ਖੁਲਵਾਉਂਦਾ ਹੈ।
ਕਾਬਿਲੇਗ਼ੌਰ ਹੈ ਕਿ ਹੁਣ ਸਮਾਂ ਬਦਲ ਗਿਆ ਹੈ। ਪਰ ਬਦਲਦੇ ਸਮੇਂ ਦੇ ਨਾਲ ਨਾਲ ਇਸ ਤਿਓਹਾਰ ਨੂੰ ਮਨਾਉਣ ਦੀ ਸ਼ਰਧਾ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਸਗੋਂ ਹੁਣ ਪਤੀ ਵੀ ਆਪਣੀਆਂ ਪਤਨੀਆਂ ਦੇ ਨਾਲ ਵਰਤ ਰੱਖਦੇ ਹਨ ਅਤੇ ਚੰਦਰਮਾ ਦੇਖ ਕੇ ਹੀ ਫਾਸਟਿੰਗ ਖੋਲ੍ਹਦੇ ਹਨ।