Wednesday, December 25, 2024

Punjab

ਸਰਕਾਰ ਨੇ ਸਿੱਧੂ ਮੂਸੇਵਾਲਾ ਦਾ ਆਖਰੀ ਗੀਤ SYL ਯੂਟਿਊਬ ਤੋਂ ਹਟਾਇਆ

Sidhu Moosewala Murder

June 26, 2022 07:25 PM

ਮੋਹਾਲੀ : ਸਰਕਾਰ ਨੇ SYL ਗੀਤ ਨੂੰ Youtube ਤੋਂ ਹਟਾ ਦਿੱਤਾ ਹੈ। ਸਿੱਧੂ ਮੂਸੇਵਾਲਾ ਦਾ ਆਖਰੀ ਗੀਤ ਸੀ।  ਇਸ ਗੀਤ 'ਚ ਸਿੱਧੂ ਮੂਸੇਵਾਲਾ ਨੇ ਪੰਜਾਬ ਦੇ ਵੱਡੇ ਮੁੱਦਿਆਂ ਬਾਰੇ ਗੱਲ ਕੀਤੀ ਸੀ। ਸਤਲੁਜ ਯੁਮਨਾ ਲਿੰਕ ਦਾ ਮੁੱਦਾ ਜੋ ਦਹਾਕਿਆਂ ਤੋਂ ਚਲਦਾ ਆ ਰਿਹਾ ਹੈ। ਪੰਜਾਬ ਦੇ ਪਾਣੀਆਂ ਬਾਰੇ ਇਸ ਗੀਤ 'ਚ ਗੱਲ ਕੀਤੀ ਗਈ। SYL 'ਤੇ ਸਮੇਂ-ਸਮੇਂ ਵਿਵਾਦ ਖੜ੍ਹਾ ਹੁੰਦਾ ਰਿਹਾ ਹੈ। SYL ਨਹਿਰ ਨੂੰ ਬਣਾ ਕੇ ਪੰਜਾਬ ਦਾ ਪਾਣੀ ਹਰਿਆਣਾ, ਰਾਜਸਥਾਨ ਤੇ ਦਿੱਲੀ ਨੂੰ ਦੇਣਾ ਸੀ ਪਰ ਨਹਿਰ ਨੂੰ ਬਲਵਿੰਦਰ ਸਿੰਘ ਜਟਾਣਾ ਵੱਲੋਂ ਪੂਰਾ ਨਹੀਂ ਹੋਣ ਦਿੱਤਾ ਗਿਆ। 1976 'ਚ ਐਸਵਾਈਐਲ ਨੂੰ ਬਣਾਉਣ ਦੀ ਯੋਜਨਾ ਬਣਾਈ ਗਈ ਸੀ। ਜ਼ਿਕਰਯੋਗ ਹੈ ਕਿ ਉਸ ਸਮੇਂ ਕੇਂਦਰ ਸਰਕਾਰ ਨੇ ਪੰਜਾਬ ਤੇ ਹਰਿਆਣਾ ਦੋਵੇਂ ਸੂਬਿਆਂ ਨੂੰ 35-35 ਲੱਖ ਏਕੜ ਫੁੱਟ ਪਾਣੀ ਦੇਣ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਸੀ। ਇਸ 'ਚ ਲਗਪਗ ਦੋ ਲੱਖ ਏਕੜ ਫੁੱਟ ਪਾਣੀ ਰਾਜਧਾਨੀ ਦਿੱਲੀ ਨੂੰ ਵੀ ਭੇਜਣਾ ਸੀ।

Have something to say? Post your comment