Monday, November 25, 2024
BREAKING
IND Vs AUS: ਪਰਥ ਟੈਸਟ 'ਚ ਟੀਮ ਇੰਡੀਆ ਨੇ ਆਸਟਰੇਲੀਆ ਨੂੰ 295 ਦੌੜਾਂ ਤੋਂ ਦਿੱਤੀ ਕਰਾਰੀ ਹਾਰ, ਬੁਮਰਾਹ ਤੇ ਯਸ਼ਸਵੀ ਬਣੇ ਮੈਚ ਦੇ ਹੀਰੋ Supreme Court: ਸੰਵਿਧਾਨ ਤੋਂ ਨਹੀਂ ਹਟੇਗਾ 'ਸਮਾਜਵਾਦੀ' ਤੇ 'ਧਰਮ ਨਿਰਪੱਖ' ਸ਼ਬਦ, ਸੁਪਰੀਮ ਕੋਰਟ ਦਾ ਇਤਿਹਾਸਕ ਫੈਸਲਾ, ਨਾਲ ਹੀ ਕਹੀ ਇਹ ਗੱਲ Punjab News: ਵਿਧਾਨ ਸਭਾ ਉਪ ਚੋਣਾਂ 'ਚ ਭਾਜਪਾ ਦੀ ਕਰਾਰੀ ਹਾਰ 'ਤੇ ਭੜਕੇ ਸਾਂਸਦ ਰਵਨੀਤ ਬਿੱਟੂ, ਪਾਰਟੀ ਪ੍ਰਧਾਨ ਸੁਨੀਲ ਜਾਖੜ 'ਤੇ ਕੱਢੀ ਭੜਾਸ Punjab News: ਖਡੂਰ ਸਾਹਿਬ 'ਚ ਬੇਰਹਿਮੀ ਨਾਲ ਨੌਜਵਾਨ ਦਾ ਕਤਲ, ਮਸ਼ਹੂਰ ਗੈਂਗਸਟਰ ਲੰਡਾ ਦਾ ਚਚੇਰਾ ਭਰਾ ਨਿਕਲਿਆ ਮ੍ਰਿਤਕ Mohali News: ਐਂਟੀ ਗੈਂਗਸਟਰ ਟਾਸਕ ਫੋਰਸ ਨੇ ਗੈਂਗਸਟਰ ਮਨਜੀਤ ਮਾਹਲ ਦੇ ਤਿੰਨ ਸਾਥੀਆਂ ਨੂੰ ਕੀਤਾ ਗ੍ਰਿਫਤਾਰ, 2 ਪਿਸਤੌਲ ਤੇ ਕਾਰਤੂਸ ਬਰਾਮਦ Punjab News: ਕਿਸਾਨਾਂ ਦੇ ਹੱਕ 'ਚ ਡਟੇ ਸੀਐਮ ਮਾਨ, ਬੋਲੇ- 'ਦਿੱਲੀ ਆਉਣ ਤੋਂ ਕਿਉਂ ਰੋਕਿਆ ਜਾ ਰਿਹਾ, ਸਰਕਾਰ ਕਿਸਾਨਾਂ ਨੂੰ ਧਰਨੇ ਲਈ...' Punjab News: ਵਿਦੇਸ਼ ਚ ਬੈਠੇ ਤਸਕਰ 18-20 ਸਾਲ ਦੇ ਨੌਜਵਾਨਾਂ ਤੋਂ ਕਰਵਾ ਰਹੇ ਨਸ਼ਾ ਤਸਕਰੀ, ਜੰਮੂ ਕਸ਼ਮੀਰ ਤੋਂ ਹੁੰਦੀ ਆਨਲਾਈਨ ਪੈਮੇਂਟ Ind vs Aus Cricket: ਭਾਰਤ ਨੇ ਆਸਟ੍ਰੇਲੀਆ 'ਤੇ ਕਸਿਆ ਸ਼ਿਕੰਜਾ, ਯਸ਼ਸਵੀ ਜੈਸਵਾਲ ਦਾ ਸ਼ਤਕ, ਬੜਤ 259 ਦੌੜਾਂ ਤੱਕ ਪਹੁੰਚੀ Priyanka Gandhi: ਵਾਇਨਾਡ ਸੀਟ 'ਤੇ ਹੋਈ ਉਪ ਚੋਣ 'ਚ ਪ੍ਰਿਯੰਕਾ ਗਾਂਧੀ ਨੇ ਰਚਿਆ ਇਤਿਹਾਸ, ਵਿਰੋਧੀ ਪਾਰਟੀ ਦੇ ਉਮੀਦਵਾਰ ਨੂੰ 4 ਲੱਖ ਵੋਟਾਂ ਤੋਂ ਹਰਾਇਆ Maharashtra Assembly Elections 2024: ਮਹਾਰਾਸ਼ਟਰ 'ਚ ਭਾਜਪਾ-ਸ਼ਿਵ ਸੈਨਾ ਗੱਠਜੋੜ ਦੀ ਜ਼ਬਰਦਸਤ ਜਿੱਤ, ਪ੍ਰੈੱਸ ਕਾਨਫਰੰਸ 'ਚ ਸ਼ਿੰਦੇ ਬੋਲੇ- 'ਮੇਰੇ ਲਈ CM ਦਾ ਮਤਲਬ ਕੌਮਨ ਮੈਨ'

National

Supreme Court: ਸੰਵਿਧਾਨ ਤੋਂ ਨਹੀਂ ਹਟੇਗਾ 'ਸਮਾਜਵਾਦੀ' ਤੇ 'ਧਰਮ ਨਿਰਪੱਖ' ਸ਼ਬਦ, ਸੁਪਰੀਮ ਕੋਰਟ ਦਾ ਇਤਿਹਾਸਕ ਫੈਸਲਾ, ਨਾਲ ਹੀ ਕਹੀ ਇਹ ਗੱਲ

November 25, 2024 03:09 PM

Supreme Court On Constitution Amendment: ਸੰਵਿਧਾਨ ਦਿਵਸ (National Constitution Day 2024) ਦੇਸ਼ ਭਰ ਵਿੱਚ ਕੱਲ੍ਹ ਯਾਨਿ 26 ਨਵੰਬਰ ਨੂੰ ਮਨਾਇਆ ਜਾਣਾ ਹੈ। ਇਸ ਤੋਂ ਪਹਿਲਾਂ ਸੁਪਰੀਮ ਕੋਰਟ (Supreme Court) ਨੇ ਸੰਵਿਧਾਨ ਨੂੰ ਲੈਕੇ ਇਤਿਹਾਸਕ ਫੈਸਲਾ ਸੁਣਾਇਆ ਹੈ, ਜਿਸ ਦੀ ਪੂਰਾ ਦੇਸ਼ ਤਾਰੀਫ ਕਰ ਰਿਹਾ ਹੈ। ਸੁਪਰੀਮ ਕੋਰਟ ਨੇ ਸੋਮਵਾਰ 25 ਨਵੰਬਰ ਨੂੰ ਇਹ ਇਤਿਹਾਸ ਫੈਸਲਾ ਸੁਣਾਇਆ। ਕੋਰਟ ਨੇ ਸੰਵਿਧਾਨ ਦੀ ਪ੍ਰਸਤਾਵਨਾ 'ਚ 1976 'ਚ ਪਾਸ ਹੋਏ 42ਵੀਂ ਸੋਧ (42nd Constitutional Amendment) ਦੇ ਅਨੁਸਾਰ, 'ਸਮਾਜਵਾਦੀ' ਤੇ 'ਧਰਮ ਨਿਰਪੱਖ' ਸ਼ਬਦਾਂ ਨੂੰ ਸ਼ਾਮਲ ਕਰਨ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਜਿਸ ਦਾ ਮਤਲਬ ਹੈ ਕਿ ਸੰਵਿਧਾਨ ਵਿੱਚੋਂ 'ਸਮਾਜਵਾਦੀ' ਤੇ 'ਧਰਮ ਨਿਰਪੱਖ' ਸ਼ਬਦਾਂ ਨੂੰ ਬਾਹਰ ਨਹੀਂ ਕੱਢਿਆ ਜਾਵੇਗਾ।

ਭਾਰਤ ਦੇ ਚੀਫ਼ ਜਸਟਿਸ (ਸੀਜੇਆਈ) (Chief Justice Of India CJI) ਸੰਜੀਵ ਖੰਨਾ ਅਤੇ ਜਸਟਿਸ ਸੰਜੇ ਕੁਮਾਰ ਦੇ ਬੈਂਚ ਨੇ ਕਿਹਾ ਕਿ ਸੰਸਦ ਦੀ ਸੋਧ ਸ਼ਕਤੀ ਪ੍ਰਸਤਾਵਨਾ ਤੱਕ ਵੀ ਵਧਦੀ ਹੈ। ਪ੍ਰਸਤਾਵਨਾ ਨੂੰ ਅਪਣਾਉਣ ਦੀ ਮਿਤੀ ਪ੍ਰਸਤਾਵਨਾ ਨੂੰ ਸੋਧਣ ਲਈ ਸੰਸਦ ਦੀ ਸ਼ਕਤੀ ਨੂੰ ਸੀਮਤ ਨਹੀਂ ਕਰਦੀ। ਇਸ ਆਧਾਰ 'ਤੇ ਪਟੀਸ਼ਨਰ ਦੀ ਦਲੀਲ ਨੂੰ ਰੱਦ ਕਰ ਦਿੱਤਾ ਗਿਆ। ਸੀਜੇਆਈ ਨੇ ਸੁਣਵਾਈ ਦੌਰਾਨ ਕਿਹਾ, "ਲਗਭਗ ਇੰਨੇ ਸਾਲ ਹੋ ਗਏ ਹਨ, ਹੁਣ ਇਹ ਮੁੱਦਾ ਕਿਉਂ ਉਠਾਇਆ ਜਾ ਰਿਹਾ ਹੈ।"

22 ਨਵੰਬਰ ਨੂੰ ਸੁਰੱਖਿਅਤ ਰੱਖਿਆ ਗਿਆ ਸੀ ਫੈਸਲਾ
ਦੱਸ ਦਈਏ ਕਿ ਇਸ ਤੋਂ ਪਹਿਲਾਂ ਬੈਂਚ ਨੇ ਪਟੀਸ਼ਨਰਾਂ ਦੀ ਇਸ ਮਾਮਲੇ ਨੂੰ ਵੱਡੀ ਬੈਂਚ ਕੋਲ ਭੇਜਣ ਦੀ ਅਪੀਲ ਨੂੰ ਰੱਦ ਕਰ ਦਿੱਤਾ ਸੀ। ਹਾਲਾਂਕਿ, ਸੀਜੇਆਈ ਖੰਨਾ ਕੁਝ ਵਕੀਲਾਂ ਦੇ ਅੜਿੱਕੇ ਤੋਂ ਪਰੇਸ਼ਾਨ ਹੋ ਕੇ ਇਹ ਹੁਕਮ ਸੁਣਾਉਣ ਵਾਲੇ ਸਨ, ਪਰ ਉਨ੍ਹਾਂ ਕਿਹਾ ਕਿ ਉਹ ਸੋਮਵਾਰ ਨੂੰ ਹੁਕਮ ਸੁਣਾਉਣਗੇ।

CJI ਖੰਨਾ ਨੇ 22 ਨਵੰਬਰ ਨੂੰ ਸੁਣਵਾਈ ਦੌਰਾਨ ਕਿਹਾ, 'ਭਾਰਤੀ ਅਰਥ 'ਚ ਸਮਾਜਵਾਦੀ ਹੋਣਾ ਸਿਰਫ ਕਲਿਆਣਕਾਰੀ ਰਾਜ ਦੇ ਰੂਫ ਵਿੱਚ ਸਮਝਿਆ ਜਾਂਦਾ ਹੈ। ਭਾਰਤ 'ਚ ਸਮਾਜਵਾਦੀ ਨੂੰ ਸਮਝਣ ਦਾ ਤਰੀਕਾ ਹੋਰ ਦੇਸ਼ਾਂ ਤੋਂ ਬਹੁਤ ਵੱਖਰਾ ਹੈ। ਸਾਡੀ ਸਮਝ 'ਚ, ਸਮਾਜਵਾਦ ਦਾ ਮੁੱਖ ਰੂਪ ਚ ਮਤਲਬ ਕਲਿਆਣਕਾਰੀ ਰਾਜ ਹੈ....ਬੱਸ ਇਨ੍ਹਾਂ ਹੀ..... ਇਸ ਨੇ ਕਦੇ ਵੀ ਨਿੱਜੀ ਖੇਤਰ ਨੂੰ ਨਹੀਂ ਰੋਕਿਆ ਹੈ, ਜੋ ਚੰਗੀ ਤਰ੍ਹਾਂ ਪ੍ਰਫੂਲਿਤ ਹੋ ਰਿਹਾ ਹੈ। ਸਾਨੂੰ ਸਾਰਿਆਂ ਨੂੰ ਇਸ ਤੋਂ ਫਾਇਦਾ ਮਿਿਲਿਆ ਹੈ। ਸਮਾਜਵਾਦ ਸ਼ਬਦ ਦੀ ਵਰਤੋਂ ਇੱਕ ਅਲੱਗ ਨਜ਼ਰੀਏ ਨਾਲ ਕੀਤੀ ਜਾਂਦੀ ਹੈ, ਜਿਸ ਦਾ ਮਤਲਬ ਹੈ ਕਿ ਉਸ ਨੂੰ ਲੋਕਾਂ ਦੀ ਭਲਾਈ ਲਈ ਖੜਾ ਹੋਣਾ ਚਾਹੀਦਾ ਹੈ ਅਤੇ ਮੌਕਿਆਂ ਦੀ ਸਮਾਨਤਾ ਪ੍ਰਦਾਨ ਕਰਨੀ ਚਾਹੀਦੀ ਹੈ।'

ਐਡਵੋਕੇਟ ਜੈਨ ਨੇ ਪ੍ਰਗਟਾਇਆ ਸੀ  ਇਤਰਾਜ਼
ਸੀਜੇਆਈ ਖੰਨਾ ਨੇ ਅੱਗੇ ਕਿਹਾ ਕਿ ਐਸਆਰ ਬੋਮਾਈ ਕੇਸ ਵਿੱਚ, "ਧਰਮ ਨਿਰਪੱਖਤਾ" ਨੂੰ ਸੰਵਿਧਾਨ ਦੇ ਬੁਨਿਆਦੀ ਢਾਂਚੇ ਦਾ ਇੱਕ ਹਿੱਸਾ ਮੰਨਿਆ ਗਿਆ ਹੈ। ਇਸ 'ਤੇ ਵਕੀਲ ਜੈਨ ਨੇ ਕਿਹਾ ਕਿ ਸੋਧ ਨੂੰ ਲੋਕਾਂ ਦੀ ਗੱਲ ਸੁਣੇ ਬਿਨਾਂ ਪਾਸ ਕਰ ਦਿੱਤਾ ਗਿਆ, ਕਿਉਂਕਿ ਇਹ ਐਮਰਜੈਂਸੀ ਦੌਰਾਨ ਕੀਤਾ ਗਿਆ ਸੀ ਅਤੇ ਇਨ੍ਹਾਂ ਸ਼ਬਦਾਂ ਨੂੰ ਸ਼ਾਮਲ ਕਰਨਾ ਲੋਕਾਂ ਨੂੰ ਕੁਝ ਵਿਚਾਰਧਾਰਾਵਾਂ ਦਾ ਪਾਲਣ ਕਰਨ ਲਈ ਮਜਬੂਰ ਕਰਨ ਦੇ ਬਰਾਬਰ ਹੋਵੇਗਾ। ਜਦੋਂ ਪ੍ਰਸਤਾਵਨਾ ਵਿੱਚ ਇੱਕ ਕੱਟ-ਆਫ ਤਾਰੀਖ ਹੈ ਤਾਂ ਬਾਅਦ ਵਿੱਚ ਸ਼ਬਦਾਂ ਨੂੰ ਕਿਵੇਂ ਜੋੜਿਆ ਜਾ ਸਕਦਾ ਹੈ। ਜੈਨ ਨੇ ਅੱਗੇ ਕਿਹਾ ਕਿ ਇਸ ਮਾਮਲੇ ਵਿੱਚ ਵਿਸਥਾਰਤ ਸੁਣਵਾਈ ਦੀ ਲੋੜ ਹੈ। ਉਨ੍ਹਾਂ ਦਲੀਲ ਦਿੱਤੀ ਕਿ ਇਸ ਮਾਮਲੇ ਨੂੰ ਵੱਡੇ ਬੈਂਚ ਵੱਲੋਂ ਵਿਚਾਰਿਆ ਜਾਣਾ ਚਾਹੀਦਾ ਹੈ। ਇਸ ਤੋਂ ਬਾਅਦ ਸੀਜੇਆਈ ਨੇ ਇਸ ਦਲੀਲ ਨੂੰ ਸਾਫ਼ ਤੌਰ 'ਤੇ ਰੱਦ ਕਰ ਦਿੱਤਾ।

Have something to say? Post your comment

More from National

Ludhiana News: ਬੀਅਰ ਪੀਣ ਨੂੰ ਲੈਕੇ ਹੋਈ ਕਹਾਸੁਣੀ ਤੋਂ ਬਾਅਦ ਕੁੱਟ-ਕੁੱਟ ਕੇ ਕੀਤਾ ਨੌਜਵਾਨ ਦਾ ਕਤਲ, ਜਿਗਰੀ ਯਾਰਾਂ ਨੇ ਦਿੱਤੀ ਦਰਦਨਾਕ ਮੌਤ

Ludhiana News: ਬੀਅਰ ਪੀਣ ਨੂੰ ਲੈਕੇ ਹੋਈ ਕਹਾਸੁਣੀ ਤੋਂ ਬਾਅਦ ਕੁੱਟ-ਕੁੱਟ ਕੇ ਕੀਤਾ ਨੌਜਵਾਨ ਦਾ ਕਤਲ, ਜਿਗਰੀ ਯਾਰਾਂ ਨੇ ਦਿੱਤੀ ਦਰਦਨਾਕ ਮੌਤ

Amritsar News: ਦੁਬਈ ਤੋਂ ਅੰਡਵਵੀਅਰ 'ਚ ਲੁਕਾ ਕੇ ਲਿਆਇਆ ਡੇਢ ਕਰੋੜ ਦਾ ਸੋਨਾ, ਕਸਟਮ ਵਿਭਾਗ ਨੇ ਅੰਮ੍ਰਿਤਸਰ ਏਅਰਪੋਰਟ 'ਤੇ ਕੀਤਾ ਕਾਬੂ

Amritsar News: ਦੁਬਈ ਤੋਂ ਅੰਡਵਵੀਅਰ 'ਚ ਲੁਕਾ ਕੇ ਲਿਆਇਆ ਡੇਢ ਕਰੋੜ ਦਾ ਸੋਨਾ, ਕਸਟਮ ਵਿਭਾਗ ਨੇ ਅੰਮ੍ਰਿਤਸਰ ਏਅਰਪੋਰਟ 'ਤੇ ਕੀਤਾ ਕਾਬੂ

Priyanka Gandhi: ਵਾਇਨਾਡ ਸੀਟ 'ਤੇ ਹੋਈ ਉਪ ਚੋਣ 'ਚ ਪ੍ਰਿਯੰਕਾ ਗਾਂਧੀ ਨੇ ਰਚਿਆ ਇਤਿਹਾਸ, ਵਿਰੋਧੀ ਪਾਰਟੀ ਦੇ ਉਮੀਦਵਾਰ ਨੂੰ 4 ਲੱਖ ਵੋਟਾਂ ਤੋਂ ਹਰਾਇਆ

Priyanka Gandhi: ਵਾਇਨਾਡ ਸੀਟ 'ਤੇ ਹੋਈ ਉਪ ਚੋਣ 'ਚ ਪ੍ਰਿਯੰਕਾ ਗਾਂਧੀ ਨੇ ਰਚਿਆ ਇਤਿਹਾਸ, ਵਿਰੋਧੀ ਪਾਰਟੀ ਦੇ ਉਮੀਦਵਾਰ ਨੂੰ 4 ਲੱਖ ਵੋਟਾਂ ਤੋਂ ਹਰਾਇਆ

Maharashtra Assembly Elections 2024: ਮਹਾਰਾਸ਼ਟਰ 'ਚ ਭਾਜਪਾ-ਸ਼ਿਵ ਸੈਨਾ ਗੱਠਜੋੜ ਦੀ ਜ਼ਬਰਦਸਤ ਜਿੱਤ, ਪ੍ਰੈੱਸ ਕਾਨਫਰੰਸ 'ਚ ਸ਼ਿੰਦੇ ਬੋਲੇ- 'ਮੇਰੇ ਲਈ CM ਦਾ ਮਤਲਬ ਕੌਮਨ ਮੈਨ'

Maharashtra Assembly Elections 2024: ਮਹਾਰਾਸ਼ਟਰ 'ਚ ਭਾਜਪਾ-ਸ਼ਿਵ ਸੈਨਾ ਗੱਠਜੋੜ ਦੀ ਜ਼ਬਰਦਸਤ ਜਿੱਤ, ਪ੍ਰੈੱਸ ਕਾਨਫਰੰਸ 'ਚ ਸ਼ਿੰਦੇ ਬੋਲੇ- 'ਮੇਰੇ ਲਈ CM ਦਾ ਮਤਲਬ ਕੌਮਨ ਮੈਨ'

Punjab News: ਪੰਜਾਬ ਦੀ ਫਾਰਮਾ ਕੰਪਨੀ 'ਤੇ ਨੇ ਕੀਤੀ ਵੱਡੀ ਕਾਰਵਾਈ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ 'ਤੇ ਵੀ ਚੁੱਕੇ ਸਵਾਲ

Punjab News: ਪੰਜਾਬ ਦੀ ਫਾਰਮਾ ਕੰਪਨੀ 'ਤੇ ਨੇ ਕੀਤੀ ਵੱਡੀ ਕਾਰਵਾਈ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ 'ਤੇ ਵੀ ਚੁੱਕੇ ਸਵਾਲ

Sikh Jokes: ਸਿੱਖਾਂ ਤੇ ਚੁਟਕਲੇ ਬਣਾਉਣ ਵਾਲਿਆਂ ਦੀ ਹੁਣ ਖੈਰ ਨਹੀਂ, ਸੁਪਰੀਮ ਕੋਰਟ ਨੇ ਕੇ ਦਿੱਤੀ ਇਹ ਗੱਲ, 'ਇਹ ਦੁਰਵਿਵਹਾਰ ਹੈ

Sikh Jokes: ਸਿੱਖਾਂ ਤੇ ਚੁਟਕਲੇ ਬਣਾਉਣ ਵਾਲਿਆਂ ਦੀ ਹੁਣ ਖੈਰ ਨਹੀਂ, ਸੁਪਰੀਮ ਕੋਰਟ ਨੇ ਕੇ ਦਿੱਤੀ ਇਹ ਗੱਲ, 'ਇਹ ਦੁਰਵਿਵਹਾਰ ਹੈ

Viral Video: ਸੜਕ 'ਤੇ ਇੱਕ ਦੂਜੇ ਨਾਲ ਭਿੜੀਆਂ ਔਰਤਾਂ, ਲੜਾਈ 'ਚ ਖੂਬ ਚੱਲੀਆਂ ਚੱਪਲਾਂ, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ

Viral Video: ਸੜਕ 'ਤੇ ਇੱਕ ਦੂਜੇ ਨਾਲ ਭਿੜੀਆਂ ਔਰਤਾਂ, ਲੜਾਈ 'ਚ ਖੂਬ ਚੱਲੀਆਂ ਚੱਪਲਾਂ, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ

Sultanpur Lodhi: ਭਾਜਪਾ ਦੇ ਯੂਥ ਆਗੂ ਦਾ ਸੁਲਤਾਨਪੁਰ ਲੋਧੀ 'ਚ ਕਤਲ, ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਉਤਾਰਿਆ ਮੌਤ ਦੇ ਘਾਟ

Sultanpur Lodhi: ਭਾਜਪਾ ਦੇ ਯੂਥ ਆਗੂ ਦਾ ਸੁਲਤਾਨਪੁਰ ਲੋਧੀ 'ਚ ਕਤਲ, ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਉਤਾਰਿਆ ਮੌਤ ਦੇ ਘਾਟ

Aishwarya Rai: ਐਸ਼ਵਰਿਆ-ਅਭਿਸ਼ੇਕ ਦੇ ਤਲਾਕ ਦੀਆਂ ਖਬਰਾਂ ਵਿਚਾਲੇ ਅਮਿਤਾਭ ਬੱਚਨ ਦੀ ਪੋਸਟ ਵਾਇਰਲ, ਨੂੰਹ ਬਾਰੇ ਕਹਿ ਦਿੱਤੀ ਇਹ ਗੱਲ

Aishwarya Rai: ਐਸ਼ਵਰਿਆ-ਅਭਿਸ਼ੇਕ ਦੇ ਤਲਾਕ ਦੀਆਂ ਖਬਰਾਂ ਵਿਚਾਲੇ ਅਮਿਤਾਭ ਬੱਚਨ ਦੀ ਪੋਸਟ ਵਾਇਰਲ, ਨੂੰਹ ਬਾਰੇ ਕਹਿ ਦਿੱਤੀ ਇਹ ਗੱਲ

Sensex Closing Bell: ਗਿਰਾਵਟ ਨਾਲ ਬੰਦ ਹੋਇਆ ਸ਼ੇਅਰ ਬਾਜ਼ਾਰ, ਸੰਸੈਕਸ 422 ਅੰਕ ਟੁੱਟਿਆ, ਨਿਫਟੀ 23350 ਤੋਂ ਹੇਠਾਂ

Sensex Closing Bell: ਗਿਰਾਵਟ ਨਾਲ ਬੰਦ ਹੋਇਆ ਸ਼ੇਅਰ ਬਾਜ਼ਾਰ, ਸੰਸੈਕਸ 422 ਅੰਕ ਟੁੱਟਿਆ, ਨਿਫਟੀ 23350 ਤੋਂ ਹੇਠਾਂ