US Presidential Election: ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਕਮਲਾ ਹੈਰਿਸ ਤੇ ਡੌਨਲਡ ਟਰੰਪ ਵਿਚਾਲੇ ਸਖਤ ਮੁਕਾਬਲਾ, 7 'ਸਵਿੰਗ ਟੈਸਟ' ਤੈਅ ਕਰਨਗੇ ਨਤੀਜੇ
Donald Trump Vs Kamala Harris: ਕਮਲਾ ਹੈਰਿਸ ਅਤੇ ਡੋਨਾਲਡ ਟਰੰਪ ਵੀ ਇਸ ਗੱਲ ਨੂੰ ਜਾਣਦੇ ਹਨ, ਜਿਸ ਕਾਰਨ ਉਨ੍ਹਾਂ ਨੇ ਆਪਣੀ ਸਾਰੀ ਊਰਜਾ ਇਨ੍ਹਾਂ ਸਵਿੰਗ ਰਾਜਾਂ ਵਿਚ ਚੋਣ ਪ੍ਰਚਾਰ ਕਰਨ 'ਤੇ ਲਗਾ ਦਿੱਤੀ ਹੈ। ਅਮਰੀਕਾ ਵਿੱਚ ਇਲੈਕਟੋਰਲ ਕਾਲਜ ਦੀਆਂ 538 ਵੋਟਾਂ ਹਨ, ਜਿਨ੍ਹਾਂ ਵਿੱਚੋਂ 270 ਇਲੈਕਟੋਰਲ ਵੋਟਾਂ ਹਾਸਲ ਕਰਨ ਵਾਲਾ ਉਮੀਦਵਾਰ ਜੇਤੂ ਹੁੰਦਾ ਹੈ। ਤਾਜ਼ਾ ਪੋਲ ਦਰਸਾਉਂਦਾ ਹੈ ਕਿ ਚੋਣ ਨਤੀਜਿਆਂ ਦਾ ਫੈਸਲਾ ਸੱਤ ਸਵਿੰਗ ਰਾਜਾਂ ਐਰੀਜ਼ੋਨਾ, ਨੇਵਾਡਾ, ਵਿਸਕਾਨਸਿਨ, ਮਿਸ਼ੀਗਨ, ਪੈਨਸਿਲਵੇਨੀਆ, ਉੱਤਰੀ ਕੈਰੋਲੀਨਾ ਅਤੇ ਜਾਰਜੀਆ ਦੁਆਰਾ ਕੀਤਾ ਜਾਵੇਗਾ।