Chandigarh News: 71ਵੇਂ ਸਰਬ ਭਾਰਤੀ ਸਹਿਕਾਰਤਾ ਸਪਤਾਹ ਦਾ ਅੱਜ ਯਾਨਿ 20 ਨਵੰਬਰ ਨੂੰ ਸਮਾਪਨ ਹੋਣ ਜਾ ਰਿਹਾ ਹੈ। ਦੱਸ ਦਈਏ ਕਿ ਸਮਾਪਨ ਦਿਵਦ ਮੌਕੇ ਅੱਜ ਰਾਜ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ, ਇਸ ਦੌਰਾਨ ਪੁਰਸਕਾਰ ਵੀ ਦਿੱਤੇ ਜਾਣਗੇ।
ਦੱਸ ਦਈਏ ਕਿ ਇਸ ਈਵੈਂਟ ਦਾ ਆਯੋਜਨ ਸੈਕਟਰ 18, ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿਖੇ ਸਵੇਰੇ 11 ਵਜੇ ਤੋਂ ਹੋ ਰਿਹਾ ਹੈ। ਜਿਸ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਮੁੱਖ ਮਹਿਮਾਨ ਹੋਣਗੇ। ਇਸ ਦੌਰਾਨ ਮੁੱਖ ਮੰਤਰੀ ਵੱਲੋਂ 28 ਸ਼ਖਸੀਅਤਾਂ ਨੂੰ ਇਨਾਮ ਵੀ ਦਿੱਤੇ ਜਾਣਗੇ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਇਹ ਆਯੋਜਨ ਹਰ ਸਾਲ ਹੁੰਦਾ ਹੈ। ਪਰ ਇਸ ਵਾਰ ਦੇ ਸਰਬ ਭਾਰਤੀ ਸਹਿਕਾਰਤਾ ਸਪਤਾਹ ਨੂੰ ਬੇਹੱਦ ਖਾਸ ਮੰਨਿਆ ਜਾ ਰਿਹਾ ਹੈ।
ਕੀ ਰਹੇਗਾ ਖਾਸ
ਮਾਰਕਫੈੱਡ ਦਾ ਸਪੈਸ਼ਲ ਪੋਰਟਲ ਹੋਵੇਗਾ ਲੌਂਚ
ਕੌਫੀ ਟੇਬਲ ਬੁੱਕ ਦੀ ਲੌਂਚਿੰਗ
ਹੋਰ ਨਵੇਂ ਪ੍ਰੋਡਕਟ ਹੋਣਗੇ ਲੌਂਚ
ਕਾਬਿਲੇਗ਼ੌਰ ਹੈ ਕਿ 71ਵਾਂ ਸਰਬ ਭਾਰਤੀ ਸਹਿਕਾਰਤਾ ਸਪਤਾਹ 14 ਨਵੰਬਰ ਨੂੰ ਸ਼ੁਰੂ ਹੋਇਆ ਸੀ। ਇਸ ਵਿੱਚ ਕਿਸਾਨਾਂ ਦੇ ਹਿੱਤ ਲਈ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਲਈ ਵਰਕਸ਼ਾਪ ਲਾਈ ਗਈ ਸੀ, ਜਿਸ ਦੌਰਾਨ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ ਸੀ। ਇਹ ਵਰਕਸ਼ਾਪ ਪੰਜਾਬ ਦੇ ਕਿਸਾਨਾਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੋਈ ਹੈ।