Sweet Potato Eating Benefits In Winters: ਜਿਵੇਂ-ਜਿਵੇਂ ਸਰਦੀਆਂ ਨੇੜੇ ਆਉਂਦੀਆਂ ਹਨ, ਕੁਝ ਚੀਜ਼ਾਂ ਦੀ ਮਹੱਤਤਾ ਤੇਜ਼ੀ ਨਾਲ ਵਧ ਜਾਂਦੀ ਹੈ। ਬਾਜ਼ਾਰ ਵਿੱਚ ਨਵੇਂ ਫਲ ਅਤੇ ਸਬਜ਼ੀਆਂ ਆਉਣ ਲੱਗ ਪਈਆਂ ਹਨ। ਠੰਡ ਦੇ ਮੌਸਮ ਵਿਚ ਲੋਕ ਬੜੇ ਚਾਅ ਨਾਲ ਸ਼ਕਰਕੰਦੀ ਖਾਂਦੇ ਹਨ। ਸਰਦੀਆਂ ਨੂੰ ਸ਼ਕਰਕੰਦ ਦਾ ਮੌਸਮ ਕਿਹਾ ਜਾਂਦਾ ਹੈ। ਇਹ ਖਾਣ 'ਚ ਮਿੱਠਾ ਹੁੰਦਾ ਹੈ ਅਤੇ ਇਸ ਦਾ ਸਵਾਦ ਆਲੂ ਵਰਗਾ ਹੁੰਦਾ ਹੈ, ਇਸੇ ਲਈ ਇਸ ਨੂੰ ਸਵੀਟ ਪੋਟੈਟੋ ਵੀ ਕਹਿੰਦੇ ਹਨ। ਇਹ ਨਾ ਸਿਰਫ ਖਾਣ 'ਚ ਸਵਾਦਿਸ਼ਟ ਹੁੰਦਾ ਹੈ, ਸਗੋਂ ਇਹ ਪੋਸ਼ਕ ਤੱਤਾਂ ਦਾ ਭੰਡਾਰ ਵੀ ਮੰਨਿਆ ਜਾਂਦਾ ਹੈ।
ਸ਼ਕਰਕੰਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਸ਼ਕਰਕੰਦੀ ਫਾਈਬਰ ਅਤੇ ਵਿਟਾਮਿਨ ਏ, ਸੀ ਅਤੇ ਬੀ6 ਨਾਲ ਭਰਪੂਰ ਹੁੰਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਵਿਚ ਪੋਟਾਸ਼ੀਅਮ ਅਤੇ ਮੈਂਗਨੀਜ਼ ਵਰਗੇ ਖਣਿਜ ਵੀ ਇਸ ਵਿੱਚ ਪਾਏ ਜਾਂਦੇ ਹਨ। ਸ਼ਕਰਕੰਦੀ ਤੋਂ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾ ਸਕਦੇ ਹਨ। ਸਰਦੀਆਂ ਵਿੱਚ, ਤੁਹਾਨੂੰ ਹਰ ਰੋਜ਼ ਇੱਕ ਸ਼ਕਰਕੰਦੀ ਖਾਣੀ ਚਾਹੀਦੀ ਹੈ। ਇਸ ਨਾਲ ਸਰੀਰ ਨੂੰ ਸਿਹਤਮੰਦ ਰੱਖਣ ਲਈ ਜ਼ਰੂਰੀ ਵਿਟਾਮਿਨ ਅਤੇ ਪੋਸ਼ਕ ਤੱਤ ਮਿਲਦੇ ਹਨ। ਆਓ ਜਾਣਦੇ ਹਾਂ ਸ਼ਕਰਕੰਦੀ ਦੇ ਫਾਇਦੇ।
ਸ਼ਕਰਕੰਦੀ ਖਾਣ ਦੇ ਫਾਇਦੇ-
ਸਕਿਨ ਲਈ ਫਾਇਦੇਮੰਦ — ਸ਼ਕਰਕੰਦੀ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ ਜੋ ਸਕਿਨ ਨੂੰ ਜਵਾਨ ਰੱਖਣ 'ਚ ਅਹਿਮ ਭੂਮਿਕਾ ਨਿਭਾਉਂਦੀ ਹੈ। ਇਹ ਸਕਿਨ ਨੂੰ ਫ੍ਰੀ ਰੈਡੀਕਲਸ ਦੇ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਂਦੀ ਹੈ। ਸ਼ਕਰਕੰਦੀ ਕਈ ਪੁਰਾਣੀਆਂ ਬਿਮਾਰੀਆਂ ਨੂੰ ਠੀਕ ਕਰਨ ਵਿੱਚ ਵੀ ਮਦਦ ਕਰਦੀ ਹੈ। ਤੁਸੀਂ ਸ਼ਕਰਕੰਦੀ ਨੂੰ ਉਬਾਲ ਕੇ ਜਾਂ ਭੁੰਨ ਕੇ ਵੀ ਖਾ ਸਕਦੇ ਹੋ।
ਅੱਖਾਂ ਲਈ ਫਾਇਦੇਮੰਦ- ਜੇਕਰ ਤੁਸੀਂ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਤੋਂ ਪ੍ਰੇਸ਼ਾਨ ਹੋ ਤਾਂ ਆਪਣੀ ਡਾਈਟ 'ਚ ਸ਼ਕਰਕੰਦੀ ਨੂੰ ਜ਼ਰੂਰ ਸ਼ਾਮਲ ਕਰੋ। ਸ਼ਕਰਕੰਦੀ 'ਚ ਵਿਟਾਮਿਨ ਏ ਚੰਗੀ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਅੱਖਾਂ ਲਈ ਫਾਇਦੇਮੰਦ ਹੁੰਦਾ ਹੈ। ਸ਼ਕਰਕੰਦੀ ਵਿੱਚ ਬੀਟਾ ਕੈਰੋਟੀਨ ਪਾਇਆ ਜਾਂਦਾ ਹੈ ਜੋ ਤਣਾਅ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਸ਼ਕਰਕੰਦੀ ਪਾਚਨ ਕਿਰਿਆ ਨੂੰ ਸੁਧਾਰਨ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਵੀ ਮਦਦ ਕਰਦੀ ਹੈ।
ਸ਼ੂਗਰ ਵਿਚ ਸ਼ਕਰਕੰਦੀ - ਭਾਵੇਂ ਸ਼ਕਰਕੰਦੀ ਸੁਆਦ ਵਿਚ ਥੋੜੀ ਜਿਹੀ ਮਿੱਠੀ ਹੁੰਦੀ ਹੈ, ਪਰ ਇਸ ਵਿਚ ਉੱਚ ਫਾਈਬਰ ਸਮੱਗਰੀ ਅਤੇ ਘੱਟ ਗਲਾਈਸੈਮਿਕ ਇੰਡੈਕਸ ਹੋਣ ਕਾਰਨ, ਸ਼ੂਗਰ ਦੇ ਮਰੀਜ਼ ਵੀ ਸ਼ਕਰਕੰਦੀ ਖਾ ਸਕਦੇ ਹਨ। ਸ਼ਕਰਕੰਦੀ ਖਾਣ ਨਾਲ ਬਲੱਡ ਸ਼ੂਗਰ ਅਚਾਨਕ ਨਹੀਂ ਵਧਦੀ ਅਤੇ ਊਰਜਾ ਵੀ ਮਿਲਦੀ ਹੈ।
ਭਾਰ ਘਟਾਉਣ ਵਿੱਚ ਕਾਰਗਰ- ਸ਼ਕਰਕੰਦੀ ਭਾਰ ਘਟਾਉਣ ਵਿੱਚ ਵੀ ਮਦਦਗਾਰ ਹੈ। ਜੇਕਰ ਤੁਸੀਂ ਤੇਜ਼ੀ ਨਾਲ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇਸ ਨੂੰ ਆਪਣੀ ਡਾਈਟ 'ਚ ਸ਼ਾਮਲ ਕਰੋ। ਸ਼ਕਰਕੰਦੀ ਖਾਣ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ। ਇਸ ਵਿੱਚ ਪਾਏ ਜਾਣ ਵਾਲੇ ਵਿਟਾਮਿਨ ਸੀ ਅਤੇ ਈ ਤੁਹਾਡੀ ਚਮੜੀ ਨੂੰ ਸਿਹਤਮੰਦ ਰੱਖਣ ਅਤੇ ਕੋਲੇਜਨ ਦੇ ਉਤਪਾਦਨ ਨੂੰ ਵਧਾਉਣ ਵਿੱਚ ਯੋਗਦਾਨ ਪਾਉਂਦੇ ਹਨ।