Wednesday, October 30, 2024
BREAKING
Punjab Politics: ਆਪ ਨੇ ਗੁਰਦੀਪ ਬਾਠ ਨੂੰ ਪਾਰਟੀ 'ਚੋਂ ਕੱਢਿਆ, ਬਰਨਾਲਾ ਜਿਮਨੀ ਚੋਣਾਂ 'ਚ AAP ਉਮੀਦਵਾਰ ਦਾ ਕੀਤਾ ਸੀ ਵਿਰੋਧ Narendra Modi: ਦਿੱਲੀ-ਬੰਗਾਲ ਸਰਕਾਰ 'ਤੇ ਭੜਕੇ PM ਨਰੇਂਦਰ ਮੋਦੀ, 'ਆਯੁਸ਼ਮਾਨ ਭਾਰਤ' ਦਾ ਜ਼ਿਕਰ ਕਰ ਬੋਲੇ- 'ਇਹ ਲੋਕ ਆਪਣੇ ਸਵਾਰਥ ਲਈ..' Ludhiana News: ਲੁਧਿਆਣਾ 'ਚ ਵੱਡਾ ਹਾਦਸਾ, ਨਿਰਮਾਣ ਅਧੀਨ ਫੈਕਟਰੀ ਦੀ ਕੰਧ ਡਿੱਗੀ, ਮਲਬੇ ਹੇਠਾਂ ਦਬੇ 8 ਮਜ਼ਦੂਰ, ਇੱਕ ਦੀ ਮੌਤ Mansa News: ਮਾਨਸਾ ਦੇ ਪੈਟਰੋਲ ਪੰਪ 'ਤੇ ਜ਼ੋਰਦਾਰ ਧਮਾਕਾ, ਵਿਦੇਸ਼ੀ ਨੰਬਰ ਤੋਂ ਆਇਆ ਕਾਲ, ਮਾਲਕ ਤੋਂ ਮੰਗੇ 5 ਕਰੋੜ Punjab News: ਫਿਰੋਜ਼ਪੁਰ ਤਿਹਰੇ ਕਤਲ ਕਾਂਡ ਦੇ ਦੋਸ਼ੀ ਗ੍ਰਿਫਤਾਰ, ਪੰਜਾਬ ਪੁਲਿਸ ਨੇ ਲਖਨਊ ਤੋਂ ਦਬੋਚੇ 2 ਸ਼ੂਟਰ, ਕਈ ਵਾਰਦਾਤਾਂ ਨੂੰ ਦੇ ਚੁੱਕੇ ਅੰਜਾਮ Stubble Burning: ਪੰਜਾਬ 'ਚ ਪਰਾਲੀ ਦੇ ਮਾਮਲੇ 50% ਘਟੇ, ਫਿਰ ਵੀ ਨਹੀਂ ਘਟਿਆ ਪ੍ਰਦੂਸ਼ਣ, ਪਟਾਕਿਆਂ ਨੂੰ ਲੈਕੇ ਸਖਤੀ ਦੇ ਹੁਕਮ NRI News: NRI ਅਰਬਪਤੀ ਪੰਕਜ ਓਸਵਾਲ ਦੀ ਧੀ ਨੂੰ ਮਿਲੀ ਜ਼ਮਾਨਤ, ਜੇਲ ਤੋਂ ਆਈ ਬਾਹਰ, ਪਰ ਰਹਿਣਾ ਪਵੇਗਾ ਯੂਗਾਂਡਾ ਵਿੱਚ Dhanteras 2024: ਧਨਤੇਰਸ ਤੋਂ ਪਹਿਲਾਂ ਆਈ ਖੁਸ਼ਖਬਰੀ, ਸੋਨਾ ਹੋਇਆ 400 ਰੁਪਏ ਸਸਤਾ, ਜਾਣੋ ਆਪਣੇ ਸ਼ਹਿਰ 'ਚ Latest Gold Price Air Pollution: ਭਾਰਤ ਦੇ ਸਭ 32 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ 'ਚ 11 ਹਰਿਆਣਾ ਦੇ, ਦਿਨੋਂ ਦਿਨ ਖਰਾਬ ਹੋ ਰਹੀ ਦੇਸ਼ ਦੀ ਹਵਾ, ਦੀਵਾਲੀ ਤੋਂ ਬਾਅਦ ਹੋਰ ਮਾੜੇ ਹੋਣਗੇ ਹਾਲਾਤ SGPC Elections: ਹਰਜਿੰਦਰ ਸਿੰਘ ਧਾਮੀ ਫਿਰ ਬਣੇ SGPC ਪ੍ਰਧਾਨ, ਮਿਲੀਆਂ 107 ਵੋਟਾਂ, ਬੀਬੀ ਜਾਗੀਰ ਕੌਰ ਨੂੰ ਪਈਆਂ ਕੁੱਲ 33 ਵੋਟਾਂ

Career

Australia Visa: ਆਸਟ੍ਰੇਲੀਆ ਜਾਣ ਦਾ ਸੁਪਨਾ ਹੋਵੇਗਾ ਪੂਰਾ, ਮਿਲੇਗਾ ਤੁਹਾਡੀ ਪਸੰਦ ਦਾ ਕੰਮ ਨਾਲ ਇੱਕ ਸਾਲ ਦਾ ਵੀਜ਼ਾ, ਕੀ ਤੁਸੀਂ ਕੀਤਾ ਅਪਲਾਈ?

October 21, 2024 04:57 PM

Australia Visa News: ਅੱਜ ਕੱਲ੍ਹ ਭਾਰਤੀਆਂ ਵਿੱਚ ਵਿਦੇਸ਼ ਜਾ ਕੇ ਪੜ੍ਹਾਈ ਤੇ ਨੌਕਰੀ ਕਰਨ ਦਾ ਕ੍ਰੇਜ਼ ਵਧਦਾ ਜਾ ਰਿਹਾ ਹੈ। ਅਜਿਹੇ ਕਈ ਦੇਸ਼ ਹਨ ਜੋ ਭਾਰਤੀਆਂ ਨੂੰ ਆਪਣੀਆਂ ਕੰਪਨੀਆਂ 'ਚ ਨੌਕਰੀ ਦੇਣਾ ਕਾਫੀ ਪਸੰਦ ਕਰਦੇ ਹਨ, ਕਿਉਂਕਿ ਭਾਰਤੀ ਕਾਫੀ ਇਮਾਨਦਾਰ ਤੇ ਅਨੁਸ਼ਾਸਨ ਪਸੰਦ ਤਾਂ ਹੁੰਦੇ ਹੀ ਹਨ, ਤੇ ਨਾਲ ਹੀ ਖੂਬ ਮੇਹਨਤ ਵੀ ਕਰਦੇ ਹਨ। ਭਾਰਤੀਆਂ ਦੀ ਵਿਦੇਸ਼ ਜਾਣ ਦੀ ਲਿਸਟ 'ਚ ਕੈਨੇਡਾ, ਅਮਰੀਕਾ ਤੇ ਆਸਟਰੇਲੀਆ ਵਰਗੇ ਦੇਸ਼ ਹੀ ਪਹਿਲੀ ਪਸੰਦ ਹੁੰਦੇ ਹਨ।

ਹੁਣ ਆਸਟਰੇਲੀਆ ਨੇ ਭਾਰਤੀਆਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਆਸਟਰੇਲੀਆ ਨੇ ਹਾਲ ਹੀ 'ਚ ਭਾਰਤੀਆਂ ਲਈ ਵੀਜ਼ਾ ਸ਼ਰਤਾਂ ਨਰਮ ਕੀਤੀਆਂ ਸੀ। ਇਸ ਦੇ ਨਾਲ ਨਾਲ ਦੇਸ਼ ਵਿੱਚ ਵਰਕਿੰਗ ਹੋਲੀਡੇਅ ਮੇਕਰ ਵੀਜ਼ਾ ਸਕੀਮ ਸ਼ੁਰੂ ਕੀਤੀ ਸੀ, ਜਿਸ ਨੂੰ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ।

ਆਸਟ੍ਰੇਲੀਆ ਵੱਲੋਂ ਭਾਰਤੀਆਂ ਲਈ ਸ਼ੁਰੂ ਕੀਤੇ ਵਰਕਿੰਗ ਹੋਲੀਡੇਅ ਮੇਕਰ ਵੀਜ਼ੇ ਨੂੰ ਚੰਗਾ ਹੁੰਗਾਰਾ ਮਿਲਿਆ ਹੈ। ਇਸ ਵੀਜ਼ਾ ਪ੍ਰੋਗਰਾਮ ਤਹਿਤ ਜਾਰੀ 1000 ਸਪੌਟਜ਼ ਲਈ ਮਹਿਜ਼ ਦੋ ਹਫ਼ਤਿਆਂ ਦੌਰਾਨ 40,000 ਭਾਰਤੀਆਂ ਨੇ ਅਰਜ਼ੀਆਂ ਦਾਖਲ ਕੀਤੀਆਂ ਹਨ।

ਇਹ ਦਾਅਵਾ ਆਸਟਰੇਲੀਆ ਦੇ ਪਰਵਾਸ ਬਾਰੇ ਰਾਜ ਮੰਤਰੀ ਮੈਟ ਥਿਸਲਵੇਟ ਨੇ ਕੀਤਾ ਹੈ। ਇਸ ਨਵੇਂ ਵੀਜ਼ੇ ਤਹਿਤ 18 ਤੋਂ 30 ਸਾਲ ਉਮਰ ਵਰਗ ਦੇ ਭਾਰਤੀ ਆਸਟਰੇਲੀਆ ਵਿਚ ਇਕ ਸਾਲ ਲਈ ਰਹਿਣ ਤੋਂ ਇਲਾਵਾ ਪੜ੍ਹ ਤੇ ਆਪਣੀ ਮਰਜ਼ੀ ਦਾ ਕੰਮ ਵੀ ਕਰ ਸਕਣਗੇ। ਥਿਸਲਵੇਟ ਨੇ ਕਿਹਾ ਕਿ ਆਸਟਰੇਲੀਅਨ ਵਰਕਿੰਗ ਹੌਲੀਡੇਅ ਮੇਕਰ ਪ੍ਰੋਗਰਾਮ ਦੀ ਸ਼ੁਰੂਆਤ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ’ਚ ਅਹਿਮ ਪੇਸ਼ਕਦਮੀ ਹੈ।

ਉਨ੍ਹਾਂ ਕਿਹਾ ਕਿ ਵੀਜ਼ਾ ਬੈਲੇਟ ਦਾ ਅਮਲ 1 ਅਕਤੂੁਬਰ ਤੋਂ ਖੁੱਲ੍ਹ ਗਿਆ ਹੈ ਤੇ ਇਸ ਮਹੀਨੇ ਦੇ ਅਖੀਰ ਤੱਕ ਬੰਦ ਹੋ ਜਾਵੇਗਾ। ਸਫ਼ਲ ਉਮੀਦਵਾਰਾਂ ਦੀ ਰੈਂਡਮਲੀ ਚੋਣ ਕੀਤੀ ਜਾਵੇਗੀ ਤੇ ਉਹ ਅਗਲੇ ਸਾਲ ਤੋਂ ਆਸਟਰੇਲੀਆ ’ਚ ਰਹਿ ਸਕਣਗੇ।

Have something to say? Post your comment