What If Earth Stops Rotating For 40 Seconds: ਸਾਡੇ ਸੋਲਰ ਸਿਸਟਮ 'ਚ ਫਿਲਹਾਲ ਸਿਰਫ ਧਰਤੀ ਹੀ ਪਰਫੈਕਟ ਗ੍ਰਹਿ ਹੈ, ਜੋ ਕਿ ਇਨਸਾਨਾਂ ਲਈ ਰਹਿਣ ਦੇ ਕਾਬਿਲ ਹੈ। ਧਰਤੀ ਦਿਨ ਰਾਤ ਬਿਨਾਂ ਰੁਕੇ ਸੂਰਜ ਦੇ ਆਲੇ ਦੁਆਲੇ ਚੱਕਰ ਕੱਟਦੀ ਰਹਿੰਦੀ ਹੈ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਜੇ ਧਰਤੀ ਮਹਿਜ਼ 40 ਸਕਿੰਟਾਂ ਲਈ ਘੁੰਮਣਾ ਬੰਦ ਕਰ ਦੇਵੇ ਤਾਂ ਕੀ ਹੋਵੇਗਾ। ਤਾਂ ਆਓ ਅੱਜ ਤੁਹਾਨੂੰ ਦੱਸਦੇ ਹਾਂ।
ਦੱਸ ਦਈਏ ਕਿ ਧਰਤੀ ਹਰ ਸਮੇਂ ਆਪਣੇ ਐਕਸਿਸ 'ਤੇ 1 ਹਜ਼ਾਰ 670 ਕਿਲੋਮੀਟਰ ਦੀ ਰਫਤਾਰ ਨਾਲ ਘੁੰਮ ਰਹੀ ਹੈ, ਪਰ ਸਾਨੂੰ ਕਦੇ ਵੀ ਇਹ ਪਤਾ ਨਹੀਂ ਲੱਗਦਾ ਕਿ ਧਰਤੀ ਇਸ ਤਰ੍ਹਾਂ ਇੰਨੀਂ ਤੇਜ਼ ਸਪੀਡ ;ਚ ਘੁੰਮਦੀ ਹੈ, ਕਿਉਂਕਿ ਧਰਤੀ ਦੇ ਵਾਤਾਵਰਨ 'ਚ ਹਵਾਵਾਂ ਵੀ ਬਿਲਕੁਲ ਇਸੇ ਸਪੀਡ ਯਾਨਿ 1670 ਕਿਲੋਮੀਟਰ ਨਾਲ ਚੱਲ ਰਹੀਆਂ ਹਨ, ਇਸ ਨਾਲ ਧਰਤੀ ਦਾ ਬੈਲੇਂਸ ਬਣਿਆ ਰਹਿੰਦਾ ਹੈ। ਪਰ ਕੀ ਹੋਵੇਗਾ ਜੇ ਅਚਾਨਕ ਧਰਤੀ ਘੁੰਮਣਾ ਬੰਦ ਕਰ ਦੇਵੇ ਤੇ 40 ਸਕਿੰਟਾਂ ਬਾਅਦ ਫਿਰ ਤੋਂ ਨੋਰਮਲ ਤਰੀਕੇ ਨਾਲ ਘੁੰਮਣ ਲੱਗ ਪਵੇ। ਤਾਂ ਤੁਹਾਨੂੰ ਦੱਸ ਦਈਏ ਕਿ ਅਜਿਹਾ ਹੋਣ ਨਾਲ ਪੂਰੀ ਧਰਤੀ 'ਤੇ ਤਬਾਹੀ ਮੱਚ ਜਾਵੇਗੀ।
ਧਰਤੀ ਤਾਂ ਘੁੰਮਣਾ ਬੰਦ ਕਰ ਦੇਵੇਗੀ, ਪਰ ਧਰਤੀ ਦੇ ਵਾਤਾਵਰਨ 'ਚ ਹਵਾਵਾਂ 1670 ਕਿਲੋਮੀਟਰ ਦੀ ਸਪੀਡ ਨਾਲ ਚਲਦੀਆਂ ਰਹਿਣਗੀਆਂ, ਜਿਸ ਕਰਕੇ ਧਰਤੀ 'ਤੇ ਮੌਜੂਦ ਹਰ ਚੀਜ਼ ਹਵਾ 'ਚ ਉੱਡਣਾ ਸ਼ੁਰੂ ਕਰ ਦੇਵੇਗੀ। ਭਾਰੀ ਭਾਰੀ ਟਰੱਕ, ਟਰੇਨਾਂ, ਇੱਥੋਂ ਤੱਕ ਕਿ ਹਵਾਈ ਜਹਾਜ਼ ਵੀ 1670 ਕਿਲੋਮੀਟਰ ਦੀ ਸਪੀਡ ਨਾਲ ਹਵਾ 'ਚ ਉੱਡਣਗੇ। ਇਹੀ ਨਹੀਂ ਸਮੁੰਦਰ ਤੇ ਨਦੀਆਂ 'ਚ ਭਾਰੀ ਸੁਨਾਮੀ ਆਵੇਗੀ, ਜੋ ਕਿ ਤਬਾਹੀ ਦਾ ਕਾਰਨ ਬਣੇਗੀ।
ਫਿਰ ਜਦੋਂ 40 ਸਕਿੰਟਾਂ ਬਾਅਦ ਧਰਤੀ ਨੋਰਮਲ ਸਪੀਡ 'ਚ ਘੁੰਮਣ ਲੱਗ ਪਵੇਗੀ, ਤਾਂ ਹਰ ਚੀਜ਼ ਨੋਰਮਲ ਹੋ ਜਾਵੇਗੀ, ਧਰਤੀ ਬੁਰੀ ਤਰ੍ਹਾਂ ਤਬਾਹ ਹੋ ਚੁੱਕੀ ਹੋਵੇਗੀ ਅਤੇ ਧਰਤੀ 'ਤੇ ਕੋਈ ਵੀ ਪ੍ਰਾਣੀ ਨਹੀਂ ਬਚਿਆ ਹੋਵੇਗਾ। ਜੇ ਗਲਤੀ ਨਾਲ ਕੋਈ ਬਚ ਵੀ ਗਿਆ, ਤਾਂ ਉਹ ਪੀਣ ਵਾਲੇ ਪਾਣੀ ਦੀ ਤਲਾਸ਼ 'ਚ ਮਰ ਜਾਵੇਗਾ। ਕਿਉਂਕਿ ਸੁਨਾਮੀ ਆਉਣ ਕਰਕੇ ਸਮੁੰਦਰ ਦਾ ਪਾਣੀ ਪੂਰੀ ਧਰਤੀ 'ਤੇ ਫੈਲਿਆ ਹੋਵੇਗਾ, ਜਿਸ ਕਰਕੇ ਨਦੀਆਂ ਦਾ ਪਾਣੀ ਗੰਦਾ ਹੋ ਜਾਵੇਗਾ।