Teeth Whitening At Home: ਕੀ ਤੁਸੀਂ ਵੀ ਪੀਲੇ ਦੰਦਾਂ ਤੋਂ ਪਰੇਸ਼ਾਨ ਹੋ? ਕੀ ਤੁਸੀਂ ਆਪਣੇ ਦੰਦਾਂ ਨੂੰ ਪਹਿਲਾਂ ਵਾਂਗ ਚਿੱਟੇ ਬਣਾਉਣਾ ਚਾਹੁੰਦੇ ਹੋ? ਅੱਜ ਅਸੀਂ ਤੁਹਾਨੂੰ ਅਜਿਹੇ ਤਰੀਕੇ ਦੱਸਾਂਗੇ ਕਿ ਜਿਸ ਨਾਲ ਤੁਸੀਂ ਘਰ ਬੈਠੇ ਹੀ ਮੋਤੀਆਂ ਵਰਗੇ ਚਿੱਟੇ ਦੰਦ ਪਾ ਸਕਦੇ ਹੋ।
ਵੈਸੇ ਤਾਂ ਸਭ ਦੇ ਦੰਦ ਚਿੱਟੇ ਹੁੰਦੇ ਹਨ ਪਰ ਸਮੇਂ ਤੇ ਖਾਣ ਪੀਣ ਦੀਆਂ ਗਲਤ ਆਦਤਾਂ ਕਾਰਨ ਕਈ ਲੋਕਾਂ ਦੇ ਦੰਦ ਪੀਲੇ ਹੋ ਜਾਂਦੇ ਹਨ। ਜਿਨ੍ਹਾਂ ਲੋਕਾਂ ਦੇ ਦੰਦ ਪੀਲੇ ਹੁੰਦੇ ਹਨ, ਉਹ ਖੁੱਲ੍ਹ ਕੇ ਮੁਸਕਰਾ ਨਹੀਂ ਪਾਉਂਦੇ। ਗੰਦੇ ਅਤੇ ਪੀਲੇ ਦੰਦ ਨਾ ਸਿਰਫ ਚਿਹਰੇ ਦੀ ਸੁੰਦਰਤਾ ਨੂੰ ਖਰਾਬ ਕਰਦੇ ਹਨ, ਸਗੋਂ ਇਸ ਕਾਰਨ ਤੁਹਾਡੇ ਦੰਦ ਵੀ ਕਮਜ਼ੋਰ ਹੋ ਜਾਂਦੇ ਹਨ। ਕੌਫੀ, ਚਾਹ ਅਤੇ ਤੰਬਾਕੂ ‘ਚ ਮੌਜੂਦ ਟੈਨਿਨ ਦੇ ਕਾਰਨ ਦੰਦਾਂ ਦੇ ਇਨੇਮਲ (ਬਾਹਰੀ ਪਰਤ) ‘ਤੇ ਧੱਬੇ ਜਮ੍ਹਾ ਹੋਣ ਲੱਗਦੇ ਹਨ।
ਨਾਲ ਹੀ, ਬੁਰਸ਼ ਨਾ ਕਰਨ ਅਤੇ ਮੂੰਹ ਦੀ ਸਫਾਈ ਦਾ ਸਹੀ ਧਿਆਨ ਨਾ ਰੱਖਣ ਕਾਰਨ ਦੰਦ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਹਨ। ਇਸ ਲਈ ਡਾਕਟਰ ਦੰਦਾਂ ਨੂੰ ਸਾਫ਼ ਕਰਨ ਲਈ ਦਿਨ ਵਿੱਚ ਦੋ ਵਾਰ ਬੁਰਸ਼ ਕਰਨ ਦੀ ਸਲਾਹ ਦਿੰਦੇ ਹਨ। ਦੰਦਾਂ ਦੇ ਪੀਲੇ ਹੋਣ ਕਾਰਨ ਸਾਹ ਦੀ ਬਦਬੂ ਵੀ ਆਉਣ ਲੱਗਦੀ ਹੈ। ਅਜਿਹੇ ‘ਚ ਇਸ ਸਥਿਤੀ ਤੋਂ ਬਾਹਰ ਨਿਕਲਣ ਲਈ ਇਹ ਘਰੇਲੂ ਨੁਸਖੇ ਤੁਹਾਡੇ ਲਈ ਫਾਇਦੇਮੰਦ ਹੋ ਸਕਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਬਾਰੇ…
ਬੇਕਿੰਗ ਸੋਡਾ : ਜੇਕਰ ਤੁਹਾਡੇ ਦੰਦ ਪੀਲੇ ਹਨ ਤਾਂ ਤੁਸੀਂ ਉਨ੍ਹਾਂ ਨੂੰ ਚਿੱਟਾ ਕਰਨ ਲਈ ਬੇਕਿੰਗ ਸੋਡਾ ਦੀ ਵਰਤੋਂ ਕਰ ਸਕਦੇ ਹੋ। ਇੱਕ ਚਮਚ ਬੇਕਿੰਗ ਸੋਡਾ ਅਤੇ ਥੋੜ੍ਹੀ ਮਾਤਰਾ ਵਿੱਚ ਹਾਈਡ੍ਰੋਜਨ ਪਰਆਕਸਾਈਡ ਦਾ ਪੇਸਟ ਬਣਾਓ ਅਤੇ ਫਿਰ ਹੌਲੀ-ਹੌਲੀ ਆਪਣੇ ਦੰਦਾਂ ਨੂੰ ਬੁਰਸ਼ ਕਰੋ। ਇਸ ਨਾਲ ਤੁਹਾਡੇ ਦੰਦ ਤੁਰੰਤ ਸਫੇਦ ਹੋ ਜਾਣਗੇ। ਬੇਕਿੰਗ ਸੋਡਾ ਨੂੰ ਰੈਗੂਲਰ ਟੂਥਪੇਸਟ ਦੇ ਨਾਲ ਵੀ ਵਰਤਿਆ ਜਾ ਸਕਦਾ ਹੈ।
ਨਾਰੀਅਲ ਦਾ ਤੇਲ : ਪੀਲੇ ਦੰਦਾਂ ਤੋਂ ਛੁਟਕਾਰਾ ਪਾਉਣ ਲਈ ਨਾਰੀਅਲ ਦੇ ਤੇਲ ਨਾਲ ਸਾਫ ਕਰੋ। ਇਸ ਤੇਲ ਨੂੰ ਦੰਦਾਂ ‘ਤੇ ਲਗਾਓ ਅਤੇ ਫਿਰ ਹੱਥਾਂ ਨਾਲ ਦੰਦਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ। ਫਿਰ ਕੋਸੇ ਪਾਣੀ ਨਾਲ ਕੁਰਲੀ ਕਰੋ। ਅਜਿਹਾ ਕਰਨ ਨਾਲ ਪੀਲੇ ਦੰਦ ਚਿੱਟੇ ਹੋ ਜਾਣਗੇ।
ਅਮਰੂਦ ਅਤੇ ਨਿੰਮ ਦੇ ਪੱਤੇ: ਅਮਰੂਦ ਅਤੇ ਨਿੰਮ ਦੇ ਪੱਤੇ ਪੀਲੇ ਦੰਦਾਂ ਨੂੰ ਚਿੱਟਾ ਕਰਦੇ ਹਨ ਅਤੇ ਮੂੰਹ ਦੀ ਗੰਦਗੀ ਵੀ ਦੂਰ ਕਰਦੇ ਹਨ। ਅਮਰੂਦ ਦੇ ਤਾਜ਼ੇ ਪੱਤੇ ਚਬਾਉਣ ਜਾਂ ਉਬਾਲੇ ਹੋਏ ਅਮਰੂਦ ਦੇ ਪੱਤਿਆਂ ਤੋਂ ਬਣੇ ਮਾਊਥਵਾਸ਼ ਦੀ ਵਰਤੋਂ ਕਰਨ ਨਾਲ ਦੰਦਾਂ ਨੂੰ ਚਿੱਟਾ ਕਰਨ ਵਿੱਚ ਮਦਦ ਮਿਲ ਸਕਦੀ ਹੈ।
ਸੰਤਰੇ ਦਾ ਛਿਲਕਾ : ਸੰਤਰੇ ਦਾ ਛਿਲਕਾ ਵੀ ਪੀਲੇ ਦੰਦਾਂ ਨੂੰ ਦੂਰ ਕਰਦਾ ਹੈ। ਸੰਤਰੇ ਦੇ ਛਿਲਕੇ ਨੂੰ ਸੁਕਾ ਕੇ ਇਸ ਦਾ ਪਾਊਡਰ ਬਣਾ ਲਓ। ਹੁਣ ਉਸ ਪਾਊਡਰ ਨਾਲ ਆਪਣੇ ਦੰਦ ਸਾਫ਼ ਕਰੋ। ਅਜਿਹਾ ਕਰਨ ਨਾਲ ਤੁਹਾਡੇ ਪੀਲੇ ਦੰਦ ਚਿੱਟੇ ਹੋ ਜਾਣਗੇ ਅਤੇ ਮੂੰਹ ‘ਚੋਂ ਬਦਬੂ ਵੀ ਨਹੀਂ ਆਵੇਗੀ।
ਕੋਲਾ: ਜੀ ਹਾਂ, ਤੁਸੀਂ ਸਹੀ ਸੁਣਿਆ, ਜੇ ਤੁਸੀਂ ਆਪਣੇ ਦੰਦਾਂ 'ਤੇ ਕੋਲਾ ਰਗੜੋਗੇ ਅਤੇ ਹਰ ਰੋਜ਼ ਦਿਨ 'ਚ ਘੱਟੋ ਘੱਟ ਇੱਕ ਵਾਰ ਅਜਿਹਾ ਕਰੋਗੇ ਤਾਂ ਕੁੱਝ ਹੀ ਸਮੇਂ 'ਚ ਤੁਹਾਡੇ ਦੰਦ ਚਿੱਟੇ ਨਿਕਲ ਆਉਣਗੇ।