Tuesday, April 01, 2025

vegetable prices

Onion Price Today: ਦੀਵਾਲੀ 'ਤੇ ਆਈ ਖੁਸ਼ਖਬਰੀ- ਪਿਆਜ਼ ਦੀਆਂ ਕੀਮਤਾਂ ਘਟਣ ਦੀ ਉਮੀਦ, ਜਾਣੋ ਕਦੋਂ ਹੋਵੇਗਾ ਸਸਤਾ

ਪਿਆਜ਼ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਦੀ ਬਹੁ-ਪੱਖੀ ਰਣਨੀਤੀ ਦੇ ਹਿੱਸੇ ਵਜੋਂ, ਸਰਕਾਰ ਨੇ ਇਸ ਦੀ ਸਪਲਾਈ ਵਧਾ ਦਿੱਤੀ ਹੈ। ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਕਰੀਬ 840 ਟਨ ਬਫਰ ਪਿਆਜ਼ ਰੇਲ ਰਾਹੀਂ ਦਿੱਲੀ ਦੇ ਕਿਸ਼ਨਗੰਜ ਰੇਲਵੇ ਸਟੇਸ਼ਨ ਤੱਕ ਪਹੁੰਚਿਆ ਹੈ। 20 ਅਕਤੂਬਰ ਨੂੰ ਕਾਂਡਾ ਐਕਸਪ੍ਰੈਸ ਰਾਹੀਂ 1,600 ਟਨ ਪਿਆਜ਼ ਦਿੱਲੀ ਪਹੁੰਚਣ ਤੋਂ ਬਾਅਦ ਰੇਲ ਆਵਾਜਾਈ ਦੁਆਰਾ ਇਹ ਦੂਜੀ ਵੱਡੀ ਸਪਲਾਈ ਹੈ।

Inflation: ਚੀਨੀ-ਪੱਤੀ ਤੋਂ ਲੈਕੇ ਦਾਲ-ਸਬਜ਼ੀ ਤੱਕ ਹਰ ਚੀਜ਼ ਹੋਈ ਮਹਿੰਗਾਈ, ਤਿਓਹਾਰੀ ਸੀਜ਼ਨ 'ਚ ਮਹਿੰਗਾਈ ਨੇ ਕੀਤਾ ਮਜ਼ਾ ਖਰਾਬ

ਟਮਾਟਰ, ਆਲੂ, ਪਿਆਜ਼ ਵਰਗੀਆਂ ਸਬਜ਼ੀਆਂ ਪਿਛਲੇ ਮਹੀਨੇ ਤੋਂ ਮਹਿੰਗੀਆਂ ਹੋ ਗਈਆਂ ਹਨ। ਇਨ੍ਹਾਂ ਸਬਜ਼ੀਆਂ ਦੀ ਔਸਤ ਕੀਮਤ ਵਧੀ ਹੈ। ਖਪਤਕਾਰ ਮੰਤਰਾਲੇ ਦੇ ਪੋਰਟਲ 'ਤੇ ਉਪਲਬਧ ਜਾਣਕਾਰੀ ਮੁਤਾਬਕ ਪਿਛਲੇ ਮਹੀਨੇ (22 ਸਤੰਬਰ ਤੋਂ 22 ਅਕਤੂਬਰ) ਦੇ ਮੁਕਾਬਲੇ ਇਕ ਕਿਲੋਗ੍ਰਾਮ ਆਲੂ ਦੀ ਔਸਤ ਕੀਮਤ 35.87 ਰੁਪਏ ਤੋਂ ਵਧ ਕੇ 37.2 ਰੁਪਏ ਹੋ ਗਈ ਹੈ।

Advertisement