Skin Care For Women: ਅੱਜ ਕੱਲ੍ਹ ਦੇ ਸਮੇਂ 'ਚ ਪ੍ਰਦੂਸ਼ਣ ਵਧਦਾ ਜਾ ਰਿਹਾ ਹੈ, ਜਿਸ ਦਾ ਸਿੱਧਾ ਅਸਰ ਲੋਕਾਂ ਦੀ ਸਕਿਨ 'ਤੇ ਪੈ ਰਿਹਾ ਹੈ। ਅਜਿਹੇ 'ਚ ਔਰਤਾਂ ਦੀ ਸਕਿਨ ਕਾਫੀ ਖਰਾਬ ਹੋ ਰਹੀ ਹੈ। ਕਿਉਂਕਿ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਸਕਿਨ ਸੈਂਸਟਿਵ ਹੁੰਦੀ ਹੈ। ਸਕਿਨ ਖਰਾਬ ਹੋਣ ਕਰਕੇ ਚਿਹਰਾ ਕਈ ਦਫਾ ਢਿਲਕ ਜਾਂਦਾ ਹੈੈ ਜਾਂ ਬਹੁਤ ਖਰਾਬ ਹੋ ਜਾਂਦਾ ਹੈ, ਜਿਸ ਕਰਕੇ ਤੁਸੀਂ ਆਪਣੀ ਉਮਰ ਤੋਂ ਜ਼ਿਆਦਾ ਨਜ਼ਰ ਆਉਣ ਲੱਗ ਪੈਂਦੇ ਹੋ।
ਸਾਇੰਸ ਵਿੱਚ ਇਸ ਦਾ ਇਲਾਜ ਵੀ ਹੈ। ਕਾਸਮੈਟਿਕ ਸਰਜਰੀ ਨਾਲ ਸਕਿਨ ਸਬੰਧੀ ਸਮੱਸਿਆਵਾਂ ਨੂੰ ਠੀਕ ਕੀਤਾ ਜਾ ਸਕਦਾ ਹੈ, ਪਰ ਮਿਡਲ ਕਲਾਸ ਔਰਤਾਂ ਲਈ ਇਹ ਟ੍ਰੀਟਮੈਂਟ ਲੈਣਾ ਮੁਸ਼ਕਲ ਹੁੰਦਾ ਹੈ। ਇਸੇ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਤੁਹਾਨੂੰ ਦੱਸਣ ਜਾ ਰਹੇ ਅਜਿਹੇ ਖਾਸ ਡਰਿੰਕਸ ਬਾਰੇ ਜਿਨ੍ਹਾਂ ਨੂੰ ਤੁਸੀਂ ਘਰ ;ਚ ਅਸਾਨੀ ਨਾਲ ਬਣਾ ਕੇ ਪੀ ਸਕਦੇ ਹੋ। ਇਸ ਦੇ ਨਾਲ ਤੁਹਾਡੀ ਸਕਿਨ ਚਮਕਦਾਰ ਬਣੇਗੀ, ਨਾਲੇ ਤੁਸੀਂ ਆਪਣੀ ਉਮਰ ਤੋਂ 10 ਸਾਲ ਜਵਾਨ ਨਜ਼ਰ ਆਓਗੇ।
ਇਹ ਇੱਕ ਅਜਿਹਾ ਡਰਿੰਕ ਹੈ, ਜਿਸ ਨੂੰ ਪੀਣ ਨਾਲ ਤੁਹਾਡੇ ਚਿਹਰੇ 'ਤੇ ਨਿਖਾਰ ਆਵੇਗਾ ਅਤੇ ਤੁਹਾਡੀ ਸਕਿਨ ਚਮਕਦਾਰ ਹੋ ਜਾਵੇਗੀ। ਇਹ ਇੱਕ ਅਜਿਹਾ ਸ਼ਕਤੀਸ਼ਾਲੀ ਡਰਿੰਕ ਹੈ, ਜੋ ਸਾਲਾਂ ਤੱਕ ਤੁਹਾਡੀ ਚਮੜੀ ਦੀ ਸੁੰਦਰਤਾ ਅਤੇ ਕੁਦਰਤੀ ਸੁੰਦਰਤਾ ਨੂੰ ਬਣਾਈ ਰੱਖਣ ਵਿੱਚ ਮਦਦ ਕਰ ਸਕਦਾ ਹੈ। ਆਓ ਜਾਣਦੇ ਹਾਂ ਇਸ ਹੱਲ ਬਾਰੇ...
ਕਿਉਂ ਖਰਾਬ ਹੋ ਰਹੀ ਹੈ ਸਕਿਨ?
ਅੱਜ-ਕੱਲ੍ਹ ਪ੍ਰਦੂਸ਼ਣ ਕਾਰਨ ਮਾੜੀ ਖੁਰਾਕ ਕਾਰਨ ਚਮੜੀ ਅਤੇ ਲੀਵਰ ਵਿੱਚ ਗੰਦਗੀ ਜਮ੍ਹਾਂ ਹੋ ਜਾਂਦੀ ਹੈ, ਜਿਸ ਕਾਰਨ ਛੋਟੀ ਉਮਰ ਵਿੱਚ ਹੀ ਚਮੜੀ 'ਤੇ ਸੋਜ, ਸਮੇਂ ਤੋਂ ਪਹਿਲਾਂ ਝੁਰੜੀਆਂ, ਲਾਲ ਧੱਫੜ, ਮੁਹਾਸੇ ਆਦਿ ਹੋ ਸਕਦੇ ਹਨ। ਇੰਨਾ ਹੀ ਨਹੀਂ ਅਲਸਰ ਅਤੇ ਸੋਰਾਇਸਿਸ ਦਾ ਵੀ ਖਤਰਾ ਰਹਿੰਦਾ ਹੈ। ਅਜਿਹੀ ਸਥਿਤੀ ਵਿੱਚ, ਆਪਣੀ ਖੁਰਾਕ ਨੂੰ ਸਹੀ ਰੱਖਣਾ ਚਾਹੀਦਾ ਹੈ। ਸ਼ਰਾਬ ਅਤੇ ਸਿਗਰਟ ਤੋਂ ਵੀ ਦੂਰ ਰਹਿਣਾ ਚਾਹੀਦਾ ਹੈ।
ਸਕਿਨ ਨੂੰ ਜਵਾਨ ਬਣਾਏ ਰੱਖਣ ਲਈ ਪੀਓ ਇਹ ਖਾਸ ਡਰਿੰਕ
ਚਮੜੀ ਦੇ ਮਾਹਿਰ ਕਹਿੰਦੇ ਹਨ ਕਿ ਸਵੇਰ ਦੀ ਸ਼ੁਰੂਆਤ ਹਮੇਸ਼ਾ ਖਾਲੀ ਪੇਟ ਕੋਸੇ ਪਾਣੀ ਅਤੇ ਨਿੰਬੂ ਨਾਲ ਕਰਨੀ ਚਾਹੀਦੀ ਹੈ। ਇਸ ਨਾਲ ਲੀਵਰ ਚੰਗੀ ਤਰ੍ਹਾਂ ਸਾਫ ਹੁੰਦਾ ਹੈ ਅਤੇ ਸਰੀਰ ਹਾਈਡਰੇਟ ਰਹਿੰਦਾ ਹੈ। ਚਾਹ ਜਾਂ ਕੌਫੀ ਪੀਣ ਤੋਂ ਪਹਿਲਾਂ ਸਵੇਰੇ ਗਰਮ ਨਿੰਬੂ ਪਾਣੀ ਪੀਣ ਨਾਲ ਕੈਫੀਨ ਵਾਲੀ ਕੋਈ ਵੀ ਚੀਜ਼ ਸਰੀਰ ਦੀ ਗੰਦਗੀ ਨੂੰ ਦੂਰ ਕਰਦੀ ਹੈ ਅਤੇ ਚਮੜੀ ਦੀ ਉਮਰ ਵਧਾਉਂਦੀ ਹੈ।