ਨਵੀਂ ਦਿੱਲੀ : CBSE ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਵਿਦਿਆਰਥੀਆਂ ਦਾ 12ਵੀਂ ਦਾ ਨਤੀਜਾ ਸਰਕਾਰੀ ਵੈਬਸਾਈਟ 'ਤੇ 31 ਜੁਲਾਈ ਤੋਂ ਪਹਿਲਾਂ ਐਲਾਨ ਜਾਵੇਗਾ। ਇਥੇ ਦਸ ਦਈਏ ਕਿ ਇਸ ਸਾਲ Corona ਦੇ ਵੱਧ ਰਹੇ ਮਾਮਲਿਆਂ ਕਾਰਨ CBSE ਦੀ 10 ਵੀਂ -12 ਵੀਂ ਦੀਆਂ ਪ੍ਰੀਖਿਆਵਾਂ ਨਹੀਂ ਹੋਈਆਂ। ਇਸੇ ਸਬੰਧ ਵਿਚ 1 ਜੂਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਸੀ ਕਿ 12 ਵੀਂ ਦੀਆਂ ਪ੍ਰੀਖਿਆਵਾਂ ਨਹੀਂ ਲਈਆਂ ਜਾਣਗੀਆਂ ਅਤੇ ਸੀਬੀਐਸਈ ਨੇ ਸਕੂਲਾਂ ਨੂੰ 17 ਜੂਨ ਨੂੰ 12 ਵੀਂ ਦੀਆਂ ਪ੍ਰੀਖਿਆਵਾਂ ਰੱਦ ਕਰਨ ਦਾ ਸਰਕੂਲਰ ਭੇਜਿਆ ਗਿਆ ਸੀ। ਇਸ ਤੋਂ ਇਲਾਵਾ ਪੰਜਾਬ ਸਕੂਲ ਸਿੱਖਿਆ ਬੋਰਡ ਅੱਜ ਯਾਨੀ ਕਿ ਸ਼ੁੱਕਰਵਾਰ ਦੁਪਹਿਰ 2.30 ਵਜੇ ਬਾਰ੍ਹਵੀਂ ਜਮਾਤ ਦਾ ਨਤੀਜਾ ਐਲਾਨ ਕਰਨ ਜਾ ਰਿਹਾ ਹੈ। PSEB ਦੇ ਕੰਟਰੋਲਰ ਪ੍ਰੀਖਿਆਵਾਂ ਜਨਕ ਮਾਹਰੋਕ ਨੇ ਇਸ ਸਬੰਧੀ ਜਾਣਕਾਰੀ ਦਿਤੀ ਹੈ।