Thursday, October 17, 2024
BREAKING
ਹੁਣ 4 ਮਹੀਨੇ ਪਹਿਲਾਂ ਬੁੱਕ ਨਹੀਂ ਕਰਵਾ ਸਕੋਗੇ ਟ੍ਰੇਨ ਟਿਕਟ, ਰੇਲ ਵਿਭਾਗ ਨੇ ਬਦਲੇ ਟਿਕਟ ਬੁਕਿੰਗ ਨਿਯਮ, ਕੀਤਾ ਵੱਡਾ ਬਦਲਾਅ Nayab Singh Saini: ਨਾਇਬ ਸਿੰਘ ਸੈਣੀ ਨੇ ਚੁੱਕੀ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਸਹੁੰ, ਇਹਨਾਂ ਵਿਧਾਇਕਾਂ ਨੂੰ ਮਿਲੀ ਨਵੀਂ ਕੈਬਿਨਟ 'ਚ ਜਗ੍ਹਾ Lawrence Bishnoi:ਲਾਰੈਂਸ ਬਿਸ਼ਨੋਈ ਲਈ ਬੁਰੀ ਖ਼ਬਰ! ਦੇਸ਼ ਭਰ ਦੇ ਪੁਲਿਸ ਮਹਿਕਮੇ ਲਾਰੈਂਸ ਗੈਂਗ ਖਿਲਾਫ ਐਕਸ਼ਨ ਮੋਡ ਵਿੱਚ, 2 ਸ਼ਾਰਪ ਸ਼ੂਟਰ ਗ੍ਰਿਫਤਾਰ Nayab Singh Saini: ਨਾਇਬ ਸਿੰਘ ਸੈਣੀ ਅੱਜ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ, ਇਹ ਵਿਧਾਇਕ ਹੋ ਸਕਦੇ ਹਨ ਨਵੀਂ ਕੈਬਿਨੇਟ ਵਿੱਚ ਸ਼ਾਮਲ Giani Harpreet Singh: ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤਾ ਅਸਤੀਫਾ Gold Price Today: ਕਰਵਾ ਚੌਥ ਤੋਂ ਪਹਿਲਾਂ ਸੋਨੇ ਦੀਆਂ ਕੀਮਤਾਂ ਚ ਇੱਕ ਵਾਰ ਫੇਰ ਆਇਆ ਉਛਾਲ, ਜਾਣੋ ਤੁਹਾਡੇ ਸ਼ਹਿਰ ਚ ਤਾਜ਼ਾ ਗੋਲਡ ਰੇਟ Petrol Price Today: ਪੈਟਰੋਲ, ਡੀਜ਼ਲ ਦੀਆਂ ਤਾਜ਼ਾ ਕੀਮਤਾਂ ਦਾ ਹੋਇਆ ਐਲਾਨ, ਜਾਣੋ 17 ਅਕਤੂਬਰ ਨੂੰ ਆਪਣੇ ਸ਼ਹਿਰ ਵਿੱਚ ਤਾਜ਼ਾ ਰੇਟ Hukamnama Sahib: ਪੜ੍ਹੋ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ Chennai Rains: ਪ੍ਰਸਿੱਧ ਸਾਊਥ ਸਟਾਰ ਰਜਨੀਕਾਂਤ ਦੇ 35 ਕਰੋੜ ਦੇ ਘਰ 'ਚ ਭਰ ਗਿਆ ਪਾਣੀ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ Nigeria: ਨਾਈਜੀਰੀਆ 'ਚ ਤੇਲ ਟੈਂਕਰ 'ਚ ਜ਼ਬਰਦਸਤ ਧਮਾਕਾ, 94 ਲੋਕਾਂ ਦੀ ਹੋਈ ਦਰਦਨਾਕ ਮੌਤ, ਕਈ ਜ਼ਖਮੀ

National

Lawrence Bishnoi:ਲਾਰੈਂਸ ਬਿਸ਼ਨੋਈ ਲਈ ਬੁਰੀ ਖ਼ਬਰ! ਦੇਸ਼ ਭਰ ਦੇ ਪੁਲਿਸ ਮਹਿਕਮੇ ਲਾਰੈਂਸ ਗੈਂਗ ਖਿਲਾਫ ਐਕਸ਼ਨ ਮੋਡ ਵਿੱਚ, 2 ਸ਼ਾਰਪ ਸ਼ੂਟਰ ਗ੍ਰਿਫਤਾਰ

October 17, 2024 12:51 PM

Lawrence Bishnoi Gang Encounter: ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਤੇ ਐੱਨਸੀਪੀ ਨੇਤਾ ਬਾਬਾ ਸਿੱਦੀਕੀ ਦੇ ਕਤਲ ਵਿੱਚ ਸ਼ਾਮਲ ਹਮਲਾਵਰਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸੇ ਲੜੀ ਵਿੱਚ ਦਿੱਲੀ ਪੁਲਿਸ ਨੇ ਵੀਰਵਾਰ (17 ਅਕਤੂਬਰ) ਦੀ ਸਵੇਰ ਲਾਰੈਂਸ ਬਿਸ਼ਨੋਈ ਤੇ ਹਾਸ਼ਿਮ ਬਾਬਾ ਗੈਂਗ ਦਾ ਅੰਤਰਰਾਜੀ ਸ਼ਾਰਪ ਸ਼ੂਟਰ ਮੁਕਾਬਲੇ ਦੌਰਾਨ ਗ੍ਰਿਫਤਾਰ ਕੀਤਾ।

ਦਿੱਲੀ ਵਿੱਚ ਬਿਸ਼ਨੋਈ ਗੈਂਗ ਨਾਲ ਮੁਕਾਬਲਾ

ਪੁਲਿਸ ਵੱਲੋਂ ਫੜਿਆ ਗਿਆ ਇਹ ਸ਼ਾਰਪ ਸ਼ੂਟਰ ਯੋਗੇਸ਼ ਦਿੱਲੀ ਦੇ ਗ੍ਰੇਟਰ ਕੈਲਾਸ਼ ਵਿੱਚ ਜਿਮ ਮਾਲਕ ਨਾਦਿਰ ਸ਼ਾਹ ਦੇ ਕਤਲ ਦਾ ਮੁੱਖ ਸ਼ੂਟਰ ਸੀ। ਪੁਲਿਸ ਕਾਰਵਾਈ ਦੌਰਾਨ ਇੱਕ ਸ਼ਾਰਪ ਸ਼ੂਟਰ ਦੀ ਲੱਤ ਵਿੱਚ ਗੋਲੀ ਲੱਗਣ ਨਾਲ ਉਹ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਉਸ ਦੇ ਕਬਜ਼ੇ 'ਚੋਂ ਇਕ ਬਿਨਾਂ ਨੰਬਰ ਵਾਲਾ ਮੋਟਰਸਾਈਕਲ, ਇਕ ਪਿਸਤੌਲ ਅਤੇ ਕਈ ਕਾਰਤੂਸ ਬਰਾਮਦ ਕੀਤੇ ਹਨ। ਮੁਲਜ਼ਮ ਦੀ ਪਛਾਣ ਯੋਗੇਸ਼ ਕੁਮਾਰ ਉਰਫ਼ ਰਾਜੂ ਵਾਸੀ ਬਦਾਯੂੰ, (ਉੱਤਰ ਪ੍ਰਦੇਸ਼) ਵਜੋਂ ਹੋਈ ਹੈ।

ਇਸ ਤੋਂ ਪਹਿਲਾਂ ਹਰਿਆਣਾ ਅਤੇ ਮੁੰਬਈ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਸੁਖਵੀਰ ਉਰਫ਼ ਸੁੱਖਾ ਨੂੰ ਪਾਣੀਪਤ ਦੇ ਸੈਕਟਰ 29 ਥਾਣਾ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਸਲਮਾਨ ਖਾਨ ਦੇ ਘਰ 'ਤੇ ਗੋਲੀਬਾਰੀ ਕਰਨ ਦੇ ਮਾਮਲੇ 'ਚ ਦੋਸ਼ੀ ਹੈ।

ਹਰਿਆਣਾ 'ਚ ਸ਼ੂਟਰ ਕਿਵੇਂ ਹੋਇਆ ਗ੍ਰਿਫਤਾਰ?

ਨਵੀਂ ਮੁੰਬਈ ਪੁਲਿਸ ਅਤੇ ਪਾਣੀਪਤ ਪੁਲਿਸ ਵੱਲੋਂ ਸਾਂਝੇ ਆਪ੍ਰੇਸ਼ਨ ਵਿੱਚ ਗ੍ਰਿਫ਼ਤਾਰ ਕੀਤੇ ਗਏ ਲਾਰੈਂਸ ਗੈਂਗ ਦੇ ਸ਼ੂਟਰ ਸੁਖਬੀਰ ਉਰਫ਼ ਸੁੱਖਾ ਦੀ ਗ੍ਰਿਫ਼ਤਾਰੀ ਦੀ ਕਹਾਣੀ ਬੜੀ ਦਿਲਚਸਪ ਹੈ। ਨਵੀਂ ਮੁੰਬਈ ਦੀ ਪਨਵੇਲ ਸਿਟੀ ਪੁਲਿਸ ਸਲਮਾਨ ਖਾਨ ਦੇ ਪਨਵੇਲ ਫਾਰਮ ਹਾਊਸ ਦੀ ਰੇਕੀ ਕਰਨ ਦੇ ਮਾਮਲੇ ਦੀ ਜਾਂਚ ਕਰ ਰਹੀ ਸੀ। ਲਾਰੇਂਸ ਦੇ ਗੁੰਡਿਆਂ ਨੇ ਸਲਮਾਨ ਖਾਨ ਦੇ ਪਨਵੇਲ ਫਾਰਮ ਹਾਊਸ ਵਿੱਚ ਉਸ ਨੂੰ ਮਾਰਨ ਦੇ ਇਰਾਦੇ ਨਾਲ ਰੇਕੀ ਕੀਤੀ ਸੀ। ਉਸ ਸਮੇਂ ਪੁਲਿਸ ਨੇ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ। ਸੁਖਬੀਰ ਉਰਫ ਸੁੱਖਾ ਇਸ ਮਾਮਲੇ 'ਚ ਫਰਾਰ ਸੀ, ਉਸ ਨੂੰ ਸਲਮਾਨ ਖਾਨ ਨੂੰ ਗੋਲੀ ਮਾਰਨ ਦਾ ਕੰਮ ਮਿਲਿਆ ਸੀ।

ਪਨਵੇਲ ਸਿਟੀ ਪੁਲਿਸ ਲਗਾਤਾਰ ਉਸ ਦੀ ਭਾਲ ਕਰ ਰਹੀ ਸੀ। ਬੁੱਧਵਾਰ (16 ਅਕਤੂਬਰ 2024) ਨੂੰ ਪੁਲਿਸ ਟੀਮ ਉਸ ਦੀ ਭਾਲ ਵਿੱਚ ਪਾਣੀਪਤ ਪਹੁੰਚੀ। ਪਨਵੇਲ ਸਿਟੀ ਪੁਲਿਸ ਕੋਲ ਸੁੱਖਾ ਦੀ ਲਾਈਵ ਲੋਕੇਸ਼ਨ ਸੀ, ਉਹ ਪਾਣੀਪਤ ਦੇ ਇੱਕ ਹੋਟਲ ਵਿੱਚ ਠਹਿਰਿਆ ਹੋਇਆ ਸੀ। ਪੁਲਿਸ ਟੀਮ ਦੇ ਕਈ ਲੋਕਾਂ ਨੇ ਉਸ ਹੋਟਲ ਦੇ ਵਿੱਚ ਕਮਰੇ ਬੁੱਕ ਕਰਵਾਏ।

ਇਸ ਤੋਂ ਬਾਅਦ ਪਾਣੀਪਤ ਪੁਲਿਸ ਨਾਲ ਸੰਪਰਕ ਕੀਤਾ ਗਿਆ। ਪਾਣੀਪਤ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ। ਜਿਸ ਕਮਰੇ ਦੇ ਅੰਦਰ ਸੁੱਖਾ ਮੌਜੂਦ ਸੀ, ਉਸ ਕਮਰੇ ਦਾ ਦਰਵਾਜ਼ਾ ਖੁਲਵਾਇਆ ਗਿਆ। ਪਹਿਲਾਂ ਤਾਂ ਪੁਲਿਸ ਵੀ ਲਾਰੈਂਸ ਦੇ ਸ਼ੂਟਰ ਸੁੱਖਾ ਨੂੰ ਦੇਖ ਕੇ ਹੈਰਾਨ ਰਹਿ ਗਈ ਸੀ, ਕਿਉਂਕਿ ਉਸ ਦੇ ਵਾਲ ਅਤੇ ਦਾੜ੍ਹੀ ਵਧੀ ਹੋਈ ਸੀ। ਉਸ ਦੀ ਦਿੱਖ ਬਿਲਕੁਲ ਵੀ ਮੇਲ ਨਹੀਂ ਖਾਂਦੀ ਸੀ, ਪਰ ਪੁੱਛਗਿੱਛ ਤੋਂ ਬਾਅਦ ਪੁਸ਼ਟੀ ਹੋਈ ਕਿ ਇਹ ਲਾਰੈਂਸ ਦਾ ਸ਼ੂਟਰ ਸੁੱਖਾ ਸੀ। ਫਿਰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।

Have something to say? Post your comment