Thursday, October 17, 2024
BREAKING
Nayab Singh Saini: ਨਾਇਬ ਸਿੰਘ ਸੈਣੀ ਅੱਜ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ, ਇਹ ਵਿਧਾਇਕ ਹੋ ਸਕਦੇ ਹਨ ਨਵੀਂ ਕੈਬਿਨੇਟ ਵਿੱਚ ਸ਼ਾਮਲ Giani Harpreet Singh: ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤਾ ਅਸਤੀਫਾ Gold Price Today: ਕਰਵਾ ਚੌਥ ਤੋਂ ਪਹਿਲਾਂ ਸੋਨੇ ਦੀਆਂ ਕੀਮਤਾਂ ਚ ਇੱਕ ਵਾਰ ਫੇਰ ਆਇਆ ਉਛਾਲ, ਜਾਣੋ ਤੁਹਾਡੇ ਸ਼ਹਿਰ ਚ ਤਾਜ਼ਾ ਗੋਲਡ ਰੇਟ Petrol Price Today: ਪੈਟਰੋਲ, ਡੀਜ਼ਲ ਦੀਆਂ ਤਾਜ਼ਾ ਕੀਮਤਾਂ ਦਾ ਹੋਇਆ ਐਲਾਨ, ਜਾਣੋ 17 ਅਕਤੂਬਰ ਨੂੰ ਆਪਣੇ ਸ਼ਹਿਰ ਵਿੱਚ ਤਾਜ਼ਾ ਰੇਟ Hukamnama Sahib: ਪੜ੍ਹੋ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ Chennai Rains: ਪ੍ਰਸਿੱਧ ਸਾਊਥ ਸਟਾਰ ਰਜਨੀਕਾਂਤ ਦੇ 35 ਕਰੋੜ ਦੇ ਘਰ 'ਚ ਭਰ ਗਿਆ ਪਾਣੀ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ Nigeria: ਨਾਈਜੀਰੀਆ 'ਚ ਤੇਲ ਟੈਂਕਰ 'ਚ ਜ਼ਬਰਦਸਤ ਧਮਾਕਾ, 94 ਲੋਕਾਂ ਦੀ ਹੋਈ ਦਰਦਨਾਕ ਮੌਤ, ਕਈ ਜ਼ਖਮੀ Punjab News: ਪੰਜਾਬ ਭਰ 'ਚ ਕੱਲ੍ਹ ਯਾਨਿ 17 ਅਕਤੂਬਰ ਨੂੰ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਹੋਰ ਅਦਾਰੇ ਰਹਿਣਗੇ ਬੰਦ, ਜਾਣੋ ਕਾਰਨ Rajiv Kumar: ਭਾਰਤ ਦੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦੇ ਹੈਲੀਕੌਪਟਰ ਦੀ ਹੋਈ ਐਮਰਜੈਂਸੀ ਲੈਂਡਿੰਗ, ਜਾਣੋ ਕੀ ਹੈ ਇਸ ਦੀ ਵਜ੍ਹਾ Narendra Modi: ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫਾ, ਕਣਕ ਦੀ 'ਚ 150 ਰੁਪਏ ਦਾ ਕੀਤਾ ਵਾਧਾ

Punjab

Giani Harpreet Singh: ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤਾ ਅਸਤੀਫਾ

October 17, 2024 09:45 AM

Giani Harpreet Singh Resignation: ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਾਬਕਾ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਦੀਆਂ ਕਥਿਤ ਧਮਕੀਆਂ ਤੋਂ ਬਾਅਦ ਮਾਨਸਿਕ ਪ੍ਰੇਸ਼ਾਨੀ ਦਾ ਹਵਾਲਾ ਦਿੰਦੇ ਹੋਏ ਅਸਤੀਫਾ ਦੇ ਦਿੱਤਾ ਹੈ।

ਉਨ੍ਹਾਂ ਦਾ ਅਸਤੀਫ਼ਾ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਵਲਟੋਹਾ ਨੂੰ ਤਖ਼ਤ ਦੇ ਜਥੇਦਾਰਾਂ ਦੀ ਭਰੋਸੇਯੋਗਤਾ ਨੂੰ ਢਾਹ ਲਾਉਣ ਦਾ ਦੋਸ਼ੀ ਠਹਿਰਾਉਂਦਿਆਂ, ਓਹਨਾਂ ਨੂੰ ਅਕਾਲੀ ਦਲ ਤੋਂ ਬਰਖਾਸਤ ਕਰਨ ਲਈ ਕਹਿਣ ਤੋਂ ਇੱਕ ਦਿਨ ਬਾਅਦ ਆਇਆ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਆਪਣਾ ਅਸਤੀਫਾ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸੌਂਪ ਦਿੱਤਾ ਹੈ। ਉਨ੍ਹਾਂ ਕਿਹਾ, “ਮੈਂ ਧਾਮੀ ਸਾਹਿਬ ਨੂੰ ਮੇਰਾ ਅਸਤੀਫਾ ਪ੍ਰਵਾਨ ਕਰਨ ਦੀ ਅਪੀਲ ਕੀਤੀ ਹੈ, ਕਿਉਂਕਿ ਮੈਂ ਹੁਣ ਅਜਿਹੇ ਮਾਨਸਿਕ ਦਬਾਅ ਹੇਠ ਇਸ ਅਹੁਦੇ ਦੀ ਜ਼ਿੰਮੇਵਾਰੀ ਨਹੀਂ ਸੰਭਾਲ ਸਕਾਂਗਾ।”

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ, “ਪਹਿਲਾਂ ਤਾਂ ਵਲਟੋਹਾ ਨੇ ਮੇਰੇ ਚਰਿੱਤਰ 'ਤੇ ਗੰਦੇ ਇਲਜ਼ਾਮ ਲਾਏ, ਪਰ ਹੁਣ ਉਸ ਨੇ ਮੇਰੇ ਪਰਿਵਾਰ ਨੂੰ ਨਿਸ਼ਾਨਾ ਬਣਾ ਕੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਮੈਨੂੰ ਧਮਕੀ ਭਰੇ ਫੋਨ ਆ ਰਹੇ ਹਨ। ਮੈਂ ਦੋ ਧੀਆਂ ਦਾ ਪਿਤਾ ਹਾਂ। ਜਿਸ ਮਾਨਸਿਕ ਪੀੜਾ ਵਿੱਚੋਂ ਮੈਂ ਲੰਘ ਰਿਹਾ ਹਾਂ ਉਹ ਹੁਣ ਬਰਦਾਸ਼ਤ ਤੋਂ ਬਾਹਰ ਹੈ।"

ਇਸ ਦੇ ਨਾਲ ਹੀ ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੋਸ਼ਲ ਮੀਡੀਆ ਵਿੰਗ ਦੇ ਇਸ਼ਾਰੇ ’ਤੇ ਧਮਕੀ ਭਰੇ ਸੰਦੇਸ਼ ਭੇਜੇ ਜਾ ਰਹੇ ਹਨ। “ਮੈਨੂੰ ਪਤਾ ਲੱਗਾ ਹੈ ਕਿ ਇਸ ਪਿੱਛੇ ਕੁਝ ਅਕਾਲੀ ਆਗੂ ਸਨ। ਮੈਨੂੰ ਦੁੱਖ ਹੈ ਕਿ ਸ਼੍ਰੋਮਣੀ ਕਮੇਟੀ ਵੀ ਇਸ 'ਤੇ ਚੁੱਪ ਰਹੀ।" ਗਿਆਨੀ ਹਰਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਓਹ ਵੱਡੀ ਸਾਜਿਸ਼ ਦਾ ਸ਼ਿਕਾਰ ਹੋਏ ਹਨ।

ਉੱਧਰ ਦੂਜੇ ਪਾਸੇ, ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਵਲਟੋਹਾ ਨੇ ਕਿਹਾ ਕਿ "ਗਿਆਨੀ ਹਰਪ੍ਰੀਤ ਸਿੰਘ ਕਹਿ ਰਹੇ ਹਨ ਕਿ ਓਹ ਸਾਜ਼ਿਸ਼ ਦਾ ਸ਼ਿਕਾਰ ਹੋਏ ਹਨ। ਇਸ ਦਾ ਇਲਜ਼ਾਮ ਓਹ ਮੇਰੇ ਉੱਤੇ ਲਗਾ ਰਹੇ ਹਨ। ਜੇਕਰ ਉਸ ਕੋਲ ਸਬੂਤ ਹਨ ਤਾਂ ਉਹ ਮੇਰੇ ਖਿਲਾਫ ਕਾਰਵਾਈ ਕਰ ਸਕਦੇ ਹਨ।''

Have something to say? Post your comment