ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਨਤੀਜਾ ਬੋਰਡ ਦੀ ਵੈੱਬਸਾਈਟ pseb.ac.in 'ਤੇ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਸਾਲ ਆਰਟਸ ਗਰੁੱਪ ਦੀਆਂ ਕੁਡ਼ੀਆਂ ਨੇ ਬਾਜ਼ੀ ਮਾਰੀ ਹੈ। ਪਹਿਲੇ ਤਿੰਨ ਸਥਾਨਾਂ ’ਤੇ ਰਹਿ ਕੇ ਕੁਡ਼ੀਆਂ ਨੇ ਆਪਣਾ ਦਬਦਬਾ ਕਾਇਮ ਕੀਤਾ ਹੈ ਜਦਕਿ 302 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿਚ ਥਾਂ ਬਣਾਈ ਹੈ।ਡਾਇਰੈਕਟ ਲਿੰਕ ਰਾਹੀਂ ਨਤੀਜਾ ਵਿਦਿਆਰਥੀ ਭਲਕੇ ਯਾਨੀ 29 ਜੂਨ ਨੂੰ ਸਵੇਰੇ 10 ਵਜੇ ਤੋਂ ਬਾਅਦ ਦੇਖ ਸਕਣਗੇ। ਜੇਕਰ ਉਸ ਵੇਲੇ ਆਨਲਾਈਨ ਨਤੀਜਾ ਦੇਖਣ 'ਚ ਦਿੱਕਤ ਆਵੇ ਤਾਂ SMS ਦੀ ਮਦਦ ਲੈ ਸਕਦੇ ਹਨ। ਪੰਜਾਬ ਬੋਰਡ 12ਵੀਂ ਰਿਜ਼ਲਟ 2022 ਲਿੰਕ ਬੁੱਧਵਾਰ, 29 ਜੂਨ 2022 ਨੂੰ ਅਧਿਕਾਰਤ ਵੈਬਸਾਈਟ pseb.ac.in 'ਤੇ ਵਿਦਿਆਰਥੀਆਂ ਲਈ ਐਕਟਿਵ ਹੋ ਜਾਵੇਗਾ। ਇਸ ਦੌਰਾਨ, ਵਿਦਿਆਰਥੀ ਸਰਕਾਰੀ ਵੈੱਬਸਾਈਟ 'ਤੇ 12ਵੀਂ ਜਮਾਤ ਲਈ ਪੰਜਾਬ ਬੋਰਡ ਨਤੀਜੇ 2022 ਨਾਲ ਸਬੰਧਤ ਅੱਪਡੇਟ ਦੇਖ ਸਕਦੇ ਹਨ।