Thursday, April 03, 2025

Amritsar airport

Amritsar News: ਦੁਬਈ ਤੋਂ ਅੰਡਵਵੀਅਰ 'ਚ ਲੁਕਾ ਕੇ ਲਿਆਇਆ ਡੇਢ ਕਰੋੜ ਦਾ ਸੋਨਾ, ਕਸਟਮ ਵਿਭਾਗ ਨੇ ਅੰਮ੍ਰਿਤਸਰ ਏਅਰਪੋਰਟ 'ਤੇ ਕੀਤਾ ਕਾਬੂ

Punjab News: ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਦੁਬਈ ਤੋਂ ਆਈ ਫਲਾਈਟ 'ਚ ਇਕ ਯਾਤਰੀ ਆਪਣੇ ਅੰਡਰਵੀਅਰ 'ਚ ਲੁਕੋ ਕੇ 2 ਕਿੱਲੋ ਸੋਨਾ ਲੈ ਕੇ ਆਇਆ ਸੀ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜਿਵੇਂ ਹੀ ਫਲਾਈਟ ਲੈਂਡ ਹੋਈ, ਚੈਕਿੰਗ ਦੌਰਾਨ ਯਾਤਰੀ ਫੜਿਆ ਗਿਆ। ਜ਼ਬਤ ਕੀਤੇ ਗਏ ਸੋਨੇ ਦੀ ਕੀਮਤ ਕਰੀਬ ਡੇਢ ਕਰੋੜ ਰੁਪਏ ਦੱਸੀ ਜਾ ਰਹੀ ਹੈ। ਕਸਟਮ ਅਧਿਕਾਰੀਆਂ ਨੇ ਮੁਲਜ਼ਮ ਅਤੇ ਸੋਨੇ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਭਾਰੀ ਮੀਂਹ ਤੋਂ ਬਾਅਦ ਦਿੱਲੀ ਤੋਂ 10 ਫਲਾਈਟਾਂ ਨੂੰ ਅੰਮ੍ਰਿਤਸਰ ਏਅਰਪੋਰਟ ਵੱਲ ਮੋੜ ਦਿੱਤਾ ਗਿਆ

ਦਿੱਲੀ 'ਚ ਖਰਾਬ ਮੌਸਮ ਕਾਰਨ ਸਾਰੀਆਂ ਉਡਾਣਾਂ ਨੂੰ ਅੰਮ੍ਰਿਤਸਰ, ਅਹਿਮਦਾਬਾਦ, ਲਖਨਊ ਅਤੇ ਨੇੜਲੇ ਹਵਾਈ ਅੱਡਿਆਂ ਵੱਲ ਮੋੜ ਦਿੱਤਾ ਗਿਆ। ਦਿੱਲੀ ਜਾਣ ਵਾਲੀਆਂ 10 ਦੇ ਕਰੀਬ ਫਲਾਈਟਾਂ ਅੰਮ੍ਰਿਤਸਰ 'ਚ ਉਤਰੀਆਂ, ਯਾਤਰੀਆਂ ਨੂੰ ਪੂਰੀ ਰਾਤ ਰਨਵੇ 'ਤੇ ਹੀ ਬਿਤਾਉਣੀ ਪਈ।

Advertisement