Tuesday, April 01, 2025

Canada Visa

NRI News: ਕੈਨੇਡਾ 'ਚ ਪੰਜਾਬੀ ਸਟੂਡੈਂਟ ਦਾ ਤਿੰਨ ਔਰਤਾਂ ਦਾ ਬਲਾਤਕਾਰ ਕਰਨ ਦਾ ਦੋਸ਼, ਪੁਲਿਸ ਨੇ ਕੀਤਾ ਗ੍ਰਿਫਤਾਰ

NRI News: ਕੈਨੇਡਾ ਦੀ ਪੀਲ ਪੁਲਸ ਨੇ ਅਰਸ਼ਦੀਪ ਸਿੰਘ (22) ਨਾਂ ਦੇ ਪੰਜਾਬ ਮੂਲ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਨੌਜਵਾਨ 'ਤੇ ਤਿੰਨ ਔਰਤਾਂ ਨਾਲ ਬਲਾਤਕਾਰ ਕਰਨ ਦਾ ਦੋਸ਼ ਹੈ। ਉਥੋਂ ਦੀ ਪੁਲਸ ਮੁਤਾਬਕ ਦੋਸ਼ੀ ਔਰਤਾਂ ਨੂੰ ਰਾਈਡਸ਼ੇਅਰ ਆਪ੍ਰੇਟਰ ਦੱਸ ਕੇ ਆਪਣੇ ਨਾਲ ਫਸਾਉਂਦੇ ਸਨ ਅਤੇ ਫਿਰ ਉਨ੍ਹਾਂ ਨੂੰ ਇਕੱਲਿਆਂ ਥਾਵਾਂ 'ਤੇ ਲੈ ਜਾਂਦੇ ਸਨ ਅਤੇ ਉਨ੍ਹਾਂ ਨਾਲ ਬਲਾਤਕਾਰ ਕਰਦੇ ਸਨ। ਮੁਲਜ਼ਮ ਸਟੱਡੀ ਵੀਜ਼ੇ ’ਤੇ ਓਨਟਾਰੀਓ ਇਲਾਕੇ ਵਿੱਚ ਰਹਿ ਰਿਹਾ ਸੀ। 

India Canada News: ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀਆਂ 'ਚ ਨਿਰਾਸ਼ਾ, 4 ਮਹੀਨਿਆਂ ਤੋਂ ਵੀਜ਼ਾ ਮਨਜ਼ੂਰੀ ਦਾ ਕਰ ਰਹੇ ਇੰਤਜ਼ਾਰ, ਭਾਰਤ ਕੈਨੇਡਾ ਵਿਵਾਦ ਬਣੀ ਵਜ੍ਹਾ

India Canada Issue: ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਹੇ ਕੂਟਨੀਤਕ ਤਣਾਅ ਵਧਦਾ ਜਾ ਰਿਹਾ ਹੈ, ਜਿਸ ਦਾ ਅਸਰ ਭਾਰਤੀ ਖਾਸ ਕਰਕੇ ਪੰਜਾਬੀਆਂ 'ਤੇ ਪੈਂਦਾ ਨਜ਼ਰ ਆ ਰਿਹਾ ਹੈ। ਕਿਉਂਕਿ ਭਾਰਤ ਦੇ ਲੋਕਾਂ ਨੇ 4 ਮਹੀਨੇ ਤੋਂ ਟੂਰਿਸਟ ਵੀਜ਼ਾ ਅਰਜ਼ੀਆਂ ਦਿੱਤੀਆਂ ਹੋਈਆਂ ਹਨ, ਜਿਸ ਨੂੰ ਕੈਨੇਡਾ ਦੀ ਸਰਕਾਰ ਵੱਲੋਂ ਮਨਜ਼ੂਰੀ ਨਹੀਂ ਮਿਲ ਰਹੀ ਹੈ।

India Canada News: ਭਾਰਤ ਦੀ ਸਖਤੀ ਨਾਲ ਸੁਧਰਿਆ ਕੈਨੇਡਾ, ਕਿਹ- 'PM ਮੋਦੀ ਤੇ ਜੈਸ਼ੰਕਰ ਦਾ ਅਪਰਾਧੀ ਗਤੀਵਿਧੀਆਂ 'ਚ ਕੋਈ ਹੱਥ ਨਹੀਂ...'

India Canada Row: ਕੈਨੇਡਾ ਸਰਕਾਰ ਇੱਕ ਬਿਆਨ ਜਾਰੀ ਕਰ ਰਹੀ ਹੈ ਕਿ, 14 ਅਕਤੂਬਰ ਨੂੰ, ਜਨਤਕ ਸੁਰੱਖਿਆ ਲਈ ਇੱਕ ਮਹੱਤਵਪੂਰਨ ਅਤੇ ਲਗਾਤਾਰ ਖਤਰੇ ਦੇ ਕਾਰਨ, RCMP ਅਤੇ ਅਧਿਕਾਰੀਆਂ ਨੇ ਕੈਨੇਡਾ ਵਿੱਚ ਕੈਨੇਡਾ ਸਰਕਾਰ ਦੇ ਏਜੰਟਾਂ ਦੁਆਰਾ ਜਨਤਕ ਤੌਰ 'ਤੇ ਗੰਭੀਰ ਅਪਰਾਧਿਕ ਗਤੀਵਿਧੀਆਂ ਦਾ ਦੋਸ਼ ਲਗਾਉਣ ਦਾ ਅਸਾਧਾਰਨ ਕਦਮ ਚੁੱਕਿਆ ਹੈ।

India Canada News: ਕੈਨੇਡਾ ਦਾ ਨਵਾਂ ਐਲਾਨ, ਭਾਰਤ ਦੀ ਯਾਤਰਾ ਕਰ ਰਹੇ ਲੋਕਾਂ ਦੀ ਹੋਵੇ ਵਿਸ਼ੇਸ਼ ਜਾਂਚ, ਜਾਣੋ ਇਸ ਦੇ ਪਿੱਛੇ ਕੀ ਹਨ ਇਰਾਦੇ?

India Canada Dispute: ਕੈਨੇਡਾ ਸਰਕਾਰ ਦੀ ਟਰਾਂਸਪੋਰਟ ਮੰਤਰੀ ਅਨੀਤਾ ਆਨੰਦ ਨੇ ਸੋਮਵਾਰ (18 ਨਵੰਬਰ) ਨੂੰ ਇੱਕ ਬਿਆਨ ਜਾਰੀ ਕੀਤਾ ਹੈ। ਬਿਆਨ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਭਾਰਤ ਦੀ ਯਾਤਰਾ ਕਰਨ ਵਾਲੇ ਲੋਕਾਂ ਲਈ ਸੁਰੱਖਿਆ ਉਪਾਅ ਵਧਾਏਗਾ। ਉਸ ਨੇ ਭਾਰਤ ਜਾਣ ਵਾਲੇ ਲੋਕਾਂ ਦੀ ਜਾਂਚ ਵਿਚ 'ਬਹੁਤ ਸਾਵਧਾਨੀ' ਵਰਤਣ ਦੀ ਗੱਲ ਕੀਤੀ ਹੈ।

India Canada Row: ਕੈਨੇਡਾ ਗਏ 10 ਲੱਖ ਲੋਕਾਂ ਤੇ ਲਟਕੀ ਵਾਪਸੀ ਦੀ ਤਲਵਾਰ, ਸਰਕਾਰ ਨੇ ਲਿਸਟ ਬਣਾਉਣੀ ਕੀਤੀ ਸ਼ੁਰੂ

ਕੈਨੇਡਾ ਸਰਕਾਰ ਦੇ ਨਵੇਂ ਫ਼ੈਸਲੇ ਮੁਤਾਬਕ ਹੁਣ 10 ਸਾਲ ਦਾ ਵਿਜ਼ਿਟਰ ਵੀਜ਼ਾ ਨਹੀਂ ਮਿਲੇਗਾ। ਨਵੇਂ ਨਿਯਮਾਂ ਮੁਤਾਬਿਕ ਲਾਜ਼ਮੀ ਨਹੀਂ ਹੈ ਕਿ ਹਰ ਬਿਨੈਕਾਰ ਨੂੰ ਪਾਸਪੋਰਟ ਦੀ ਮਿਆਦ ਤੱਕ ਕੈਨੇਡਾ ਦਾ ਵਿਜ਼ਿਟਰ ਵੀਜ਼ਾ ਮਿਲੇ। ਕੈਨੇਡਾ ਸਰਕਾਰ ਨੇ ਮਲਟੀਪਲ ਐਂਟਰੀ ਦੀ ਥਾਂ ਸਿੰਗਲ ਐਂਟਰੀ ਵਾਲੇ ਵੀਜ਼ੇ ਦੇਣ ਦਾ ਐਲਾਨ ਕੀਤਾ ਹੈ।

India Canada Row: 4.5 ਲੱਖ ਪੰਜਾਬੀਆਂ ਨੂੰ ਇੱਕ ਮਹੀਨੇ ਵਿੱਚ ਛੱਡਣਾ ਪਵੇਗਾ ਕੈਨੇਡਾ, ਵਿਜ਼ਿਟਰ ਵੀਜ਼ਾ ਚ ਬਦਲਾਅ ਤੋਂ ਬਾਅਦ ਆਈ ਨਵੀਂ ਮੁਸੀਬਤ

ਕੈਨੇਡਾ ਸਰਕਾਰ ਵੱਲੋਂ ਇਹ ਕਦਮ ਵੀਜ਼ਾ ਪ੍ਰਣਾਲੀ ਵਿੱਚ ਸਖ਼ਤ ਵਿਵਸਥਾਵਾਂ ਨੂੰ ਲਾਗੂ ਕਰਨ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ।

Canada Visa: ਕੈਨੇਡਾ ਜਾਣ ਦੇ ਚਾਹਵਾਨ ਲੋਕਾਂ ਲਈ ਬੁਰੀ ਖ਼ਬਰ, ਸਰਕਾਰ ਨੇ ਲਈ ਲਿਆ ਸਖ਼ਤ ਫੈਸਲਾ

ਕੈਨੇਡਾ ਸਰਕਾਰ ਵੱਲੋਂ ਇਹ ਕਦਮ ਵੀਜ਼ਾ ਪ੍ਰਣਾਲੀ ਵਿੱਚ ਸਖ਼ਤ ਪ੍ਰਬੰਧਾਂ ਨੂੰ ਲਾਗੂ ਕਰਨ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ, ਜਿਸ ਕਾਰਨ ਭਾਰਤੀ ਨਾਗਰਿਕਾਂ ਲਈ ਲੰਬੇ ਸਮੇਂ ਦੇ ਵੀਜ਼ੇ ਦੀ ਸਹੂਲਤ ਖ਼ਤਮ ਹੋ ਜਾਵੇਗੀ।

Study In Abroad: ਇਹ ਦੇਸ਼ ਹੈ ਵਿਦਿਆਰਥੀਆਂ ਲਈ ਸਭ ਤੋਂ ਬੈਸਟ, ਕਰਵਾਉਂਦਾ ਹੈ ਇਹ ਕੋਰਸ, ਮੈਡੀਕਲ ਤੋਂ ਨੌਨ ਮੈਡੀਕਲ ਤੱਕ ਕੋਰਸ ਹਨ ਸ਼ਾਮਲ

ਭਾਰਤੀਆਂ ਖਾਸ ਕਰਕੇ ਪੰਜਾਬੀਆਂ 'ਚ ਬਾਹਰ ਜਾਣ ਦਾ ਕਾਫੀ ਕ੍ਰੇਜ਼ ਹੈ। ਸਮੇਂ ਦੇ ਨਾਲ ਨਾਲ ਇਹ ਕ੍ਰੇਜ਼ ਹੋਰ ਵਧਦਾ ਜਾ ਰਿਹਾ ਹੈ। ਇਸੇ ਲਈ ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਇਹ ਖਾਸ ਪੇਸ਼ਕਸ਼, ਜਿਸ ਵਿੱਚ ਤੁਹਾਨੂੰ ਦੱਸਾਂਗੇ ਕਿ ਕਿਹੜਾ ਦੇਸ਼ ਪੰਜਾਬੀ ਵਿਿਦਿਆਰਥੀਆਂ ਲਈ ਪੜ੍ਹਾਈ ਤੇ ਰਹਿਣ ਦੇ ਲਿਹਾਜ਼ ਨਾਲ ਸਭ ਤੋਂ ਬੈਸਟ ਹੈ। ਇੱਥੋਂ ਦੇ ਐਜੁਕੇਸ਼ਨਲ ਕੋਰਸ ਪੂਰੀ ਦੁਨੀਆ 'ਚ ਮਸ਼ਹੂਰ ਹਨ। ਤਾਂ ਆਓ ਤੁਹਾਨੂੰ ਦੱਸਦੇ ਹਾਂ:

ਕੈਨੇਡਾ ਦਾ ਵੀਜ਼ਾ ਮਿਲਣ 'ਚ ਹੋ ਰਹੀ ਦੇਰੀ! ਕੌਮਾਂਤਰੀ ਵਿਦਿਆਰਥੀਆਂ ਲਈ ਨਿਯਮਾਂ 'ਚ ਦਿੱਤੀ ਗਈ ਢਿੱਲ

ਕੈਨੇਡਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਜਲਦੀ ਤੋਂ ਜਲਦੀ ਵੀਜ਼ਾ ਜਾਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਸ ਪ੍ਰਕਿਰਿਆ 'ਚ ਦੇਰੀ ਹੋਣ 'ਤੇ ਵਿਦਿਆਰਥੀ ਰਿਮੋਟ ਲੋਕੇਸ਼ਨ ਉਪਾਅ ਦੀ ਵਰਤੋਂ ਕਰ ਸਕਦੇ ਹਨ।

ਕੈਨੇਡਾ, ਆਸਟ੍ਰੇਲੀਆ ਨੇ ਜਾਅਲੀ ਦਸਤਾਵੇਜ਼ਾਂ ਦੇ 3,000 ਤੋਂ ਵੱਧ ਮਾਮਲੇ ਸਾਹਮਣੇ ਆਉਣ ਮਗਰੋਂ ਭਾਰਤੀ ਵੀਜ਼ੇ ਕੀਤੇ ਰੱਦ

ਨਿਊਜ਼ੀਲੈਂਡ, ਯੂਕੇ ਅਤੇ ਯੂਐਸ ਦੂਤਾਵਾਸਾਂ ਦੁਆਰਾ ਵੀ ਅਜਿਹੇ ਮਾਮਲੇ ਫੜੇ ਗਏ ਹਨ। ਕੈਨੇਡਾ ਦਾ ਵੀਜ਼ਾ ਰੱਦ ਹੋਣ ਦੀ ਦਰ 41% ਤੱਕ ਪਹੁੰਚ ਗਈ ਹੈ। ਕੋਵਿਡ ਤੋਂ ਪਹਿਲਾਂ, ਇਹ 15% ਸੀ।

Advertisement